Shreyas Iyer Dance: ਭਾਰਤੀ ਟੀਮ ਨੇ ਪਹਿਲੇ ਵਨਡੇ ਵਿੱਚ ਵੈਸਟਇੰਡੀਜ਼ ਨੂੰ 3 ਦੌੜਾਂ ਨਾਲ ਹਰਾਇਆ। ਇਸ ਮੈਚ 'ਚ ਭਾਰਤੀ ਕਪਤਾਨ ਸ਼ਿਖਰ ਧਵਨ ਅਤੇ ਸ਼ੁਭਮਨ ਗਿੱਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 50 ਓਵਰਾਂ 'ਚ 8 ਵਿਕਟਾਂ 'ਤੇ 307 ਦੌੜਾਂ ਬਣਾਈਆਂ। ਭਾਰਤੀ ਕਪਤਾਨ ਸ਼ਿਖਰ ਧਵਨ ਨੇ 97 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੇ ਨਾਲ ਹੀ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੇ 54 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਸ਼ੁਭਮਨ ਗਿੱਲ ਨੇ 64 ਦੌੜਾਂ ਬਣਾਈਆਂ।
ਸ਼੍ਰੇਅਸ ਅਈਅਰ ਕੈਚ ਤੋਂ ਬਾਅਦ ਕੀਤਾ ਡਾਂਸ
308 ਦੌੜਾਂ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਮੇਜ਼ਬਾਨ ਟੀਮ ਨੂੰ ਪਹਿਲਾ ਝਟਕਾ ਸ਼ਾਈ ਹੋਪ ਦੇ ਰੂਪ 'ਚ ਲੱਗਾ। ਸ਼ਾਈ ਹੋਪ ਨੂੰ ਮੁਹੰਮਦ ਸਿਰਾਜ ਨੇ ਆਊਟ ਕੀਤਾ। ਹਾਲਾਂਕਿ ਕਾਇਲ ਮੇਅਰਸ ਅਤੇ ਸ਼ਮਰਾਹ ਬਰੂਕਸ ਨੇ ਪਾਰੀ ਨੂੰ ਸੰਭਾਲਿਆ। ਦੋਵਾਂ ਖਿਡਾਰੀਆਂ ਵਿਚਾਲੇ ਦੂਜੀ ਵਿਕਟ ਲਈ 117 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਖਤਰਨਾਕ ਸਾਂਝੇਦਾਰੀ ਨੂੰ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੇ ਤੋੜਿਆ। ਦਰਅਸਲ, ਸ਼ਾਮਰਾਹ ਬਰੂਕਸ ਠਾਕੁਰ ਦੀ ਹੌਲੀ ਗੇਂਦ 'ਤੇ ਪੁਲ ਸ਼ਾਟ ਖੇਡਣਾ ਚਾਹੁੰਦਾ ਸੀ, ਪਰ ਡੀਪ ਸਕਵੇਅਰ ਲੈੱਗ 'ਤੇ ਖੜ੍ਹੇ ਸ਼੍ਰੇਅਸ ਅਈਅਰ ਨੇ ਸ਼ਾਨਦਾਰ ਕੈਚ ਫੜ ਲਿਆ। ਇਸ ਤੋਂ ਬਾਅਦ ਉਹ ਗਰਾਊਂਡ ਚ ਹੀ ਨੱਚਣ ਲੱਗ ਪਏ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ `ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਅਈਅਰ ਨੇ ਬੱਲੇਬਾਜ਼ੀ ਵਿੱਚ ਵੀ ਤਾਕਤ ਦਿਖਾਈ
ਇਸ ਦੇ ਨਾਲ ਹੀ ਜਦੋਂ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਰਹੀ ਸੀ, ਉਸ ਸਮੇਂ ਸ਼੍ਰੇਅਸ ਅਈਅਰ ਅਤੇ ਸ਼ਿਖਰ ਧਵਨ ਵਿਚਾਲੇ ਤੀਜੇ ਵਿਕਟ ਲਈ 94 ਦੌੜਾਂ ਦੀ ਸਾਂਝੇਦਾਰੀ ਹੋਈ ਸੀ। ਹਾਲਾਂਕਿ ਇਸ ਤੋਂ ਇਲਾਵਾ ਭਾਰਤੀ ਮੱਧਕ੍ਰਮ ਦੇ ਬੱਲੇਬਾਜ਼ ਵੱਡਾ ਸਕੋਰ ਬਣਾਉਣ 'ਚ ਨਾਕਾਮ ਰਹੇ। ਸੂਰਿਆਕੁਮਾਰ ਯਾਦਵ ਨੇ 13 ਅਤੇ ਸੰਜੂ ਸੈਮਸਨ ਨੇ 17 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੇ ਕਪਤਾਨ ਨਿਕੋਲਸ ਪੂਰਨ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਸੀ।