England vs Spain FIFA Women's World Cup Final: ਸਪੇਨ ਦੀ ਮਹਿਲਾ ਟੀਮ ਨੇ ਫਾਈਨਲ ਵਿੱਚ ਇੰਗਲੈਂਡ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਫੀਫਾ ਮਹਿਲਾ ਵਿਸ਼ਵ ਕੱਪ 2023 ਜਿੱਤਣ ਵਿੱਚ ਸਫਲਤਾ ਹਾਸਲ ਕੀਤੀ ਹੈ। ਆਸਟਰੇਲੀਆ ਦੇ ਸਿਡਨੀ ਸਟੇਡੀਅਮ 'ਚ ਖੇਡੇ ਗਏ ਖਿਤਾਬੀ ਮੈਚ 'ਚ ਸਪੇਨ ਲਈ ਇਕਲੌਤਾ ਗੋਲ 23 ਸਾਲਾ ਓਲਗਾ ਕਾਰਮੋਨਾ ਨੇ ਕੀਤਾ, ਜੋ ਪਹਿਲੇ ਹਾਫ 'ਚ 29ਵੇਂ ਮਿੰਟ 'ਚ ਆਏ ਸਨ। ਇਹ ਗੋਲ ਮੈਚ 'ਚ ਨਿਰਣਾਇਕ ਸਾਬਤ ਹੋਇਆ ਅਤੇ ਅਖੀਰ 'ਚ ਸਪੇਨ ਨੇ ਜਿੱਤ ਦਰਜ ਕਰਕੇ ਟਰਾਫੀ ਆਪਣੇ ਨਾਮ ਕਰ ਲਈ।


ਸਪੇਨ ਦੀ ਟੀਮ ਸੈਮੀਫਾਈਨਲ 'ਚ ਸਵੀਡਨ ਦੀ ਟੀਮ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਫਾਈਨਲ 'ਚ ਜਗ੍ਹਾ ਬਣਾਉਣ 'ਚ ਸਫਲ ਰਹੀ। ਇਸ ਦੇ ਨਾਲ ਹੀ ਇੰਗਲੈਂਡ ਨੇ ਸੈਮੀਫਾਈਨਲ 'ਚ ਮੇਜ਼ਬਾਨ ਆਸਟਰੇਲੀਆ ਨੂੰ 3-1 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਅਤੇ ਇਹ ਉਨ੍ਹਾਂ ਦਾ ਪਹਿਲਾ ਫੀਫਾ ਮਹਿਲਾ ਫਾਈਨਲ ਮੈਚ ਵੀ ਸੀ। ਸਪੇਨ ਦੀ ਟੀਮ ਹੁਣ ਫੀਫਾ ਮਹਿਲਾ ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੀ 5ਵੀਂ ਟੀਮ ਬਣ ਗਈ ਹੈ।


ਇਹ ਵੀ ਪੜ੍ਹੋ: Watch: ਜਸਪ੍ਰੀਤ ਬੁਮਰਾਹ ਦਾ ਵੱਡੇ ਹਾਦਸੇ ਤੋਂ ਇੰਝ ਹੋਇਆ ਬਚਾਅ! ਵੀਡੀਓ ਵਿੱਚ ਦੇਖੋ ਕਿਵੇਂ ਟਲਿਆ ਹਾਦਸਾ


ਹੁਣ ਤੱਕ ਅਮਰੀਕਾ ਨੇ 4 ਵਾਰ, ਜਰਮਨੀ ਨੇ ਦੋ ਵਾਰ, ਨਾਰਵੇ ਅਤੇ ਜਾਪਾਨ ਨੇ 1-1 ਵਾਰ ਮਹਿਲਾ ਫੁੱਟਬਾਲ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਇਹ ਕਿਸੇ ਵੀ ਮਹਿਲਾ ਵਿਸ਼ਵ ਕੱਪ ਵਿੱਚ ਇੰਗਲੈਂਡ ਦਾ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ 2015 ਵਿਸ਼ਵ ਕੱਪ 'ਚ ਉਹ ਤੀਜੇ ਸਥਾਨ 'ਤੇ ਰਿਹਾ ਸੀ।


ਵਿਸ਼ਵ ਕੱਪ 'ਚ ਇਦਾਂ ਰਿਹਾ ਸਪੇਨ ਦਾ ਪੂਰਾ ਸਫਰ


ਸਪੇਨ ਮਹਿਲਾ ਵਿਸ਼ਵ ਕੱਪ 2023 ਨੇ ਗਰੁੱਪ ਪੜਾਅ ਵਿੱਚ ਕੋਸਟਾ ਰੀਕਾ ਦੀ ਟੀਮ ਨੂੰ 3-0 ਨਾਲ ਹਰਾ ਕੇ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਜ਼ਾਂਬੀਆ ਨੂੰ ਸਪੇਨ ਨੇ 5-0 ਨਾਲ ਹਰਾਇਆ। ਹਾਲਾਂਕਿ ਟੀਮ ਨੂੰ ਜਾਪਾਨ ਤੋਂ 4-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


ਇਹ ਵੀ ਪੜ੍ਹੋ: IND Vs IRE 2nd T20: ਭਾਰਤ ਅਤੇ ਆਇਰਲੈਂਡ ਵਿਚਾਲੇ ਦੂਜਾ ਟੀ-20 ਮੈਚ, ਜਾਣੋ ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਮੈਚ?


ਸੁਪਰ-16 'ਚ ਸਪੇਨ ਨੇ ਸਵਿਟਜ਼ਰਲੈਂਡ ਦੀ ਟੀਮ ਨੂੰ 5-1 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਇੱਥੇ ਉਸ ਨੇ ਨੀਦਰਲੈਂਡਜ਼ ਨੂੰ 2-1 ਨਾਲ ਹਰਾਇਆ ਅਤੇ ਫਿਰ ਸੈਮੀਫਾਈਨਲ 'ਚ ਸਵੀਡਨ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ।