✕
  • ਹੋਮ

ਮਰੇ ਨੇ ਟਾਪ ਤੋਂ ਜਾਕੋਵਿਚ ਨੂੰ ਹਟਾਇਆ

ਏਬੀਪੀ ਸਾਂਝਾ   |  07 Nov 2016 06:08 PM (IST)
1

ਸਰਬੀਆ ਦੇ ਨੋਵਾਕ ਜਾਕੋਵਿਚ ਦੀ 122 ਹਫਤੇ ਤਕ ਨੰਬਰ 1 ਦੀ ਬਾਦਸ਼ਾਹਤ ਨੂੰ ਖਤਮ ਕਰਦੇ ਹੋਏ ਬ੍ਰਿਟੇਨ ਦੇ ਟੈਨਿਸ ਸਟਾਰ ਐਂਡੀ ਮਰੇ ਨੇ ਆਪਣੀ ਖੁਸ਼ੀ ਜਾਹਿਰ ਕੀਤੀ।

2

ਐਂਡੀ ਮਰੇ ਨੇ ਇਸ ਸਾਲ ਕੁਲ 72 ਮੈਚ ਜਿੱਤੇ ਹਨ ਅਤੇ ਓਹ ਪਿਛਲੇ 18 ਮੈਚ ਲਗਾਤਾਰ ਜਿੱਤ ਚੁੱਕੇ ਹਨ।

3

ਐਂਡੀ ਮਰੇ ਨੇ ਨੰਬਰ 1 ਬਣਨ ਤੋਂ ਬਾਅਦ ਕਿਹਾ ਸੀ ਕਿ ਇਹ ਰੈਂਕਿੰਗ ਹਾਸਿਲ ਕਰਨਾ ਬੇਹਦ ਰੋਮਾਂਚਕ ਹੈ।

4

5

ਪਰ ਖਾਸ ਗੱਲ ਇਹ ਰਹੀ ਕਿ ਚੋਟੀ 'ਤੇ ਪਹੁੰਚਣ ਤੋਂ ਬਾਅਦ ਮਰੇ ਨੇ ਪੈਰਿਸ ਮਾਸਟਰਸ ਦੇ ਖਿਤਾਬ 'ਤੇ ਵੀ ਕਬਜਾ ਕਰ ਲਿਆ।

6

7

ਇਸਤੋਂ ਬਾਅਦ ਖਿਤਾਬੀ ਮੈਚ 'ਚ ਮਰੇ ਦਾ ਸਾਹਮਣਾ ਜੌਨ ਇਸਨਰ ਨਾਲ ਹੋਇਆ। ਮਰੇ ਨੇ ਇਸਨਰ ਨੂੰ 6-3, 6-7, 6-4 ਦੇ ਫਰਕ ਨਾਲ ਮਾਤ ਦੇਕੇ ਖਿਤਾਬੀ ਮੈਚ ਆਪਣੇ ਨਾਮ ਕੀਤਾ।

8

ਮਰੇ ਤੋਂ ਪਹਿਲਾਂ ਜਾਕੋਵਿਚ ਨੇ ਲਗਾਤਾਰ 122 ਹਫਤੇ ਅਤੇ ਕੁਲ 223 ਹਫਤੇ ਤਕ ਨੰਬਰ 1 ਰੈਂਕਿੰਗ 'ਤੇ ਕਬਜਾ ਕੀਤਾ ਹੋਇਆ ਸੀ।

9

10

29 ਸਾਲ ਦੇ ਐਂਡੀ ਮਰੇ ਨੇ ਸ਼ਨੀਵਾਰ ਨੂੰ ਮਿਲੋਸ ਰਾਓਨਿਕ ਦੇ ਇੰਜਰੀ ਕਾਰਨ ਸੈਮੀਫਾਈਨਲ ਮੈਚ ਚੋਂ ਹਟਣ ਤੋਂ ਬਾਅਦ ਫਾਈਨਲ 'ਚ ਐਂਟਰੀ ਕਰਦੇ ਹੀ ਨੰਬਰ 1 ਦੀ ਰੈਂਕਿੰਗ 'ਤੇ ਕਬਜਾ ਕਰ ਲਿਆ ਸੀ।

11

ਮਰੇ ਨੇ ਜਾਕੋਵਿਚ ਨੂੰ ਚੋਟੀ ਤੋਂ ਹਟਾ ਖੁਦ ਨੂੰ ਨੰਬਰ 1 'ਤੇ ਪਹੁੰਚਾਉਂਦੇ ਹੋਏ ਕਿਹਾ ਕਿ 'ਮੈਨੂੰ ਨਹੀਂ ਲਗਦਾ ਕਿ ਇਸਤੋਂ ਚੰਗਾ ਕੁਝ ਵੀ ਹੋ ਸਕਦਾ ਹੈ ਕਿ ਤੁਸੀਂ ਜਿਸ ਖੇਡ ਲਈ ਇਨ੍ਹੀਂ ਮਹਿਨਤ ਕੀਤੀ ਹੋਵੇ ਉਸੇ 'ਚ ਤੁਸੀਂ ਨੰਬਰ 1 ਬਣ ਜਾਓ। ਮੈਂ ਆਪਣੇ ਕਰੀਅਰ 'ਚ ਕਈ ਕਾਮਯਾਬੀਆਂ ਹਾਸਿਲ ਕੀਤੀਆਂ ਪਰ ਨੰਬਰ 1 ਬਣਨਾ ਸਭ ਤੋਂ ਅਲਗ ਹੈ। ਇਹ ਸਾਲ ਮੇਰੇ ਲਈ ਚੰਗਾ ਰਿਹਾ ਹੈ।'

12

  • ਹੋਮ
  • ਖੇਡਾਂ
  • ਮਰੇ ਨੇ ਟਾਪ ਤੋਂ ਜਾਕੋਵਿਚ ਨੂੰ ਹਟਾਇਆ
About us | Advertisement| Privacy policy
© Copyright@2026.ABP Network Private Limited. All rights reserved.