Viral Video: ਕੇਰਲ 'ਚ ਸਥਾਨਕ ਫੁੱਟਬਾਲ ਮੈਚ ਦੌਰਾਨ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ। ਜਦੋਂ ਮੈਦਾਨ 'ਚ ਬਣੀ ਅਸਥਾਈ ਦਰਸ਼ਕ ਗੈਲਰੀ ਢਹਿ ਗਈ। ਇਸ ਹਾਦਸੇ 'ਚ ਕਰੀਬ 200 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 15 ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚ ਬੱਚੇ ਵੀ ਸ਼ਾਮਲ ਹਨ।
ਕਰੀਬ 15 ਲੋਕਾਂ ਨੂੰ ਗੰਭੀਰ ਹਾਲਤ 'ਚ ਮੰਜਰੀ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ। ਬਾਕੀ ਜ਼ਖਮੀਆਂ ਨੂੰ ਤੁਰੰਤ ਮੁਢਲੀ ਸਹਾਇਤਾ ਤੋਂ ਬਾਅਦ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ। ਕੇਰਲ ਦੇ ਡਿਜੀਟਲ ਨਿਊਜ਼ ਪੋਰਟਲ ਮਾਥਰੂਭੂਮੀ ਮੁਤਾਬਕ ਇਹ ਫੁੱਟਬਾਲ ਮੈਚ ਪੁੰਗੋਡ, ਕਾਲਿਕਾਵੂ ਦੇ ਐਲਪੀ ਸਕੂਲ ਦੇ ਮੈਦਾਨ ਵਿੱਚ ਹੋ ਰਿਹਾ ਸੀ।
ਇਹ ਆਲ ਇੰਡੀਆ ਸੇਵਨਜ਼ ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਮੈਚ ਸੀ। ਇਹ ਮਲਪੁਰਮ ਜ਼ਿਲ੍ਹੇ ਦਾ ਇੱਕ ਬਹੁਤ ਹੀ ਵੱਕਾਰੀ ਫੁੱਟਬਾਲ ਟੂਰਨਾਮੈਂਟ ਹੈ। ਫੁੱਟਬਾਲ ਮੈਚ ਦੇਖਣ ਲਈ ਜਿੱਥੇ ਇਹ ਘਟਨਾ ਵਾਪਰੀ ਉਸ ਗੈਲਰੀ ਵਿੱਚ 3000 ਤੋਂ ਵੱਧ ਲੋਕ ਮੌਜੂਦ ਸਨ।
ਇਹ ਹਾਦਸਾ ਰਾਤ ਕਰੀਬ 9 ਵਜੇ ਵਾਪਰਿਆ। ਲੋਕ 2 ਸਥਾਨਕ ਟੀਮਾਂ ਵਿਚਾਲੇ ਫਾਈਨਲ ਮੈਚ ਦੇਖਣ ਲਈ ਪਹੁੰਚੇ ਹੋਏ ਸਨ। ਇਹ ਹਾਦਸਾ ਮੈਚ ਸ਼ੁਰੂ ਹੁੰਦੇ ਹੀ ਵਾਪਰਿਆ। ਦਰਸ਼ਕਾਂ ਵਿੱਚ ਸਮਰੱਥਾ ਤੋਂ ਵੱਧ ਲੋਕ ਬੈਠੇ ਸਨ। ਦਰਸ਼ਕਾਂ ਦੀ ਗਿਣਤੀ 8000 ਦੇ ਕਰੀਬ ਦੱਸੀ ਜਾਂਦੀ ਹੈ।
ਹੁਣ ਬਿਨਾਂ ਇੰਟਰਨੈਟ ਵੀ ਕਰ ਸਕੋਗੇ ਆਨਲਾਈਨ ਪੈਮੇਂਟ, NPCI ਜਲਦ ਹੀ ਕਰੇਗਾ UPI Lite ਐਪ
ਰੂਸ 'ਚ ਪੁਤਿਨ ਨੂੰ ਸੱਤਾ ਤੋਂ ਹਟਾਉਣ ਦੀ ਹੋ ਰਹੀ ਤਿਆਰ- ਮਿਲੀਟਰੀ ਇੰਟੈਲੀਜੈਂਸ ਦੇ ਹਵਾਲੇ ਤੋਂ ਯੂਕਰੇਨੀ ਮੀਡੀਆ ਦਾ ਦਾਅਵਾ