ਪੜਚੋਲ ਕਰੋ

Sports News: ਆਈਪੀਐੱਲ ਫਾਈਨਲ ਤੋਂ ਪਹਿਲਾਂ ਖੇਡ ਜਗਤ 'ਚ ਪਸਰਿਆ ਮਾਤਮ, ਉੱਭਰਦੇ ਸਟਾਰ ਖਿਡਾਰੀ ਦਾ ਗੋਲੀ ਮਾਰ ਕਤਲ; ਪੁਰਾਣੇ ਸਾਥੀ ਖਿਡਾਰੀ ਨੇ...

Sports News: ਇੰਡੀਅਨ ਪ੍ਰੀਮੀਅਰ ਲੀਗ ਵਿਚਾਲੇ ਖੇਡ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਦੇਸ਼ ਦੇ ਉੱਭਰਦੇ  ਪੈਰਾ ਖਿਡਾਰੀਆਂ ਵਿੱਚੋਂ ਇੱਕ ਚਿਰਾਗ ਦਾ ਕਤਲ ਕਰ ਦਿੱਤਾ ਗਿਆ। ਫਿਲਹਾਲ ਉੱਤਰ ਪ੍ਰਦੇਸ਼ ਦੇ...

Sports News: ਇੰਡੀਅਨ ਪ੍ਰੀਮੀਅਰ ਲੀਗ ਵਿਚਾਲੇ ਖੇਡ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਦੇਸ਼ ਦੇ ਉੱਭਰਦੇ  ਪੈਰਾ ਖਿਡਾਰੀਆਂ ਵਿੱਚੋਂ ਇੱਕ ਚਿਰਾਗ ਦਾ ਕਤਲ ਕਰ ਦਿੱਤਾ ਗਿਆ। ਫਿਲਹਾਲ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਕੋਤਵਾਲੀ ਥਾਣਾ ਖੇਤਰ ਵਿੱਚ ਪੈਰਾਲੰਪਿਕ ਐਥਲੀਟ ਚਿਰਾਗ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਦੋਸ਼ੀ ਯਸ਼ ਵੀ ਇੱਕ ਪੈਰਾਲੰਪਿਕ ਐਥਲੀਟ ਸੀ। ਪੁਲਿਸ ਨੇ ਕਤਲ ਵਿੱਚ ਵਰਤੀ ਗਈ ਪਿਸਤੌਲ ਬਰਾਮਦ ਕਰ ਲਈ ਹੈ। ਦੋਸ਼ੀ 17 ਸਾਲ ਦਾ ਹੈ ਅਤੇ ਉਹ ਚਿਰਾਗ ਦੇ ਪਿੰਡ ਬੰਸਤਪੁਰ ਦੇ ਨੇੜੇ ਰਾਵਲੀ ਰੋਡ 'ਤੇ ਰਹਿੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਾਰਦਾਤ ਨੂੰ ਚਿਰਾਗ ਦੇ ਹੀ ਇੱਕ ਪੁਰਾਣੇ ਸਾਥੀ ਖਿਡਾਰੀ ਨੇ ਅੰਜਾਮ ਦਿੱਤਾ ਹੈ। ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਮੁਲਜ਼ਮ ਯਸ਼ ਖਟੀਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੇ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਕਬੂਲ ਕਰ ਲਿਆ ਹੈ। 

ਦੋ ਦਿਨ ਪਹਿਲਾਂ ਜਿੱਤਿਆ ਸੀ ਗੋਲਡ...

ਜਾਣਕਾਰੀ ਲਈ ਦੱਸ ਦੇਈਏ ਕਿ ਮੁਰਾਦਨਗਰ ਦੇ ਪਿੰਡ ਬੰਸਤਪੁਰ ਸੈਥਲੀ ਦਾ ਰਹਿਣ ਵਾਲਾ ਚਿਰਾਗ ਦੇਸ਼ ਦੇ ਉੱਭਰਦੇ ਹੋਏ ਪੈਰਾ ਖਿਡਾਰੀਆਂ ਵਿੱਚੋਂ ਇੱਕ ਸੀ। ਅਜੇ ਦੋ ਦਿਨ ਪਹਿਲਾਂ ਹੀ ਉਸ ਨੇ ਬੈਂਗਲੁਰੂ ਵਿੱਚ ਹੋਈ ਨੈਸ਼ਨਲ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦੀ 400 ਮੀਟਰ ਦੌੜ ਵਿੱਚ ਗੋਲਡ ਮੈਡਲ ਜਿੱਤਿਆ ਸੀ। ਇਸ ਸ਼ਾਨਦਾਰ ਪ੍ਰਦਰਸ਼ਨ ਸਦਕਾ ਉਸ ਨੇ ਅਕਤੂਬਰ ਵਿੱਚ ਜਾਪਾਨ ਵਿੱਚ ਹੋਣ ਵਾਲੀਆਂ ਪੈਰਾ ਏਸ਼ੀਅਨ ਖੇਡਾਂ ਲਈ ਆਪਣੀ ਥਾਂ ਪੱਕੀ ਕਰ ਲਈ ਸੀ। ਚਿਰਾਗ ਦੀ ਇਸ ਕਾਮਯਾਬੀ ਨਾਲ ਪੂਰੇ ਪਿੰਡ ਅਤੇ ਪਰਿਵਾਰ ਵਿੱਚ ਜਸ਼ਨ ਦਾ ਮਾਹੌਲ ਸੀ, ਜੋ ਹੁਣ ਮਾਤਮ ਵਿੱਚ ਬਦਲ ਗਿਆ ਹੈ।

ਹੋਸਟਲ ਜਾਣ ਦਾ ਕਹਿ ਕੇ ਨਿਕਲਿਆ ਸੀ ਘਰੋਂ 

ਪਰਿਵਾਰਕ ਮੈਂਬਰਾਂ ਅਨੁਸਾਰ ਚਿਰਾਗ ਬੁੱਧਵਾਰ ਸਵੇਰੇ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਹੋਸਟਲ ਜਾ ਰਿਹਾ ਹੈ। ਜਦੋਂ ਕਾਫੀ ਸਮਾਂ ਬੀਤਣ 'ਤੇ ਉਸ ਨਾਲ ਸੰਪਰਕ ਨਾ ਹੋਇਆ ਤਾਂ ਪਰਿਵਾਰ ਘਬਰਾ ਗਿਆ। ਇਸੇ ਦੌਰਾਨ ਪੁਲਸ ਨੂੰ ਸਾਈਂ ਕੁੰਜ ਇਲਾਕੇ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ, ਜਿਸ ਦੀ ਪਛਾਣ ਚਿਰਾਗ ਵਜੋਂ ਹੋਈ। ਚਿਰਾਗ ਨੂੰ ਬਹੁਤ ਨੇੜਿਓਂ ਗੋਲੀ ਮਾਰੀ ਗਈ ਸੀ।

ਜਾਣੋ ਸਾਥੀ ਖਿਡਾਰੀ ਨੇ ਕਿਉਂ ਕੀਤਾ ਕਤਲ? 

ਜਾਣਕਾਰੀ ਮੁਤਾਬਕ ਫੜੇ ਗਏ ਮੁਲਜ਼ਮ ਯਸ਼ ਖਟੀਕ ਨੇ ਦੱਸਿਆ ਕਿ ਉਹ ਵੀ ਇੱਕ ਪੈਰਾ ਖਿਡਾਰੀ ਹਨ ਅਤੇ ਉਹ ਦੋਵੇਂ ਪਹਿਲਾਂ ਸਕੂਲ ਵਿੱਚ ਇਕੱਠੇ ਅਭਿਆਸ ਕਰਦੇ ਸਨ। ਯਸ਼ ਅਨੁਸਾਰ, ਕੁਝ ਸਮਾਂ ਪਹਿਲਾਂ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਚਿਰਾਗ ਨੇ ਉਸ ਵਿਰੁੱਧ ਸ਼ਿਕਾਇਤ ਕਰ ਦਿੱਤੀ ਸੀ, ਜਿਸ ਕਾਰਨ ਯਸ਼ ਨੂੰ ਖੇਡ ਮੁਕਾਬਲਿਆਂ ਤੋਂ ਬਾਹਰ ਹੋਣਾ ਪਿਆ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਯਸ਼ ਨੇ ਬਦਲਾ ਲੈਣ ਲਈ ਪਿਸਤੌਲ ਦਾ ਇੰਤਜ਼ਾਮ ਕੀਤਾ ਅਤੇ ਮੌਕਾ ਪਾ ਕੇ ਚਿਰਾਗ ਦਾ ਕਤਲ ਕਰ ਦਿੱਤਾ। 

ਗਾਜ਼ੀਆਬਾਦ ਦੇ ਪੁਲਿਸ ਡਿਪਟੀ ਕਮਿਸ਼ਨਰ ਧਵਲ ਜਾਇਸਵਾਲ ਨੇ ਦੱਸਿਆ ਕਿ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਕਤਲ ਵਿੱਚ ਵਰਤੀ ਗਈ ਪਿਸਤੌਲ ਦੀ ਬਰਾਮਦਗੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਸ ਸਾਜ਼ਿਸ਼ ਵਿੱਚ ਕੋਈ ਹੋਰ ਵਿਅਕਤੀ ਵੀ ਸ਼ਾਮਲ ਸੀ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

 

Advertisement

ਟਾਪ ਹੈਡਲਾਈਨ

FIFA World Cup Live Streaming: ਭਾਰਤ 'ਚ ਫ੍ਰੀ 'ਚ ਦੇਖ ਸਕੋਗੇ World Cup ਦੇ ਮੈਚ, ਜਾਣੋ ਲਾਈਵ ਸਟ੍ਰੀਮਿੰਗ ਦੀ ਸਾਰੀ ਡਿਟੇਲਸ
FIFA World Cup Live Streaming: ਭਾਰਤ 'ਚ ਫ੍ਰੀ 'ਚ ਦੇਖ ਸਕੋਗੇ World Cup ਦੇ ਮੈਚ, ਜਾਣੋ ਲਾਈਵ ਸਟ੍ਰੀਮਿੰਗ ਦੀ ਸਾਰੀ ਡਿਟੇਲਸ
T20 Series: ਟੀ-20 ਸੀਰੀਜ਼ ਤੋਂ ਵਿਚਾਲੇ ਭਾਰਤ ਨੂੰ ਵੱਡਾ ਝਟਕਾ, ਧਾਕੜ ਗੇਂਦਬਾਜ਼ ਟੀਮ ਇੰਡੀਆ ਤੋਂ ਹੋਇਆ ਬਾਹਰ; ਰਿਪਲੇਸਮੈਂਟ ਦਾ ਵੀ ਐਲਾਨ...
ਟੀ-20 ਸੀਰੀਜ਼ ਤੋਂ ਵਿਚਾਲੇ ਭਾਰਤ ਨੂੰ ਵੱਡਾ ਝਟਕਾ, ਧਾਕੜ ਗੇਂਦਬਾਜ਼ ਟੀਮ ਇੰਡੀਆ ਤੋਂ ਹੋਇਆ ਬਾਹਰ; ਰਿਪਲੇਸਮੈਂਟ ਦਾ ਵੀ ਐਲਾਨ...
T20 Series: ਟੀ20 ਸੀਰੀਜ਼ ਤੋਂ ਵਿਚਾਲੇ ਟੀਮ ਇੰਡੀਆ ਨੂੰ ਵੱਡਾ ਝਟਕਾ, ਸਟਾਰ ਬੱਲੇਬਾਜ਼ ਨੇ ਸੰਨਿਆਸ ਦਾ ਕੀਤਾ ਐਲਾਨ? ਵਾਇਰਲ ਪੋਸਟ ਨੇ ਵਧਾਈ ਫੈਨਜ਼ ਦੀ ਚਿੰਤਾ...
ਟੀ20 ਸੀਰੀਜ਼ ਤੋਂ ਵਿਚਾਲੇ ਟੀਮ ਇੰਡੀਆ ਨੂੰ ਵੱਡਾ ਝਟਕਾ, ਸਟਾਰ ਬੱਲੇਬਾਜ਼ ਨੇ ਸੰਨਿਆਸ ਦਾ ਕੀਤਾ ਐਲਾਨ? ਵਾਇਰਲ ਪੋਸਟ ਨੇ ਵਧਾਈ ਫੈਨਜ਼ ਦੀ ਚਿੰਤਾ...
India T20I Squad: ਟੀ-20 'ਚੋਂ ਸ਼ੁਭਮਨ ਗਿੱਲ ਹੋਏ ਬਾਹਰ, ਜਾਣੋ ਸ਼ਾਨਦਾਰ ਫਾਰਮ ਦੇ ਬਾਵਜੂਦ ਟੀਮ 'ਚ ਕਿਉਂ ਨਹੀਂ ਮਿਲੀ ਜਗ੍ਹਾ? ਸਦਮੇ 'ਚ ਫੈਨਜ਼... 
ਟੀ-20 'ਚੋਂ ਸ਼ੁਭਮਨ ਗਿੱਲ ਹੋਏ ਬਾਹਰ, ਜਾਣੋ ਸ਼ਾਨਦਾਰ ਫਾਰਮ ਦੇ ਬਾਵਜੂਦ ਟੀਮ 'ਚ ਕਿਉਂ ਨਹੀਂ ਮਿਲੀ ਜਗ੍ਹਾ? ਸਦਮੇ 'ਚ ਫੈਨਜ਼... 
Advertisement

ਵੀਡੀਓਜ਼

ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ
ਪੰਜਾਬ ਦੇ ਵਿਕਾਸ ਲਈ ਸੁਖਬੀਰ ਬਾਦਲ ਕੋਲ ਕੋਈ ਯੋਜਨਾ ਨਹੀਂ
ਪੰਜਾਬ ‘ਚ ਘਟੇ ਸੜਕ ਹਾਦਸਿਆਂ ਦੇ ਮੌਤ ਅੰਕੜੇ? CM ਮਾਨ ਦਾ ਬਿਆਨ
CM ਮਾਨ ਦਾ ਦਾਅਵਾ— ਪੰਜਾਬ ‘ਚ 19 ਟੋਲ ਪਲਾਜ਼ੇ ਕੀਤੇ ਬੰਦ
ਮੈਂ ਇੱਕ ਰੁਪਇਆ ਵੀ ਰਿਸ਼ਵਤ ਨਹੀਂ ਲੈਂਦਾ, ਨਾ ਲੈਣ ਦਿੰਦਾ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ! ਮੁਹਾਲੀ 'ਚ 10ਵੀਂ ਮੰਜ਼ਿਲ ਤੋਂ ਡਿੱਗਣ ਨਾਲ ਨੌਜਵਾਨ ਦੀ ਮੌਤ, ਕੰਨਾਂ 'ਚ ਲੱਗੇ ਸੀ ਹੈਡਫੋਨ; ਮੱਚੀ ਸਨਸਨੀ
ਵੱਡੀ ਖ਼ਬਰ! ਮੁਹਾਲੀ 'ਚ 10ਵੀਂ ਮੰਜ਼ਿਲ ਤੋਂ ਡਿੱਗਣ ਨਾਲ ਨੌਜਵਾਨ ਦੀ ਮੌਤ, ਕੰਨਾਂ 'ਚ ਲੱਗੇ ਸੀ ਹੈਡਫੋਨ; ਮੱਚੀ ਸਨਸਨੀ
Big News: ਸਿਆਸੀ ਜਗਤ 'ਚ ਆਇਆ ਭੂਚਾਲ, ਅਸਤੀਫ਼ਿਆਂ ਦੀ ਲੱਗੀ ਝੜੀ; ਹੁਣ ਇਸ ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ-ਉੱਚ ਸਦਨ ਨੂੰ ਕਿਹਾ ਅਲਵਿਦਾ...
ਸਿਆਸੀ ਜਗਤ 'ਚ ਆਇਆ ਭੂਚਾਲ, ਅਸਤੀਫ਼ਿਆਂ ਦੀ ਲੱਗੀ ਝੜੀ; ਹੁਣ ਇਸ ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ-ਉੱਚ ਸਦਨ ਨੂੰ ਕਿਹਾ ਅਲਵਿਦਾ...
ਵੱਡੀ ਵਾਰਦਾਤ! ਮਸ਼ਹੂਰ ਗਾਇਕ ਗੁਰੂ ਰੰਧਾਵਾ ਦੇ ਜਿੰਮ 'ਤੇ ਚੱਲੀਆਂ ਤਾੜ-ਤਾੜ ਗੋਲੀਆਂ; ਇਲਾਕੇ 'ਚ ਫੈਲੀ ਦਹਿਸ਼ਤ
ਵੱਡੀ ਵਾਰਦਾਤ! ਮਸ਼ਹੂਰ ਗਾਇਕ ਗੁਰੂ ਰੰਧਾਵਾ ਦੇ ਜਿੰਮ 'ਤੇ ਚੱਲੀਆਂ ਤਾੜ-ਤਾੜ ਗੋਲੀਆਂ; ਇਲਾਕੇ 'ਚ ਫੈਲੀ ਦਹਿਸ਼ਤ
Big News: ਵੱਡੀ ਵਾਰਦਾਤ ਨਾਲ ਕੰਬਿਆ ਪੂਰਾ ਇਲਾਕਾ, ਜਿਮ ਮਾਲਕ ਦਾ ਸ਼ਰੇਆਮ ਕਤਲ; 10 ਗੋਲੀਆਂ ਨਾਲ ਬੁਰੀ ਤਰ੍ਹਾਂ ਭੁੰਨਿਆ: ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਕੰਬਿਆ ਪੂਰਾ ਇਲਾਕਾ, ਜਿਮ ਮਾਲਕ ਦਾ ਸ਼ਰੇਆਮ ਕਤਲ; 10 ਗੋਲੀਆਂ ਨਾਲ ਬੁਰੀ ਤਰ੍ਹਾਂ ਭੁੰਨਿਆ: ਫੈਲੀ ਦਹਿਸ਼ਤ...
FIFA World Cup Live Streaming: ਭਾਰਤ 'ਚ ਫ੍ਰੀ 'ਚ ਦੇਖ ਸਕੋਗੇ World Cup ਦੇ ਮੈਚ, ਜਾਣੋ ਲਾਈਵ ਸਟ੍ਰੀਮਿੰਗ ਦੀ ਸਾਰੀ ਡਿਟੇਲਸ
FIFA World Cup Live Streaming: ਭਾਰਤ 'ਚ ਫ੍ਰੀ 'ਚ ਦੇਖ ਸਕੋਗੇ World Cup ਦੇ ਮੈਚ, ਜਾਣੋ ਲਾਈਵ ਸਟ੍ਰੀਮਿੰਗ ਦੀ ਸਾਰੀ ਡਿਟੇਲਸ
ਕੜਾਕੇ ਦੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਮੌਸਮ ਨੇ ਬਦਲਿਆ ਮਿਜਾਜ਼, ਪੰਜਾਬ-ਚੰਡੀਗੜ੍ਹ 'ਚ 4 ਦਿਨ ਹਨੇਰੀ-ਮੀਂਹ ਦਾ ਅਲਰਟ; 10 ਜ਼ਿਲ੍ਹਿਆਂ ਲਈ ਚੇਤਾਵਨੀ
ਕੜਾਕੇ ਦੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਮੌਸਮ ਨੇ ਬਦਲਿਆ ਮਿਜਾਜ਼, ਪੰਜਾਬ-ਚੰਡੀਗੜ੍ਹ 'ਚ 4 ਦਿਨ ਹਨੇਰੀ-ਮੀਂਹ ਦਾ ਅਲਰਟ; 10 ਜ਼ਿਲ੍ਹਿਆਂ ਲਈ ਚੇਤਾਵਨੀ
ਪੰਜਾਬ ਤੋਂ ਵੱਡੀ ਖ਼ਬਰ! ਲੇਡੀ ਡਾਕਟਰ ਨੇ ਕੀਤੀ ਖੁਦਕੁਸ਼ੀ, ਇਤਰਾਜ਼ਯੋਗ ਵੀਡੀਓ ਆਇਆ ਸਾਹਮਣੇ; ਜਾਣੋ ਪੂਰਾ ਮਾਮਲਾ
ਪੰਜਾਬ ਤੋਂ ਵੱਡੀ ਖ਼ਬਰ! ਲੇਡੀ ਡਾਕਟਰ ਨੇ ਕੀਤੀ ਖੁਦਕੁਸ਼ੀ, ਇਤਰਾਜ਼ਯੋਗ ਵੀਡੀਓ ਆਇਆ ਸਾਹਮਣੇ; ਜਾਣੋ ਪੂਰਾ ਮਾਮਲਾ
ਕੀ ਅਸਲ 'ਚ ਆਲੂ ਖਾਣ ਨਾਲ ਐਸੀਡਿਟੀ ਹੁੰਦੀ? ਜਾਣ ਲਓ ਇਸ ਨੂੰ ਖਾਣ ਦਾ ਸਹੀ ਤਰੀਕਾ
ਕੀ ਅਸਲ 'ਚ ਆਲੂ ਖਾਣ ਨਾਲ ਐਸੀਡਿਟੀ ਹੁੰਦੀ? ਜਾਣ ਲਓ ਇਸ ਨੂੰ ਖਾਣ ਦਾ ਸਹੀ ਤਰੀਕਾ
Embed widget