Sports News : ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ  (India's star javelin thrower Neeraj Chopra) ਨੇ ਇਤਿਹਾਸ ਰਚ ਦਿੱਤਾ ਹੈ। 2022 ਓਲੰਪਿਕ 'ਚ ਸੋਨ ਤਮਗਾ ਜਿੱਤਣ ਵਾਲੇ ਇਸ ਖਿਡਾਰੀ ਨੇ ਹੁਣ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ (World Athletics Championships) 'ਚ ਵੀ ਗੋਲਡ ਮੈਡਲ ਜਿੱਤ ਲਿਆ ਹੈ। ਨੀਰਜ ਨੇ ਹੰਗਰੀ ਦੇ ਬੁਡਾਪੇਸਟ 'ਚ ਐਤਵਾਰ (27 ਅਗਸਤ) ਨੂੰ ਜੈਵਲਿਨ ਥ੍ਰੋਅ ਈਵੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹਨਾਂ ਨੇ 88.17 ਮੀਟਰ ਦੀ ਥਰੋਅ ਦਾ ਨਿਸ਼ਾਨਾ ਬਣਾਇਆ। ਨੀਰਜ ਫਾਈਨਲ ਵਿੱਚ ਪਾਕਿਸਤਾਨ ਦੇ ਖਿਡਾਰੀ ਅਰਸ਼ਦ ਨਦੀਮ ਨੂੰ ਹਰਾ ਕੇ ਚੈਂਪੀਅਨ ਬਣੇ ਹਨ।

Continues below advertisement


 






ਅਰਸ਼ਦ ਨਦੀਮ ਨੇ 87.82 ਮੀਟਰ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ। ਇਸ ਦੇ ਨਾਲ ਹੀ ਚੈੱਕ ਗਣਰਾਜ ਦੇ ਜੈਕਬ ਵੇਡਲੇਚ ਨੇ 86.67 ਮੀਟਰ ਦੀ ਸਰਵੋਤਮ ਥਰੋਅ ਨਾਲ ਕਾਂਸੀ ਦੇ ਤਗਮੇ ਦਾ ਨਿਸ਼ਾਨਾ ਬਣਾਇਆ। ਫਾਈਨਲ ਵਿੱਚ ਨੀਰਜ ਦੇ ਨਾਲ ਦੋ ਹੋਰ ਭਾਰਤੀ ਖਿਡਾਰੀ ਡੀਪੀ ਮਨੂ ਅਤੇ ਕਿਸ਼ੋਰ ਜੇਨਾ ਵੀ ਸਨ। ਕਿਸ਼ੋਰ 84.77 ਮੀਟਰ ਦੇ ਸਰਵੋਤਮ ਥਰੋਅ ਨਾਲ ਪੰਜਵੇਂ ਸਥਾਨ 'ਤੇ ਰਿਹਾ ਜਦਕਿ ਡੀਪੀ ਮਨੂ 84.14 ਮੀਟਰ ਦੇ ਸਰਵੋਤਮ ਥਰੋਅ ਨਾਲ ਛੇਵੇਂ ਸਥਾਨ 'ਤੇ ਰਹੇ।


ਨੀਰਜ ਨੇ ਇੰਝ ਜਿੱਤਿਆ ਸਭ ਦਾ ਦਿਲ 


ਮੈਚ ਤੋਂ ਬਾਅਦ ਨੀਰਜ ਨੇ ਇੱਕ ਵਾਰ ਫਿਰ ਆਪਣੇ ਖਾਸ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਮੈਚ ਦੀ ਕੁੜੱਤਣ ਭੁੱਲ ਕੇ ਉਹਨਾਂ ਨੇ ਪਾਕਿਸਤਾਨ ਦੇ ਖਿਡਾਰੀ ਅਰਸ਼ਦ ਨਦੀਮ ਨੂੰ ਫੋਟੋ ਲਈ ਬੁਲਾਇਆ ਤੇ ਉਹਨਾਂ ਨਾਲ ਹੱਥ ਮਿਲਾਇਆ ਅਤੇ ਫੇਰ ਉਸ ਨਾਲ ਗਲੇ ਵੀ ਮਿਲੇ। ਫਿਰ ਮੰਚ 'ਤੇ ਇਕੱਠੇ ਖੜ੍ਹੇ ਹੋਏ। ਇਸ ਦੌਰਾਨ ਚੈੱਕ ਗਣਰਾਜ ਦੇ ਜੈਕਬ ਵੇਡਲੇਚ ਵੀ ਉੱਥੇ ਮੌਜੂਦ ਰਹੇ। ਇਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ ਤੇ ਲੋਕ ਇਸ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ। 


ਵੇਖੋ ਵੀਡੀਓ