ਗ੍ਰੇਟ ਖਲੀ ਦਾ ਗ੍ਰੇਟ ਅਖਾੜਾ

ਮਸ਼ਹੂਰ ਭਲਵਾਨ ਗ੍ਰੇਟ ਖਲੀ (ਦਲੀਪ ਸਿੰਘ ਰਾਣਾ) ਹਰਿਆਣਾ ਦੇ ਪਾਨੀਪਤ ਅਤੇ ਗੁਰੂਗਰਾਮ 'ਚ ਅੰਤਰਰਾਸ਼ਟਰੀ ਪੱਧਰ ਦੀ ਰੈਸਲਿੰਗ ਅਕੈਡਮੀ ਸ਼ੁਰੂ ਕਰਨਗੇ। ਖਲੀ ਨੇ ਇਸ ਬਾਰੇ ਖੁਦ ਜਾਣਕਾਰੀ ਦਿੱਤੀ।
ਖਲੀ ਨੇ ਜਲੰਧਰ 'ਚ ਪਹਿਲਾਂ ਹੀ ਇੱਕ ਅਕੈਡਮੀ ਸ਼ੁਰੂ ਕੀਤੀ ਹੋਈ ਹੈ। ਇਸ ਅਕੈਡਮੀ 'ਚ ਲਗਭਗ 70 ਖਿਡਾਰੀ ਟਰੇਨਿੰਗ ਲੈਂਦੇ ਹਨ।
ਪਰ ਨਾਲ ਹੀ ਖਲੀ ਨੇ ਰੈਸਲਿੰਗ 'ਚ ਘਟਦੀ ਪ੍ਰਤਿਭਾ ਬਾਰੇ ਵੀ ਗੱਲ ਕੀਤੀ। ਖਲੀ ਨੇ ਕਿਹਾ ਕਿ ਹਰਿਆਣਾ ਹੀ ਨਹੀਂ ਬਲਕਿ ਦੇਸ਼ 'ਚ ਪ੍ਰੋਫੈਸ਼ਨਲ ਰੈਸਲਿੰਗ ਨੂੰ ਪਰਮੋਟ ਕਰਨ ਵਾਲੀਆਂ ਜਾਦਾ ਅਕੈਡਮੀਆਂ ਨਹੀਂ ਹਨ। ਖਲੀ ਨੇ ਕਿਹਾ ਕਿ ਰੈਸਲਿੰਗ ਨੂੰ ਵੱਡੇ ਪੱਧਰ 'ਤੇ ਪਹੁੰਚਾਉਣ ਲਈ ਉਨ੍ਹਾਂ ਨੇ ਗੁਰੂਗਰਾਮ ਅਤੇ ਪਾਨੀਪਤ 'ਚ ਅਕੈਡਮੀ ਖੋਲਣ ਦਾ ਫੈਸਲਾ ਕੀਤਾ ਹੈ।
8 ਅਕਤੂਬਰ ਨੂੰ ਗੁਰੂਗਰਾਮ ਅਤੇ 12 ਅਕਤੂਬਰ ਨੂੰ ਪਾਨੀਪਤ 'ਚ ਵਿਸ਼ਵ ਪੱਧਰ ਦੀ ਖੇਡ ਪ੍ਰਤੀਯੋਗਤਾ ਦਾ ਪ੍ਰਬੰਧ ਕੀਤਾ ਜਾਵੇਗਾ।
ਖਲੀ ਨੇ ਕਿਹਾ ਕਿ ਹਰਿਆਣਾ ਖੇਡਾਂ ਨੂੰ ਜਨਮ ਦੇਣ ਵਾਲਾ ਰਾਜ ਹੈ। ਹਰਿਆਣਾ ਦੇ ਖਿਡਾਰੀਆਂ ਨੇ ਭਾਰਤ 'ਚ ਹੀ ਨਹੀਂ ਬਲਕਿ ਵਿਸ਼ਵ ਪੱਧਰ 'ਤੇ ਦੇਸ਼-ਪ੍ਰਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।
ਇਨ੍ਹਾਂ ਅਕੈਡਮੀਆਂ 'ਚ ਵਿਸ਼ਵ ਪੱਧਰ ਦੀਆਂ ਸਹੂਲਤਾਂ ਦੇਣ ਦੀ ਗੱਲ ਆਖੀ ਗਈ ਹੈ। ਖਲੀ ਨੇ ਕਿਹਾ ਕਿ ਹਰਿਆਣਾ 'ਚ ਖਿਡਾਰੀਆਂ ਦੀ ਅਤੇ ਟੈਲੈਂਟ ਦੀ ਕਮੀ ਨਹੀਂ ਹੈ ਪਰ ਚੰਗੇ ਕੋਚ ਅਤੇ ਅਕੈਡਮੀਆਂ ਦੀ ਕਮੀ ਹੈ।
ਰੈਸਲਿੰਗ ਅਕੈਡਮੀ ਸ਼ੁਰੂ ਕਰਨ ਤੋਂ ਪਹਿਲਾਂ ਹਰਿਆਣਾ 'ਚ ਖਲੀ ਰੈਸਲਿੰਗ ਚੈਂਪੀਅਨਸ਼ਿਪ ਵੀ ਕਰਵਾਉਣਗੇ।
ਮਸ਼ਹੂਰ ਭਲਵਾਨ ਗ੍ਰੇਟ ਖਲੀ (ਦਲੀਪ ਸਿੰਘ ਰਾਣਾ) ਹਰਿਆਣਾ ਦੇ ਪਾਨੀਪਤ ਅਤੇ ਗੁਰੂਗਰਾਮ 'ਚ ਅੰਤਰਰਾਸ਼ਟਰੀ ਪੱਧਰ ਦੀ ਰੈਸਲਿੰਗ ਅਕੈਡਮੀ ਸ਼ੁਰੂ ਕਰਨਗੇ। ਖਲੀ ਨੇ ਇਸ ਬਾਰੇ ਖੁਦ ਜਾਣਕਾਰੀ ਦਿੱਤੀ।
ਇਸ ਮੌਕੇ ਸਮਾਲਖਾ ਦੇ ਵਿਧਾਇਕ ਰਵਿੰਦਰ ਮਛਰੌਲੀ ਵੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਖਲੀ ਨੂੰ ਅਕੈਡਮੀ ਸ਼ੁਰੂ ਕਰਨ ਲਈ ਹਰ ਕਿਸਮ ਦੀ ਮਦਦ ਦਿੱਤੀ ਜਾਵੇਗੀ।
ਪਰ ਖਲੀ ਨੇ ਦੱਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਖੇਡ ਮੰਤਰੀ ਅਨਿਲ ਵਿਜ ਖੇਡਾਂ ਨੂੰ ਪਰਮੋਟ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਜੁਨੂਨ ਨੂੰ ਵੇਖ ਲਗਦਾ ਹੈ ਕਿ ਜਲਦੀ ਹੀ ਚੰਗੇ ਕੋਚ ਅਤੇ ਚੰਗੀਆਂ ਅਕੈਡਮੀਆਂ ਇਨ੍ਹਾਂ ਖਿਡਾਰੀਆਂ ਲਈ ਉਪਲਬਧ ਹੋਣਗੀਆਂ।