Hansie Cronje Story: ਕ੍ਰਿਕੇਟ ਦੇ ਇਤਿਹਾਸ ਵਿੱਚ ਕਈ ਮਹਾਨ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਨਾਲ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਇਆ। ਇਨ੍ਹਾਂ ਵਿੱਚੋਂ ਕਈ ਖਿਡਾਰੀਆਂ ਨੇ ਆਪਣੇ ਦੇਸ਼ ਦੀਆਂ ਟੀਮਾਂ ਦੀ ਅਗਵਾਈ ਵੀ ਕੀਤੀ ਸੀ। ਪਰ ਕੁਝ ਖਿਡਾਰੀ ਅਜਿਹੇ ਵੀ ਸਨ ਜਿਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ, ਪਰ ਮੈਚ ਫਿਕਸਿੰਗ ਕਾਰਨ ਉਨ੍ਹਾਂ ਦਾ ਕਰੀਅਰ ਜਲਦੀ ਹੀ ਖਤਮ ਹੋ ਗਿਆ। ਅੱਜ ਅਸੀ ਤੁਹਾਨੂੰ ਅਜਿਹੇ ਹੀ ਦਿੱਗਜ ਖਿਡਾਰੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਸੁਣ ਤੁਹਾਡੇ ਵੀ ਹੋਸ਼ ਉੱਡ ਜਾਣਗੇ।
ਹੈਂਸੀ ਕ੍ਰੋਨੇਏ ਸਫਲ ਕਪਤਾਨ ਤੋਂ ਬਣ ਗਏ ਸੀ 'ਖਲਨਾਇਕ'
ਹੈਂਸੀ ਕ੍ਰੋਨੇਏ ਨੇ 1992 ਵਿੱਚ ਦੱਖਣੀ ਅਫਰੀਕਾ ਲਈ ਟੈਸਟ ਅਤੇ ਵਨਡੇ ਡੈਬਿਊ ਕੀਤਾ ਸੀ। ਹੈਂਸੀ ਕ੍ਰੋਨੇਏ ਨੇ ਆਪਣਾ ਪਹਿਲਾ ਟੈਸਟ ਮੈਚ ਵੈਸਟਇੰਡੀਜ਼ ਖਿਲਾਫ ਖੇਡਿਆ ਸੀ। ਜਦਕਿ ਵਨਡੇ 'ਚ ਉਨ੍ਹਾਂ ਨੇ ਆਸਟ੍ਰੇਲੀਆ ਖਿਲਾਫ ਡੈਬਿਊ ਕੀਤਾ ਸੀ। ਗ੍ਰੀਮ ਸਮਿਥ ਤੋਂ ਪਹਿਲਾਂ ਹੈਂਸੀ ਨੂੰ ਦੱਖਣੀ ਅਫਰੀਕਾ ਦਾ ਸਭ ਤੋਂ ਸਫਲ ਕਪਤਾਨ ਮੰਨਿਆ ਜਾਂਦਾ ਸੀ। 21 ਸਾਲ ਦੀ ਉਮਰ 'ਚ ਹੈਂਸੀ ਦੱਖਣੀ ਅਫਰੀਕਾ ਟੀਮ ਦੇ ਕਪਤਾਨ ਬਣ ਗਏ ਸੀ। ਕਪਤਾਨ ਬਣਨ ਤੋਂ ਬਾਅਦ ਦੱਖਣੀ ਅਫਰੀਕਾ ਨੇ ਭਾਰਤ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੀ ਕਪਤਾਨੀ 'ਚ ਦੱਖਣੀ ਅਫਰੀਕਾ ਨੇ ਭਾਰਤ ਆ ਕੇ ਇਤਿਹਾਸ ਰਚ ਦਿੱਤਾ। ਇਸ ਦੌਰੇ 'ਤੇ ਅਫਰੀਕਾ ਨੇ ਸੀਰੀਜ਼ 2-0 ਨਾਲ ਜਿੱਤੀ ਸੀ।
ਕਿਉਂ ਲਗਾਈ ਗਈ ਸੀ ਪਾਬੰਦੀ ?
ਸਾਲ 2000 'ਚ ਹੈਂਸੀ ਕ੍ਰੋਨੇਏ 'ਤੇ ਮੈਚ ਫਿਕਸਿੰਗ ਦਾ ਦੋਸ਼ ਲੱਗਾ ਸੀ। ਜਿਸ ਤੋਂ ਬਾਅਦ ਦੱਖਣੀ ਅਫਰੀਕੀ ਕ੍ਰਿਕਟ ਬੋਰਡ ਨੇ ਉਸ 'ਤੇ ਉਮਰ ਭਰ ਲਈ ਪਾਬੰਦੀ ਲਗਾ ਦਿੱਤੀ ਸੀ। ਟੀਮ ਇੰਡੀਆ ਦੇ ਸੀਰੀਜ਼ ਜਿੱਤਣ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਹੈਂਸੀ ਨੇ ਮੈਚ ਫਿਕਸਿੰਗ ਕੀਤੀ ਸੀ। ਰਿਪੋਰਟ ਮੁਤਾਬਕ ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਟੇਪ ਰਿਕਾਰਡਿੰਗ ਵੀ ਜਾਰੀ ਕੀਤੀ ਸੀ।
ਇਸ ਘਟਨਾ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਜਿਵੇਂ ਕ੍ਰਿਕਟ 'ਤੇ ਕਾਲਾ ਧੱਬਾ ਲੱਗ ਗਿਆ ਹੋਵੇ। ਜਿਵੇਂ-ਜਿਵੇਂ ਮਾਮਲੇ ਦੀ ਜਾਂਚ ਅੱਗੇ ਵਧਦੀ ਗਈ, ਕਈ ਰਾਜ਼ ਖੁੱਲ੍ਹਦੇ ਗਏ। ਇਸ ਤੋਂ ਬਾਅਦ ਹੈਂਸੀ ਨੇ ਆਈਸੀਸੀ ਸਾਹਮਣੇ ਆਪਣਾ ਜੁਰਮ ਕਬੂਲ ਕਰ ਲਿਆ। ਅਸਲ 'ਚ ਉਸ ਨੇ ਟੀਮ ਇੰਡੀਆ ਖਿਲਾਫ ਟੈਸਟ ਸੀਰੀਜ਼ ਦੇ ਤੀਜੇ ਮੈਚ 'ਚ ਮੈਚ ਫਿਕਸਿੰਗ ਕੀਤੀ ਸੀ, ਜਿਸ ਲਈ ਉਸ ਨੂੰ 30 ਹਜ਼ਾਰ ਡਾਲਰ ਮਿਲਣੇ ਸਨ।
ਇਸ ਤਰ੍ਹਾਂ ਹੋਈ ਸੀ ਮੌਤ
ਸਾਲ 2000 'ਚ ਹੈਂਸੀ ਕ੍ਰੋਨੇਏ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਜਿਸ ਦੇ ਦੋ ਸਾਲਾਂ ਬਾਅਦ ਕ੍ਰਿਕਟ ਜਗਤ ਲਈ ਇੱਕ ਦੁਖਦਾਈ ਖਬਰ ਆਈ ਹੈ। ਹਾਲਾਂਕਿ ਹੈਂਸੀ ਦੀ ਮੌਤ ਦਾ ਭੇਤ ਅੱਜ ਤੱਕ ਸੁਲਝਿਆ ਨਹੀਂ ਹੈ, ਪਰ ਰਿਪੋਰਟ ਮੁਤਾਬਕ ਹੈਂਸੀ ਦੀ ਮੌਤ ਰਹੱਸਮਈ ਜਹਾਜ਼ ਹਾਦਸੇ 'ਚ ਹੋਈ ਸੀ।