ਨਵੀਂ ਦਿੱਲੀ: ਅਰਜਨਟੀਨਾ ਦੇ ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਦਾ ਬੁੱਧਵਾਰ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਜਿਸ ਤੋਂ ਬਾਅਦ ਪੂਰੇ ਅਰਜਨਟੀਨਾ 'ਚ ਸੋਗ ਦੀ ਲਹਿਰ ਹੈ। ਰਾਸ਼ਟਰਪਤੀ ਅਰਬਰਟੋ ਫਰਨਾਡੀਜ ਨੇ ਮਾਰਾਡੋਨਾ ਦੇ ਦੇਹਾਂਤ 'ਤੇ ਤਿੰਨ ਦਿਨਾਂ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।





ਦਿੱਗਜ਼ ਫੁੱਟਬਾਲਰ ਡਿਏਗੋ ਮਾਰਾਡੋਨਾ ਦੇ ਬ੍ਰੇਨ 'ਚ ਬਲੱਡ ਕਲੌਟਸ ਹੋਣ ਕਾਰਨ ਉਨ੍ਹਾਂ ਦੀ ਬ੍ਰੇਨ ਸਰਜ਼ਰੀ ਹੋਈ ਸੀ। ਮਾਰਾਡੋਨਾ ਨੇ ਰੇਸਿੰਗ ਕਲੱਬ, ਡੋਰਡੋਸ, ਜਿਮਨਾਸੀਆ ਤੇ ਅਰਜਨਟੀਨਾ ਦੀ ਰਾਸ਼ਟਰੀ ਟੀਮ 'ਚ ਹਿੱਸਾ ਲਿਆ ਸੀ। ਮਾਰਾਡੋਨਾ ਚਾਰ ਫੀਫਾ ਵਿਸ਼ਵ ਕੱਪ ਖੇਡ ਚੁੱਕੇ ਸਨ। ਸਾਲ 1986 'ਚ ਉਨ੍ਹਾਂ ਅਰਜਨਟੀਨਾ ਨੂੰ ਫੁੱਟਬਾਲ ਦਾ ਵਿਸ਼ਵ ਕੱਪ ਜਿਤਾਇਆ ਸੀ। ਸਾਲ 1986 'ਚ ਜਦੋਂ ਅਰਜਨਟੀਨਾ ਨੇ ਵਿਸ਼ਵ ਕੱਪ ਆਪਣੇ ਨਾਂਅ ਕੀਤਾ ਸੀ ਤਾਂ ਉਸ ਵੇਲੇ ਉਹ ਟੀਮ ਦੇ ਕਪਤਾਨ ਸਨ।


ਮਾਰਾਡੋਨਾ ਨੂੰ ਯਾਦ ਕਰਦਿਆਂ ਖਿਡਾਰੀਆਂ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਆਪਣੀ ਸ਼ਰਧਾਂਜਲੀ ਭੇਂਟ ਕੀਤੀ।