ਟੀਮ ਇੰਡੀਆ 'ਚ ਸੂਰਿਆ ਨੂੰ ਜਗ੍ਹਾ ਨਾ ਮਿਲਣ 'ਤੇ ਭੜਕੇ ਹਰਭਜਨ ਸਿੰਘ
ਏਬੀਪੀ ਸਾਂਝਾ | 27 Oct 2020 05:58 PM (IST)
ਆਸਟ੍ਰੇਲੀਆ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਹੋ ਗਿਆ ਹੈ। ਦੋਵਾਂ ਟੀਮਾਂ ਵਿਚਾਲੇ ਤਿੰਨ T-20, ਤਿੰਨ ਵਨਡੇ ਤੇ ਚਾਰ ਟੈਸਟ ਮੈਚਾਂ ਦੀ ਸੀਰੀਜ਼ 27 ਨਵੰਬਰ ਤੋਂ ਸ਼ੁਰੂ ਹੋਏਗੀ। ਐਲਾਨੀ ਗਈ ਟੀਮ 'ਚ ਰੋਹਿਤ ਸ਼ਰਮਾ ਫਿਲਹਾਲ ਆਪਣੀ ਸੱਟ ਕਾਰਨ ਇਸ ਸੀਰੀਜ਼ ਤੋਂ ਬਾਹਰ ਰਹਿਣਗੇ।
India Tour Of Australia: ਆਸਟ੍ਰੇਲੀਆ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਹੋ ਗਿਆ ਹੈ। ਦੋਵਾਂ ਟੀਮਾਂ ਵਿਚਾਲੇ ਤਿੰਨ T-20, ਤਿੰਨ ਵਨਡੇ ਤੇ ਚਾਰ ਟੈਸਟ ਮੈਚਾਂ ਦੀ ਸੀਰੀਜ਼ 27 ਨਵੰਬਰ ਤੋਂ ਸ਼ੁਰੂ ਹੋਏਗੀ। ਐਲਾਨੀ ਗਈ ਟੀਮ 'ਚ ਰੋਹਿਤ ਸ਼ਰਮਾ ਫਿਲਹਾਲ ਆਪਣੀ ਸੱਟ ਕਾਰਨ ਇਸ ਸੀਰੀਜ਼ ਤੋਂ ਬਾਹਰ ਰਹਿਣਗੇ। ਚੁਣੀ ਗਈ ਟੀਮ 'ਚ ਵਿਰਾਟ ਕੋਹਲੀ ਦੀ ਅਗਵਾਈ 'ਚ ਕੇਐਲ ਰਾਹੁਲ ਉਪ ਕਪਤਾਨ ਦੀ ਭੂਮਿਕਾ ਨਿਭਾਉਣਗੇ ਪਰ ਇਸ ਸਿਲੈਕਸ਼ਨ 'ਚ IPL ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਸੂਰਿਆ ਕੁਮਾਰ ਯਾਦਵ ਨੂੰ ਜਗ੍ਹਾ ਨਹੀਂ ਮਿਲੀ ਹੈ ਜਿਸ ਤੇ ਕਈ ਦਿੱਗਜ ਹੈਰਾਨ ਹਨ। ਭਾਰਤੀ ਟੀਮ ਦੇ ਗੇਂਦਬਾਜ਼ ਹਰਭਜਨ ਸਿੰਘ ਨੇ ਇਸ ਤੇ ਹੈਰਾਨ ਜਤਾਈ ਹੈ ਤੇ ਖਿਡਾਰੀਆਂ ਦੀ ਚੋਣ ਤੇ ਸਵਾਲ ਚੁੱਕੇ ਹਨ। ਹਰਭਜਨ ਸਿੰਘ ਨੇ ਟਵੀਟ ਕੀਤਾ, "ਸਮਝ ਨਹੀਂ ਆ ਰਿਹਾ ਕਿ ਟੀਮ ਇੰਡੀਆ 'ਚ ਚੁਣੇ ਜਾਣ ਲਈ ਸੂਰਿਆ ਕੁਮਾਰ ਯਾਦਵ ਨੂੰ ਹੋਰ ਕੀ ਕਰਨ ਦੀ ਜ਼ਰੂਰਤ ਹੈ। ਉਹ ਹਰ ਆਈਪੀਐਲ ਤੇ ਰਣਜੀ ਸੀਜ਼ਨ ਵਿੱਚ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਅਜਿਹਾ ਲੱਗਦਾ ਹੈ ਵੱਖ-ਵੱਖ ਲੋਕ ਤੇ ਵੱਖ ਵੱਖ ਨਿਯਮ ਹਨ। ਮੈਂ ਸਾਰੇ ਚੋਣਕਰਤਾਵਾਂ ਨੂੰ ਇੱਕ ਵਾਰ ਉਸ ਦੇ ਰਿਕਾਰਡ ਦਿਖਾਉਣ ਦੀ ਬੇਨਤੀ ਕਰਦਾ ਹਾਂ।" ਟੀਮ ਇੰਡੀਆ ਵਿੱਚ ਇਹ ਖਿਡਾਰੀ ਚੁਣੇ ਗਏ ਹਨ- ਟੈਸਟ ਟੀਮ: ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਪ੍ਰਿਥਵੀ ਸ਼ਾਅ, ਕੇਐਲ ਰਾਹੁਲ, ਚੇਤੇਸ਼ਵਰ, ਅਜਿੰਕਿਆ (ਉਪ ਕਪਤਾਨ), ਹਨੁਮਾ ਵਿਹਾਰੀ, ਸ਼ੁਭਮਨ ਗਿੱਲ, ਸਾਹਾ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਬੁਮਰਾਹ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਨਵਦੀਪ ਸੈਣੀ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਆਰ ਅਸ਼ਵਿਨ, ਮੁਹੰਮਦ ਸਿਰਾਜ ਵਨਡੇ ਟੀਮ: ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਕੇ ਐਲ ਰਾਹੁਲ (ਉਪ ਕਪਤਾਨ ਅਤੇ ਵਿਕਟਕੀਪਰ), ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪਾਂਡਿਆ, ਮਯੰਕ ਅਗਰਵਾਲ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਨਵਦੀਪ ਸੈਣੀ, ਸ਼ਾਰਦੂਲ ਠਾਕੁਰ ਟੀ -20 ਟੀਮ: ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਮਯੰਕ ਅਗਰਵਾਲ, ਕੇਐਲ ਰਾਹੁਲ (ਉਪ ਕਪਤਾਨ ਅਤੇ ਵਿਕਟਕੀਪਰ), ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪਾਂਡਿਆ, ਸੰਜੂ ਸੈਮਸਨ (ਵਿਕਟਕੀਪਰ), ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਨਵਦੀਪ ਸੈਣੀ, ਦੀਪਕ ਚਾਹਰ, ਵਰੁਣ ਚੱਕਰਵਰਤੀ