ਸਾਬਕਾ ਸੀਹਾਕਸ ਟਰਵਾਰਿਸ ਜੈਕਸਨ ਦੀ ਕਾਰ ਹਾਦਸੇ 'ਚ ਹੋਈ ਮੌਤ
ਏਬੀਪੀ ਸਾਂਝਾ | 14 Apr 2020 03:47 PM (IST)
ਸੀਏਟਲ ਦੇ ਸਾਬਕਾ ਸੀਹਾਕਸ ਕੁਆਰਟਰਬੈਕ ਟਰਵਾਰਿਸ ਜੈਕਸਨ ਜੋ ਨਾਮੀ ਰਗਬੀ ਦਾ ਖਿਡਾਰੀ ਸੀ, ਦੀ ਮੌਂਟਗੋਮਰੀ ਬਾਹਰ ਇੱਕ ਕਾਰ ਦੇ ਹਾਦਸੇ ਵਿੱਚ ਮੌਤ ਹੋ ਗਈ।
ਨਵੀਂ ਦਿੱਲੀ: ਸੀਏਟਲ ਦੇ ਸਾਬਕਾ ਸੀਹਾਕਸ ਕੁਆਰਟਰਬੈਕ ਟਰਵਾਰਿਸ ਜੈਕਸਨ ਜੋ ਨਾਮੀ ਰਗਬੀ ਦਾ ਖਿਡਾਰੀ ਸੀ, ਦੀ ਮੌਂਟਗੋਮਰੀ ਬਾਹਰ ਇੱਕ ਕਾਰ ਦੇ ਹਾਦਸੇ ਵਿੱਚ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਬਾਰੇ ਪੁਸ਼ਟੀ ਕੀਤੀ ਹੈ। 36 ਸਾਲਾ ਜੈਕਸਨ ਨੂੰ ਕਾਰ ਹਾਦਸੇ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਹ ਹਾਦਸਾ ਉਸ ਦੇ ਜੱਦੀ ਸ਼ਹਿਰ ਮੌਂਟਗੋਮਰੀ ਤੋਂ ਲਗਪਗ 7 ਮੀਲ ਦੀ ਦੂਰੀ 'ਤੇ ਵਾਪਰਿਆ।