✕
  • ਹੋਮ

ਬੈਡਮਿੰਟਨ ਫਾਈਨਲ ਨੇ ਸਭ ਨੂੰ ਛੱਡਿਆ ਪਿੱਛੇ

ਏਬੀਪੀ ਸਾਂਝਾ   |  28 Aug 2016 06:38 PM (IST)
1

2

3

ਸਿੰਧੂ ਅਤੇ ਮਰੀਨ ਦੇ ਮੈਚ ਨੇ ਪ੍ਰੋ ਕਬੱਡੀ ਲੀਗ 4 ਦੇ ਫਾਈਨਲ, ਯੂਰੋਪੀਅਨ ਫੁਟਬਾਲ ਲੀਗ ਅਤੇ ਵਿੰਬੈਲਡਨ ਗ੍ਰੈਂਡ ਸਲੈਮ ਦੇ ਪੁਰਸ਼ਾਂ ਦੇ ਫਾਈਨਲ ਮੈਚ ਨੂੰ ਵੀ ਪਿੱਛੇ ਛੱਡ ਦਿੱਤਾ।

4

ਪ੍ਰੋ ਕਬੱਡੀ ਲੀਗ ਦੇ ਫਾਈਨਲ ਦਾ 1.43 ਕਰੋੜ ਦੀ ਵਿਉਅਰਸ਼ਿਪ ਸੀ। ਇਸ 'ਚ ਸਭ ਤੋਂ ਅੱਗੇ IPL ਦਾ ਫਾਈਨਲ ਰਿਹਾ।

5

ਇਹ ਮੈਚ ਇਸ ਸਾਲ ਭਾਰਤ ਦੇ ਸਭ ਤੋਂ ਵਧ ਵੇਖੇ ਗਏ ਮੈਚਾਂ 'ਚ ਸ਼ੁਮਾਰ ਹੋ ਗਿਆ ਹੈ। ਇਸ ਮੈਚ ਨੂੰ 5 ਟੀ.ਵੀ. ਚੈਨਲਸ 'ਤੇ ਪ੍ਰਤੀ ਮਿਨਟ 17.3 ਮਿਲੀਅਨ ਯਾਨੀ ਕਿ 1 ਕਰੋੜ 73 ਲੱਖ ਲੋਕਾਂ ਨੇ ਵੇਖਿਆ।

6

ਬ੍ਰੌਡਕਾਸਟ ਔਡੀਅੰਸ ਰਿਸਰਚ ਕਾਉਂਸਿਲ (BARC) ਦੀ ਰਿਪੋਰਟ ਅਨੁਸਾਰ ਭਾਰਤ 'ਚ ਇਸ ਮੈਚ ਤੋਂ ਵਧ ਸਿਰਫ ਕ੍ਰਿਕਟ ਹੀ ਵੇਖਿਆ ਗਿਆ ਹੈ। ਰੀਓ ਓਲੰਪਿਕਸ ਦੇ ਇਸ ਫਾਈਨਲ 'ਚ ਸਿੰਧੂ ਨੂੰ ਹਾਰ ਝੱਲਣੀ ਪਈ ਸੀ। ਪਰ ਸਿੰਧੂ ਨੇ ਇਤਿਹਾਸ ਰਚਦਿਆਂ ਸਿਲਵਰ ਮੈਡਲ ਜਿੱਤਿਆ ਸੀ।

7

ਜਿਮਨਾਸਟ ਦੀਪਾ ਕਰਮਾਕਰ ਦੇ ਮੈਚ ਨੂੰ ਪ੍ਰਤੀ ਮਿਨਟ 33ਲੱਖ ਲੋਕਾਂ ਨੇ ਵੇਖਿਆ ਸੀ। ਰੀਓ ਓਲੰਪਿਕਸ ਦੂਰਦਰਸ਼ਨ ਅਤੇ ਸਟਾਰ ਸਪੋਰਟਸ 'ਤੇ ਪ੍ਰਸਾਰਿਤ ਕੀਤੇ ਗਏ ਸਨ।

8

IPL ਦੇ ਫਾਈਨਲ ਮੈਚ ਨੂੰ 4.46 ਕਰੋੜ ਲੋਕਾਂ ਨੇ ਵੇਖਿਆ ਸੀ। ਇਹ ਮੈਚ 29 ਮਈ ਨੂੰ ਰਾਇਲ ਚੈਲੈਂਜਰਸ ਬੈਂਗਲੁਰੂ ਅਤੇ ਸਨਰਾਈਜਰਸ ਹੈਦਰਾਬਾਦ ਦੇ ਵਿਚਾਲੇ ਖੇਡਿਆ ਗਿਆ ਸੀ।

9

ਸਾਕਸ਼ੀ ਮਲਿਕ ਦਾ ਮੈਡਲ ਮੁਕਾਬਲਾ ਇਸ ਲੜੀ 'ਚ ਕਾਫੀ ਪਿੱਛੇ ਸੀ। ਸਾਕਸ਼ੀ ਮਲਿਕ ਨੇ ਜਿਸ ਮੁਕਾਬਲੇ 'ਚ ਬਰੌਂਜ਼ ਮੈਡਲ ਜਿੱਤਿਆ ਉਸ ਮੈਚ ਨੂੰ ਪ੍ਰਤੀ ਮਿਨਟ 87 ਹਜ਼ਾਰ ਲੋਕਾਂ ਨੇ ਵੇਖਿਆ ਸੀ।

10

ਰੀਓ ਓਲੰਪਿਕਸ 'ਚ ਪੀ.ਵੀ. ਸਿੰਧੂ ਅਤੇ ਕੈਰੋਲੀਨਾ ਮਰੀਨ ਵਿਚਾਲੇ ਖੇਡੇ ਗਏ ਮਹਿਲਾ ਸਿੰਗਲਸ ਬੈਡਮਿੰਟਨ ਫਾਈਨਲ ਮੈਚ ਨੇ ਟੀ.ਵੀ. ਦੇ ਰਿਕਾਰਡਸ ਤੋੜ ਦਿੱਤੇ ਹਨ।

  • ਹੋਮ
  • ਖੇਡਾਂ
  • ਬੈਡਮਿੰਟਨ ਫਾਈਨਲ ਨੇ ਸਭ ਨੂੰ ਛੱਡਿਆ ਪਿੱਛੇ
About us | Advertisement| Privacy policy
© Copyright@2026.ABP Network Private Limited. All rights reserved.