Tiger Wood: ਗੋਲਫ਼ ਦੇ ਮਹਾਨ ਖਿਡਾਰੀ ਟਾਈਗਰ ਵੁੱਡਸ ਬੁੱਧਵਾਰ ਨੂੰ ਹਸਪਤਾਲ ਤੋਂ ਘਰ ਪਰਤ ਆਏ। ਉਹ ਪਿਛਲੇ ਮਹੀਨੇ ਲਾਸ ਏਂਜਲਸ ਦੇ ਦੱਖਣ 'ਚ ਇਕ ਰਿਹਾਇਸ਼ੀ ਖੇਤਰ 'ਚ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਸ ਹਾਦਸੇ 'ਚ ਉਨ੍ਹਾਂ ਨੂੰ ਕਾਫ਼ੀ ਡੂੰਘੀ ਸੱਟਾਂ ਲੱਗੀਆਂ। ਹਾਲਾਂਕਿ ਕਾਫ਼ੀ ਹੱਦ ਤਕ ਠੀਕ ਹੋਣ ਤੋਂ ਬਾਅਦ ਟਾਈਗਰ ਵੁੱਡਸ ਹਸਪਤਾਲ ਤੋਂ ਘਰ ਪਰਤ ਆਏ ਹਨ।


23 ਫ਼ਰਵਰੀ ਨੂੰ ਇਕ ਕਾਰ ਹਾਦਸੇ 'ਚ ਜ਼ਖ਼ਮੀ ਹੋ ਗਏ ਸਨ


ਰਿਵਿਏਰਾ 'ਚ ਜੈਨੇਸਿਸ ਇੰਵਿਟੇਸ਼ਨ ਟੂਰਨਾਮੈਂਟ ਦੇ ਦੋ ਦਿਨ ਬਾਅਦ 23 ਫ਼ਰਵਰੀ ਨੂੰ ਟਾਈਗਰ ਵੁੱਡਸ ਜ਼ਖ਼ਮੀ ਹੋ ਗਏ ਸੀ। ਉਸ ਦੌਰਾਨ ਉਹ ਗੋਲਫ਼ ਟੀਵੀ ਲਈ ਸ਼ੂਟ 'ਤੇ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਐਸਯੂਵੀ ਹਾਦਸਦਾਗ੍ਰਸਤ ਹੋ ਗਈ। ਉਨ੍ਹਾਂ ਦੀ ਕਾਰ ਬਲੈਕਹੋਰਸ ਰੋਡ 'ਤੇ ਤਿਲਕ ਗਈ ਸੀ, ਜੋ ਲਾਸ ਏਂਜਲਸ ਕਾਊਂਟੀ 'ਚ ਰੈਂਚੋ ਪਾਲੋਸ ਵੇਰੀਡਜ਼ ਅਤੇ ਰੋਲਸ ਹਿਲਜ਼ ਅਸਟੇਟ ਨੂੰ ਵੱਖ ਕਰਨ ਵਾਲੀ ਸਰਹੱਦ 'ਤੇ ਸੀ। ਟਾਈਗਰ ਵੁੱਡਸ ਕਾਰ 'ਚ ਇਕੱਲੇ ਸਫ਼ਰ ਕਰ ਰਹੇ ਸਨ। ਕਾਰ ਇੰਨੀ ਬੁਰੀ ਤਰ੍ਹਾਂ ਨੁਕਸਾਈ ਗਈ ਸੀ ਕਿ ਟਾਈਗਰ ਵੁੱਡਜ਼ ਨੂੰ ਵਿੰਡਸ਼ੀਲਡ 'ਚੋਂ ਬਾਹਰ ਕੱਢਣਾ ਪਿਆ ਸੀ।



ਟਵਿੱਟਰ 'ਤੇ ਫੈਨਜ਼ ਨੂੰ ਘਰ ਪਰਤਣ ਲਈ ਜਾਣਕਾਰੀ ਦਿੱਤੀ


ਹਸਪਤਾਲ ਤੋਂ ਘਰ ਪਰਤੇ ਟਾਈਗਰ ਵੁੱਡਸ ਨੇ ਟਵਿੱਟਰ 'ਤੇ ਆਪਣੇ ਫੈਨਜ਼ ਨੂੰ ਪੋਸਟ ਕਰਕੇ ਕਿਹਾ, "ਇਹ ਦੱਸਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਮੈਂ ਘਰ ਵਾਪਸ ਪਰਤ ਆਇਆ ਹਾਂ ਅਤੇ ਠੀਕ ਹੋ ਰਿਹਾ ਹਾਂ। ਮੈਂ ਤੁਹਾਡੇ ਸਾਰਿਆਂ ਦਾ ਪਿਛਲੇ ਕੁਝ ਹਫ਼ਤਿਆਂ 'ਚ ਮਿਲੇ ਸਮਰਥਨ ਅਤੇ ਹੌਸਲੇ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ ਘਰ 'ਚ ਠੀਕ ਰਹਾਂਗਾ ਅਤੇ ਹੋਰ ਮਜ਼ਬੂਤ ਬਣਨ ਲਈ ਰੋਜ਼ਾਨਾ ਕੰਮ ਕਰਾਂਗਾ।"


ਦੁਨੀਆਂ ਦੇ ਸਰਬੋਤਮ ਗੋਲਫ਼ਰਾਂ ਵਿੱਚੋਂ ਇਕ ਹਨ ਟਾਈਗਰ ਵੁੱਡਸ


ਦੱਸ ਦੇਈਏ ਕਿ ਟਾਈਗਰ ਵੁੱਡਸ ਨੂੰ ਦੁਨੀਆਂ ਦੇ ਸਭ ਤੋਂ ਵਧੀਆ ਗੋਲਫ਼ਰਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ 15 ਪ੍ਰਮੁੱਖ ਗੋਲਫ਼ ਚੈਂਪੀਅਨਸ਼ਿੱਪਾਂ ਆਪਣੇ ਨਾਮ ਕੀਤੀਆਂ ਹਨ। ਉਹ 683 ਹਫ਼ਤਿਆਂ ਤਕ ਨੰਬਰ-1 ਦੀ ਰੈਂਕਿੰਗ 'ਤੇ ਵੀ ਰਹਿ ਚੁੱਕੇ ਹਨ। ਇਸ ਦੇ ਨਾਲ ਹੀ ਦੁਨੀਆਂ ਦੇ ਸਭ ਤੋਂ ਮਹਿੰਗੇ ਪੇਸ਼ੇਵਰ ਖਿਡਾਰੀ ਵੀ ਰਹੇ ਹਨ।


ਇੱਕ ਅੰਦਾਜ਼ੇ ਅਨੁਸਾਰ ਉਨ੍ਹਾਂ ਨੇ ਸਾਲ 2010 'ਚ ਆਪਣੀ ਜਿੱਤ ਅਤੇ ਇਸ਼ਤਿਹਾਰਬਾਜ਼ੀ ਤੋਂ 9 ਕਰੋੜ ਡਾਲਰ ਦੀ ਕਮਾਈ ਕੀਤੀ ਸੀ। ਵੁੱਡਸ ਕਈ ਗੋਲਫ਼ ਰਿਕਾਰਡਸ ਵੀ ਆਪਣੇ ਨਾਮ ਕਰ ਚੁੱਕੇ ਹਨ। ਉਨ੍ਹਾਂ ਨੂੰ ਸਾਲ 2021 ''ਵਰਲਡ ਗੋਲਫ਼ ਆਫ਼ ਫੇਮ' 'ਚ ਵੀ ਸ਼ਾਮਲ ਕੀਤਾ ਜਾਣਾ ਹੈ।


ਇਹ ਵੀ ਪੜ੍ਹੋ: ਨੀਤਾ ਅੰਬਾਨੀ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਵਿਜ਼ੀਟਿੰਗ ਪ੍ਰੋਫ਼ੈਸਰ ਬਣਾਉਣ ਦੇ ਪ੍ਰਸਤਾਵ 'ਤੇ ਹੰਗਾਮਾ, ਵਿਦਿਆਰਥੀਆਂ ਨੇ ਚੁੱਕੇ ਸਵਾਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904