Shubman Gill ODI Runs: ਭਾਰਤੀ ਟੀਮ ਨੇ ਏਸ਼ੀਆ ਕੱਪ 2023 ਦੇ ਆਪਣੇ ਦੂਜੇ ਗਰੁੱਪ ਮੈਚ ਵਿੱਚ ਨੇਪਾਲ ਦੀ ਟੀਮ ਨੂੰ 10 ਵਿਕਟਾਂ ਨਾਲ ਹਰਾ ਕੇ ਸੁਪਰ-4 ਲਈ ਕੁਆਲੀਫਾਈ ਕਰ ਲਿਆ ਹੈ। ਮੀਂਹ ਦੀ ਰੁਕਾਵਟ ਕਾਰਨ ਭਾਰਤ ਨੂੰ 23 ਓਵਰਾਂ ਵਿੱਚ 145 ਦੌੜਾਂ ਦਾ ਟੀਚਾ ਮਿਲਿਆ। ਇਸ ਤੋਂ ਬਾਅਦ ਸ਼ੁਭਮਨ ਗਿੱਲ ਨੇ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਮਿਲ ਕੇ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ ਟੀਮ ਨੂੰ ਆਸਾਨ ਜਿੱਤ ਦਿਵਾਈ। ਇਸ ਮੈਚ 'ਚ ਗਿੱਲ ਦੇ ਬੱਲੇ ਤੋਂ 67 ਦੌੜਾਂ ਦੀ ਅਜੇਤੂ ਪਾਰੀ ਦੇਖਣ ਨੂੰ ਮਿਲੀ। ਇਸ ਕਾਰਨ ਉਹ ਆਪਣੇ ਵਨਡੇ ਕਰੀਅਰ 'ਚ 1500 ਦੌੜਾਂ ਦਾ ਅੰਕੜਾ ਪਾਰ ਕਰ ਸਕਿਆ।
ਹੁਣ ਤੱਕ ਸ਼ੁਭਮਨ ਗਿੱਲ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਕਾਰਨ ਉਹ ਹੁਣ ਭਾਰਤ ਵੱਲੋਂ ਵਨਡੇ ਵਿੱਚ ਸਭ ਤੋਂ ਤੇਜ਼ 1500 ਦੌੜਾਂ ਦਾ ਅੰਕੜਾ ਪੂਰਾ ਕਰਨ ਵਾਲਾ ਖਿਡਾਰੀ ਬਣ ਗਿਆ ਹੈ। ਗਿੱਲ ਨੇ ਇਹ ਕਾਰਨਾਮਾ ਸਿਰਫ਼ 29 ਪਾਰੀਆਂ ਵਿੱਚ ਪੂਰਾ ਕੀਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਸ਼੍ਰੇਅਸ ਅਈਅਰ ਦੇ ਨਾਂ ਸੀ ਜਿਸ ਨੇ 34 ਵਨਡੇ ਪਾਰੀਆਂ 'ਚ 1500 ਦੌੜਾਂ ਪੂਰੀਆਂ ਕੀਤੀਆਂ ਸਨ।
ਸ਼ੁਭਮਨ ਗਿੱਲ ਦਾ ਵਨਡੇ ਫਾਰਮੈਟ ਵਿੱਚ ਬੱਲੇ ਨਾਲ ਹੁਣ ਤੱਕ ਬਹੁਤ ਵਧੀਆ ਰਿਕਾਰਡ ਰਿਹਾ ਹੈ। ਗਿੱਲ ਨੇ 29 ਮੈਚਾਂ ਵਿੱਚ 63.08 ਦੀ ਔਸਤ ਨਾਲ 1514 ਦੌੜਾਂ ਬਣਾਈਆਂ ਹਨ। ਇਸ 'ਚ 4 ਸੈਂਕੜੇ ਵਾਲੀ ਪਾਰੀ ਦੇ ਨਾਲ 7 ਅਰਧ ਸੈਂਕੜੇ ਵਾਲੀ ਪਾਰੀਆਂ ਸ਼ਾਮਲ ਹਨ। ਇਸ ਦੌਰਾਨ ਗਿੱਲ ਇਕ ਵਾਰ ਦੋਹਰਾ ਸੈਂਕੜਾ ਲਗਾਉਣ 'ਚ ਸਫਲ ਰਿਹਾ, ਜੋ ਇਸ ਸਾਲ ਦੀ ਸ਼ੁਰੂਆਤ 'ਚ ਆਈ.
ਪਾਕਿਸਤਾਨ ਖਿਲਾਫ ਮੈਚ 'ਚ ਗਿੱਲ 'ਤੇ ਹੋਣਗੀਆਂ ਸਭ ਦੀਆਂ ਨਜ਼ਰਾਂ
ਏਸ਼ੀਆ ਕੱਪ 2023 'ਚ ਪਾਕਿਸਤਾਨ ਖਿਲਾਫ ਮੈਚ 'ਚ ਸ਼ੁਭਮਨ ਗਿੱਲ ਬਿਲਕੁਲ ਵੀ ਆਤਮਵਿਸ਼ਵਾਸ ਨਾਲ ਭਰੇ ਨਜ਼ਰ ਨਹੀਂ ਆਏ। ਹੁਣ ਸੁਪਰ-4 'ਚ ਪਹੁੰਚਣ ਤੋਂ ਬਾਅਦ ਭਾਰਤੀ ਟੀਮ 10 ਸਤੰਬਰ ਨੂੰ ਮੁੜ ਪਾਕਿਸਤਾਨ ਨਾਲ ਖੇਡੇਗੀ। ਅਜਿਹੇ 'ਚ ਇਕ ਵਾਰ ਫਿਰ ਸਾਰਿਆਂ ਦੀਆਂ ਨਜ਼ਰਾਂ ਸ਼ੁਭਮਨ ਗਿੱਲ 'ਤੇ ਹੋਣ ਵਾਲੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਸਾਲ 2023 ਵਿੱਚ ਹੁਣ ਤੱਕ ਗਿੱਲ ਨੇ 68.92 ਦੀ ਔਸਤ ਨਾਲ 827 ਦੌੜਾਂ ਬਣਾਈਆਂ ਹਨ, ਜਿਸ ਵਿੱਚ 3 ਸੈਂਕੜੇ ਵੀ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।