ਕ੍ਰਿਕਟ ਦੇ ਮੈਦਾਨ 'ਚ ਜਦੋਂ ਵੀ ਚੌਕੇ-ਛੱਕਿਆਂ ਦੀ ਬਾਰਿਸ਼ ਹੁੰਦੀ ਹੈ ਤਾਂ ਉਹ ਮੈਚ ਹੋਰ ਵੀ ਰੋਮਾਂਚਕ ਹੋ ਜਾਂਦਾ ਹੈ। ਦਰਸ਼ਕ ਆਪਣੇ ਚਹੇਤੇ ਖਿਡਾਰੀ ਦੀ ਸ਼ਾਨਦਾਰ ਖੇਡ ਦੇਖਣ ਲਈ ਬੇਸਬਰੀ ਨਾਲ ਉਡੀਕ ਕਰਦੇ ਹਨ। ਹਾਲਾਂਕਿ ਕ੍ਰਿਕਟ ਦੀ ਦੁਨੀਆ 'ਚ ਕਈ ਅਜਿਹੇ ਬੱਲੇਬਾਜ਼ ਹਨ, ਜਿਨ੍ਹਾਂ ਨੇ ਢੇਰ ਸਾਰੇ ਛੱਕੇ ਲਗਾਏ ਹਨ। ਪਰ ਕੁਝ ਹੀ ਅਜਿਹੇ ਖਿਡਾਰੀ ਹਨ, ਜਿਨ੍ਹਾਂ ਦੇ ਨਾਂਅ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਹੈ। ਅੱਜ ਅਸੀਂ ਤੁਹਾਨੂੰ ਵਨਡੇ ਕ੍ਰਿਕਟ 'ਚ ਉਨ੍ਹਾਂ ਭਾਰਤੀ ਬੱਲੇਬਾਜ਼ਾਂ ਬਾਰੇ ਦੱਸਣਗੇ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਛੱਕੇ ਲਗਾਏ ਹਨ। ਇਸ ਲਿਸਟ 'ਚ ਪਹਿਲਾ ਨਾਂਅ 'ਹਿਟਮੈਨ' ਰੋਹਿਤ ਸ਼ਰਮਾ ਦਾ ਆਉਂਦਾ ਹੈ। ਰੋਹਿਤ ਸ਼ਰਮਾ ਨੇ ਵਨਡੇ 'ਚ ਦੇਸ਼ ਲਈ 233 ਮੈਚ ਖੇਡਦੇ ਹੋਏ 226 ਪਾਰੀਆਂ 'ਚ 250 ਛੱਕੇ ਲਗਾਏ ਹਨ।


ਭਾਰਤੀ ਟੀਮ ਲਈ ਵਨਡੇ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ 'ਚ ਦੂਜਾ ਨਾਂਅ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ  ਦਾ ਆਉਂਦਾ ਹੈ। ਧੋਨੀ ਨੇ ਦੇਸ਼ ਲਈ 350 ਵਨਡੇ ਖੇਡਦੇ ਹੋਏ 297 ਪਾਰੀਆਂ 'ਚ 229 ਛੱਕੇ ਲਗਾਏ ਹਨ। 


ਦੇਸ਼ ਦੇ ਮਹਾਨ ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਨਾਂਅ ਤੀਜੇ ਸਥਾਨ 'ਤੇ ਆਉਂਦਾ ਹੈ। ਤੇਂਦੁਲਕਰ ਨੇ 1989 ਤੋਂ 2012 ਦਰਮਿਆਨ ਭਾਰਤੀ ਟੀਮ ਲਈ ਵਨਡੇ 'ਚ 463 ਮੈਚ ਖੇਡੇ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 452 ਪਾਰੀਆਂ 'ਚ 195 ਛੱਕੇ ਨਿਕਲੇ।


ਇਨ੍ਹਾਂ ਦਿੱਗਜਾਂ ਤੋਂ ਬਾਅਦ ਬੀਸੀਸੀਆਈ ਦੇ ਮੌਜੂਦਾ ਪ੍ਰਧਾਨ ਅਤੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਨਾਂਅ ਚੌਥੇ ਸਥਾਨ 'ਤੇ ਆਉਂਦਾ ਹੈ। ਗਾਂਗੁਲੀ ਨੇ ਦੇਸ਼ ਲਈ 311 ਵਨਡੇ ਖੇਡਦੇ ਹੋਏ 300 ਪਾਰੀਆਂ 'ਚ 190 ਛੱਕੇ ਲਗਾਏ ਹਨ। 


ਸਾਬਕਾ ਅਨੁਭਵੀ ਆਲਰਾਊਂਡਰ ਯੁਵਰਾਜ ਸਿੰਘ ਦਾ ਨਾਂਅ ਪੰਜਵੇਂ ਸਥਾਨ 'ਤੇ ਆਉਂਦਾ ਹੈ। ਯੁਵਰਾਜ ਨੇ ਦੇਸ਼ ਲਈ ਵਨਡੇ 'ਚ 304 ਮੈਚ ਖੇਡਦੇ ਹੋਏ 278 ਪਾਰੀਆਂ 'ਚ 155 ਛੱਕੇ ਲਗਾਏ ਹਨ।
ਛੇਵੇਂ ਸਥਾਨ 'ਤੇ ਸਾਬਕਾ ਵਿਸਫੋਟਕ ਬੱਲੇਬਾਜ਼ ਵਰਿੰਦਰ ਸਹਿਵਾਗ ਦਾ ਨਾਂਅ ਆਉਂਦਾ ਹੈ। ਟੀਮ ਇੰਡੀਆ ਲਈ ਵਨਡੇ ਫਾਰਮੈਟ 'ਚ 251 ਮੈਚ ਖੇਡਦੇ ਹੋਏ ਸਹਿਵਾਗ ਨੇ 245 ਪਾਰੀਆਂ 'ਚ 136 ਛੱਕੇ ਲਗਾਏ ਹਨ।


ਸੱਤਵੇਂ ਸਥਾਨ 'ਤੇ ਸਾਬਕਾ ਕਪਤਾਨ ਅਤੇ ਮੌਜੂਦਾ ਬੱਲੇਬਾਜ਼ ਵਿਰਾਟ ਕੋਹਲੀ ਦਾ ਨਾਂਅ ਆਉਂਦਾ ਹੈ। ਕੋਹਲੀ ਨੇ ਵਨਡੇ 'ਚ ਦੇਸ਼ ਲਈ 262 ਮੈਚ ਖੇਡਦੇ ਹੋਏ 253 ਪਾਰੀਆਂ 'ਚ 125 ਛੱਕੇ ਲਗਾਏ ਹਨ।
ਸਾਬਕਾ ਸਟਾਰ ਆਲਰਾਊਂਡਰ ਖਿਡਾਰੀ ਸੁਰੇਸ਼ ਰੈਨਾ ਅੱਠਵੇਂ ਨੰਬਰ 'ਤੇ ਹਨ। ਰੈਨਾ ਨੇ ਦੇਸ਼ ਲਈ 226 ਮੈਚ ਖੇਡਦੇ ਹੋਏ 194 ਪਾਰੀਆਂ 'ਚ 120 ਛੱਕੇ ਲਗਾਏ ਹਨ।


51 ਸਾਲਾ ਸਾਬਕਾ ਖਿਡਾਰੀ ਅਜੇ ਜਡੇਜਾ ਦਾ ਨਾਂਅ ਨੌਵੇਂ ਸਥਾਨ 'ਤੇ ਆਉਂਦਾ ਹੈ। ਜਡੇਜਾ ਨੇ 1992 ਤੋਂ 2000 ਦਰਮਿਆਨ ਵਨਡੇ 'ਚ ਦੇਸ਼ ਲਈ 196 ਮੈਚ ਖੇਡੇ ਅਤੇ 179 ਪਾਰੀਆਂ 'ਚ 85 ਛੱਕੇ ਲਗਾਏ।
ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ 10ਵੇਂ ਸਥਾਨ 'ਤੇ ਹਨ। ਅਜ਼ਹਰੂਦੀਨ ਨੇ 1985 ਤੋਂ 2000 ਦਰਮਿਆਨ ਭਾਰਤ ਲਈ 334 ਵਨਡੇ ਖੇਡਦੇ ਹੋਏ 308 ਪਾਰੀਆਂ 'ਚ 77+ ਛੱਕੇ ਲਗਾਏ ਹਨ।