ਟੀ-20 ਵਰਲਡ ਕੱਪ 2022 'ਤੇ ਕੋਰੋਨਾ ਦੀ ਮਾਰ, ਆਈਪੀਐਲ ਵੀ ਖਿਸਕੇਗਾ ਅੱਗੇ!

ਏਬੀਪੀ ਸਾਂਝਾ Updated at: 27 May 2020 02:07 PM (IST)

ਅਕਤੂਬਰ-ਨਵੰਬਰ ਦੀ ਇਸ ਖਾਲੀ ਪਈ ਵਿੰਡੋ ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਹੋਣ ਦੀ ਸੰਭਾਵਨਾ ਹੈ। ਆਈਪੀਐਲ 29 ਮਾਰਚ ਤੋਂ ਹੋਣੀ ਸੀ, ਜੋ ਕੋਰੋਨਾ ਕਾਰਨ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਿਆ।

NEXT PREV
ਨਵੀਂ ਦਿੱਲੀ: ਇਸ ਸਾਲ ਆਸਟਰੇਲੀਆ ਵਿੱਚ ਟੀ-20 ਵਰਲਡ ਕੱਪ (T20 World Cup) ਕੋਰੋਨਵਾਇਰਸ (Coronavirus) ਕਾਰਨ 2022 ਤਕ ਮੁਲਤਵੀ ਕੀਤਾ ਜਾ ਸਕਦਾ ਹੈ। ਇਹ ਟੂਰਨਾਮੈਂਟ 18 ਅਕਤੂਬਰ ਤੋਂ 15 ਨਵੰਬਰ ਤੱਕ ਹੋਣਾ ਹੈ। ਇਹ ਫੈਸਲਾ ਕੱਲ੍ਹ ਹੋਣ ਵਾਲੀ ਆਈਸੀਸੀ ਦੀ ਬੋਰਡ ਕਾਨਫਰੰਸ-ਮੀਟਿੰਗ ਵਿੱਚ ਲਿਆ ਜਾ ਸਕਦਾ ਹੈ।

ਆਈਸੀਸੀ ਬੋਰਡ ਦੇ ਇੱਕ ਮੈਂਬਰ ਨੇ ਨਿਊਜ਼ ਏਜੰਸੀ ਨੂੰ ਦੱਸਿਆ, “ਟੀ -20 ਵਿਸ਼ਵ ਕੱਪ ਮੁਲਤਵੀ ਕਰਨ ਦਾ ਫੈਸਲਾ ਵੀਰਵਾਰ ਨੂੰ ਬੋਰਡ ਦੀ ਬੈਠਕ ‘ਚ ਲਿਆ ਜਾ ਸਕਦਾ ਹੈ। ਇਸ ਦੀ ਹਰ ਸੰਭਾਵਨਾ ਹੈ। ਹਾਲਾਂਕਿ, ਇਹ ਨਹੀਂ ਕਿਹਾ ਜਾ ਸਕਦਾ ਕਿ ਇਸਦਾ ਰਸਮੀ ਐਲਾਨ ਕੀਤੀ ਜਾਏਗੀ ਜਾਂ ਨਹੀਂ। ਇਸ ਗੱਲ ਦੀ ਬਹੁਤ ਘੱਟ ਉਮੀਦ ਹੈ ਕਿ ਟੂਰਨਾਮੈਂਟ ਮਹਾਮਾਰੀ ਵਰਗੀ ਸਥਿਤੀ ਵਿਚ ਹੋਵੇਗਾ। ਮੈਨੂੰ ਨਹੀਂ ਲੱਗਦਾ ਕਿ ਆਈਸੀਸੀ ਜਾਂ ਕ੍ਰਿਕਟ ਆਸਟਰੇਲੀਆ ਟੂਰਨਾਮੈਂਟ ਕਰਨਾ ਚਾਹੇਗਾ।”

ਕ੍ਰਿਕਟ ਆਸਟਰੇਲੀਆ (ਸੀਏ) ਦੇ ਮੁਖੀ ਕੇਵਿਨ ਰਾਬਰਟਸ ਨੇ ਕਿਹਾ ਕਿ ਕੋਰੋਨਾ ਵਿਚਾਲੇ 15 ਟੀਮਾਂ ਨੂੰ ਆਸਟਰੇਲੀਆ ਲਿਆਉਣਾ ਤੇ ਟੂਰਨਾਮੈਂਟ ਕਰਵਾਉਣਾ ਬਹੁਤ ਮੁਸ਼ਕਲ ਹੋਵੇਗਾ।


ਫਿਲਹਾਲ ਇਸ ਬਾਰੇ ਕੁਝ ਸਾਫ ਨਹੀਂ ਕਿਹਾ ਜਾ ਸਕਦਾ ਪਰ ਚੀਜ਼ਾਂ ਹੌਲੀ-ਹੌਲੀ ਸੁਧਾਰ ਰਹੀਆਂ ਹਨ। ਤੁਹਾਨੂੰ ਨਹੀਂ ਪਤਾ ਕਿ ਭਵਿੱਖ ਵਿੱਚ ਕੀ ਹੋ ਸਕਦਾ ਹੈ ਤੇ ਕੀ ਨਹੀਂ। ਆਈਸੀਸੀ ਨੂੰ ਟੂਰਨਾਮੈਂਟ ਬਾਰੇ ਪੂਰੀ ਤਰ੍ਹਾਂ ਫੈਸਲਾ ਲੈਣਾ ਹੈ।- ਕੇਵਿਨ ਰਾਬਰਟਸ


ਇਸ ਦੇ ਨਾਲ ਹੀ ਬੀਸੀਸੀਆਈ ਹੁਣ ਆਈਪੀਐਲ ਫਾਰਮੈਟ ਨੂੰ ਛੋਟਾ ਕਰਕੇ 2009 ਵਾਂਗ 37 ਦਿਨ ਦਾ ਕਰ ਸਕਦਾ ਹੈ। ਆਈਪੀਐਲ ਸਾਲ 2009 ਦੀਆਂ ਲੋਕ ਸਭਾ ਚੋਣਾਂ ਦੇ ਕਾਰਨ ਦੱਖਣੀ ਅਫਰੀਕਾ ਵਿੱਚ ਖੇਡੀ ਗਈ ਸੀ। ਇਹ ਪੰਜ ਹਫ਼ਤਿਆਂ ਤੇ ਦੋ ਦਿਨਾਂ ਦੇ ਅੰਦਰ-ਅੰਦਰ ਹੋ ਗਿਆ ਸੀ।

ਇਸ ਸਾਲ ਸਿਰਫ ਅਕਤੂਬਰ-ਨਵੰਬਰ ਦੀ ਵਿੰਡੋ ਅਨੁਸੂਚੀ ਦੇ ਹਿਸਾਬ ਨਾਲ ਆਈਪੀਐਲ ਲਈ ਸਰਬੋਤਮ ਹੈ ਕਿਉਂਕਿ ਇਸ ਸਮੇਂ ਦੌਰਾਨ ਟੀ-20 ਵਰਲਡ ਕੱਪ ਤੋਂ ਇਲਾਵਾ ਹੋਰ ਕੋਈ ਸੀਰੀਜ਼ ਨਹੀਂ। ਭਾਰਤ ਨੂੰ ਟੂਰਨਾਮੈਂਟ ਤੋਂ ਪਹਿਲਾਂ ਆਸਟਰੇਲੀਆ ਵਿਚ 3 ਟੀ-20 ਖੇਡਣੇ ਹਨ। ਵਿਸ਼ਵ ਕੱਪ ਤੋਂ ਬਾਅਦ ਆਸਟਰੇਲੀਆ ਵਿਚ ਨਵੰਬਰ-ਦਸੰਬਰ ਵਿੱਚ 4 ਟੈਸਟ ਤੇ 3 ਵਨਡੇ ਸੀਰੀਜ਼ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

- - - - - - - - - Advertisement - - - - - - - - -

© Copyright@2024.ABP Network Private Limited. All rights reserved.