India vs Zimbabwe T20 World Cup 2022: ਭਾਰਤੀ ਕ੍ਰਿਕਟ ਟੀਮ ਦੇ ਸ਼ਾਨਦਾਰ ਖਿਡਾਰੀ ਸੂਰਿਆਕੁਮਾਰ ਯਾਦਵ ਨੇ ਜ਼ਿੰਬਾਬਵੇ ਖਿਲਾਫ ਤੂਫਾਨੀ ਪ੍ਰਦਰਸ਼ਨ ਕੀਤਾ। ਉਸ ਨੇ ਸਿਰਫ 25 ਗੇਂਦਾਂ 'ਤੇ ਅਜੇਤੂ 61 ਦੌੜਾਂ ਬਣਾਈਆਂ। ਸੂਰਿਆਕੁਮਾਰ ਨੇ ਇਸ ਪਾਰੀ ਦੇ ਦਮ 'ਤੇ ਇਕ ਖਾਸ ਰਿਕਾਰਡ ਬਣਾਇਆ। ਉਹ ਚੌਥੇ ਨੰਬਰ ਜਾਂ ਇਸ ਤੋਂ ਹੇਠਾਂ ਬੱਲੇਬਾਜ਼ੀ ਕਰਦੇ ਹੋਏ ਟੀ-20 ਸੀਰੀਜ਼ ਵਿੱਚ ਭਾਰਤ ਲਈ ਸਭ ਤੋਂ ਵੱਧ 50+ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ ਹੈ। ਸੂਰਿਆ ਨੇ ਇਸ ਮਾਮਲੇ 'ਚ ਯੁਵਰਾਜ ਸਿੰਘ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਸ ਨੇ ਮੈਲਬੌਰਨ 'ਚ ਖੇਡੇ ਜਾ ਰਹੇ ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਮੈਚ 'ਚ ਇਹ ਰਿਕਾਰਡ ਬਣਾਇਆ।


ਟੀਮ ਇੰਡੀਆ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਮੈਦਾਨ 'ਤੇ ਗਈ। ਇਸ ਦੌਰਾਨ ਸੂਰਿਆਕੁਮਾਰ ਨੇ 25 ਗੇਂਦਾਂ 'ਤੇ ਅਜੇਤੂ 61 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 6 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਸੂਰਿਆਕੁਮਾਰ ਦਾ ਸਟ੍ਰਾਈਕ ਰੇਟ 244 ਰਿਹਾ। ਉਸ ਨੇ ਇਸ ਪਾਰੀ ਦੇ ਦਮ 'ਤੇ ਯੁਵੀ ਦਾ 2007 ਦਾ ਰਿਕਾਰਡ ਤੋੜ ਦਿੱਤਾ। ਯੁਵਰਾਜ ਨੇ 2007 'ਚ ਟੀ-20 ਵਿਸ਼ਵ ਕੱਪ 'ਚ 4ਵੇਂ ਨੰਬਰ 'ਤੇ ਜਾਂ ਇਸ ਤੋਂ ਹੇਠਲੇ ਸਥਾਨ 'ਤੇ ਬੱਲੇਬਾਜ਼ੀ ਕਰਦੇ ਹੋਏ ਸਭ ਤੋਂ ਵੱਧ ਅਰਧ ਸੈਂਕੜੇ ਲਗਾਏ ਸਨ। ਉਸ ਨੇ 2 ਵਾਰ 50+ ਸਕੋਰ ਬਣਾਏ ਸਨ। ਜਦਕਿ ਸੂਰਿਆ ਨੇ ਇਸ ਵਾਰ ਇਹ ਕਾਰਨਾਮਾ 3 ਵਾਰ ਕੀਤਾ।


ਸੂਰਿਆ ਮੱਧਕ੍ਰਮ 'ਚ ਬੱਲੇਬਾਜ਼ੀ ਕਰਦੇ ਹੋਏ ਟੀ-20 ਵਿਸ਼ਵ ਕੱਪ 'ਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ ਹੈ। ਉਸ ਨੇ ਹੁਣ ਤੱਕ 225 ਦੌੜਾਂ ਬਣਾਈਆਂ ਹਨ। ਜਦਕਿ ਇਸ ਮਾਮਲੇ 'ਚ ਮਹਿੰਦਰ ਸਿੰਘ ਧੋਨੀ ਦੂਜੇ ਨੰਬਰ 'ਤੇ ਹਨ। ਧੋਨੀ ਨੇ ਸਾਲ 2007 'ਚ 154 ਦੌੜਾਂ ਬਣਾਈਆਂ ਸਨ। ਯੁਵਰਾਜ ਸਿੰਘ ਨੇ 2009 'ਚ 153 ਦੌੜਾਂ ਬਣਾਈਆਂ ਸਨ। ਯੁਵੀ ਤੀਜੇ ਸਥਾਨ 'ਤੇ ਹੈ।


 


ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਲੜੀ 'ਚ ਸਭ ਤੋਂ ਵੱਧ 50+ ਦੌੜਾਂ ਬਣਾਉਣ ਵਾਲਾ ਭਾਰਤੀ ਬੱਲੇਬਾਜ਼:
3 - ਸੂਰਿਆਕੁਮਾਰ ਯਾਦਵ, ਟੀ-20 ਵਿਸ਼ਵ ਕੱਪ 2022
2 - ਯੁਵਰਾਜ ਸਿੰਘ, ਟੀ-20 ਵਿਸ਼ਵ ਕੱਪ 2007
2 - ਸੂਰਿਆਕੁਮਾਰ ਯਾਦਵ, 2022 ਦੱਖਣੀ ਅਫਰੀਕਾ ਖਿਲਾਫ


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: