Tokyo Olympics 2020 Live: ਭਾਰਤੀ ਮਹਿਲਾ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਆਇਰਲੈਂਡ ਨੂੰ 1-0 ਨਾਲ ਹਰਾਇਆ
Tokyo Olympics 2020 Live Updates: ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ ਮਾਤ ਦਿੱਤੀ ਹੈ। ਭਾਰਤ ਨੂੰ ਕੱਲ੍ਹ ਦੱਖਣੀ ਅਫਰੀਕਾ ਖਿਲਾਫ ਮੈਚ ਖੇਡਣਾ ਹੈ।
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੱਕਰ ਦੇ ਨਿਵਾਸੀ ਟੋਕੀਓ ਓਲੰਪਿਕਸ ਵਿੱਚ ਭਾਰਤੀ ਮਹਿਲਾ ਮੁੱਕੇਬਾਜ਼ਾਂ ਦੀ ਸਫਲਤਾ ਤੋਂ ਬਹੁਤ ਉਤਸ਼ਾਹਿਤ ਹਨ। ਅਜਿਹਾ ਇਸ ਲਈ ਕਿਉਂਕਿ 30 ਜੁਲਾਈ ਨੂੰ ਭਾਵ ਅੱਜ ਇਸ ਪਿੰਡ ਦੀ ਧੀ ਸਿਮਰਨਜੀਤ ਕੌਰ ਆਪਣਾ ਪਹਿਲਾ ਓਲੰਪਿਕ ਮੈਚ ਖੇਡਣ ਜਾ ਰਹੀ ਹੈ। ਮੁੱਕੇਬਾਜ਼ ਸਿਮਰਨਜੀਤ ਕੌਰ ਬਾਠ ਦੀ ਮਾਂ ਰਾਜਪਾਲ ਕੌਰ ਦਾ ਕਹਿਣਾ ਹੈ ਕਿ ਪਹਿਲੇ ਮੈਚ ਵਿੱਚ ਉਨ੍ਹਾਂ ਦੀ ਧੀ ਬੁਲੰਦ ਹੌਸਲਾ ਲੈ ਕੇ ਮੈਦਾਨ ’ਚ ਨਿੱਤਰੇਗੀ। ਸਿਮਰਨਜੀਤ 60 ਕਿੱਲੋ ਭਾਰ ਵਰਗ ਵਿੱਚ ਆਪਣੀ ਪ੍ਰਤਿਭਾ ਦਿਖਾਏਗੀ। ਸਾਰਾ ਪਿੰਡ ਸਿਮਰਨਜੀਤ ਦੀ ਜਿੱਤ ਲਈ ਅਰਦਾਸ ਕਰ ਰਿਹਾ ਹੈ।
ਜਾਣਕਾਰੀ ਅਨੁਸਾਰ ਇਸ ਫ਼ੌਜੀ ਜਵਾਨ ਨੇ ਆਪਣੇ ਕਰੀਅਰ ਵਿਚ ਪੰਜਵੀਂ ਵਾਰ ਕੌਮੀ ਰਿਕਾਰਡ ਤੋੜਿਆ ਸੀ। ਤੁਹਾਨੂੰ ਦੱਸ ਦੇਈਏ ਕਿ ਅਵਿਨਾਸ਼ ਦਿੱਲੀ ਹਾਫ ਮੈਰਾਥਨ ਵਿੱਚ ਰਾਸ਼ਟਰੀ ਰਿਕਾਰਡ ਨੂੰ ਤੋੜਦੇ ਹੋਏ ਸੁਰਖੀਆਂ ਵਿੱਚ ਆਏ ਸਨ। ਸਾਬਲੇ ਨੇ ਇਸ ਦੌੜ ਨੂੰ ਸਿਰਫ ਇੱਕ ਮਿੰਟ ਤੇ 30 ਸਕਿੰਟਾਂ ਵਿੱਚ ਪੂਰਾ ਕੀਤਾ। ਇਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਨੇ 61 ਮਿੰਟ ਤੋਂ ਪਹਿਲਾਂ ਹਾਫ ਮੈਰਾਥਨ ਪੂਰੀ ਨਹੀਂ ਕੀਤੀ ਸੀ।
ਅਵਿਨਾਸ਼ ਸਾਬਲੇ ਨੇ ਪਟਿਆਲਾ ਵਿੱਚ ਫੈਡਰੇਸ਼ਨ ਕੱਪ ਸੀਨੀਅਰ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ ਸੀ। ਇਸ ਦੇ ਨਾਲ ਹੀ 26 ਸਾਲਾ ਅਵਿਨਾਸ਼ ਦੋਹਾ ਵਿੱਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ 13 ਵੇਂ ਸਥਾਨ ’ਤੇ ਪਹੁੰਚ ਗਏ ਸਨ। ਉਨ੍ਹਾਂ ਨੇ ਸਾਲ 2019 ਵਿੱਚ 8.21.37 ਦਾ ਆਪਣਾ ਹੀ ਰਿਕਾਰਡ ਤੋੜਿਆ ਸੀ।
ਸਾਬਲੇ ਨੇ ਦੂਜੀ ਹੀਟ ਵਿੱਚ 8: 18-12 ਦਾ ਸਮਾਂ ਕੱਢਿਆ ਅਤੇ ਮਾਰਚ ਵਿੱਚ ਫੈਡਰੇਸ਼ਨ ਕੱਪ ਵਿੱਚ 8: 20-20 ਦਾ ਆਪਣਾ ਹੀ ਰਿਕਾਰਡ ਤੋੜਿਆ। ਉਹ ਦੂਜੀ ਹੀਟ ਵਿੱਚ 7ਵੇਂ ਸਥਾਨ ’ਤੇ ਰਹੇ। ਹਰ ਹੀਟ ਤੋਂ ਟੌਪ ਤਿੰਨ ਅਤੇ ਸਾਰੀਆਂ ਹੀਟਸ ਵਿੱਚੋਂ ਚੋਟੀ ਦੇ ਛੇ ਫਾਈਨਲ ਵਿੱਚ ਪਹੁੰਚੇ। ਸਾਬਲੇ ਬਦਕਿਸਮਤ ਰਹੇ ਕਿਉਂਕਿ ਤੀਜੀ ਹੀਟ ਵਿੱਚ ਚੋਟੀ ਦੇ ਤਿੰਨ ਖਿਡਾਰੀ ਉਨ੍ਹਾਂ ਤੋਂ ਹੌਲੀ ਦੌੜੇ ਸਨ। ਸਾਬਲੇ ਕੁਆਲੀਫਾਇੰਗ ਹੀਟ ਵਿੱਚ ਸਰਬੋਤਮ ਸੱਤਵੇਂ ਅਤੇ ਕੁੱਲ 13 ਵੇਂ ਸਥਾਨ 'ਤੇ ਰਹੇ।
ਭਾਰਤ ਦੇ ਅਵਿਨਾਸ਼ ਸਾਬਲੇ ਨੇ ਟੋਕੀਓ ਓਲੰਪਿਕ ਦੇ 3000 ਮੀਟਰ ਸਟੀਪਲਚੇਜ਼ ਮੁਕਾਬਲੇ ਵਿੱਚ ਆਪਣਾ ਰਾਸ਼ਟਰੀ ਰਿਕਾਰਡ ਬਿਹਤਰ ਕੀਤਾ ਪਰ ਦੂਜੀ ਹੀਟ ਰੇਸ ਦੇ ਸਿਖਰਲੇ ਤਿੰਨ ਅਥਲੀਟਾਂ ਨਾਲੋਂ ਬਿਹਤਰ ਸਮਾਂ ਕੱਢਣ ਦੇ ਬਾਵਜੂਦ ਉਹ ਫਾਈਨਲ ਵਿੱਚ ਨਹੀਂ ਪੁੱਜ ਸਕੇ।
ਭਾਰਤੀ ਮਹਿਲਾ ਹਾਕੀ ਟੀਮ ਨੇ ਖੁਦ ਨੂੰ ਕੁਆਰਟਰ ਫਾਇਨਲ ਦੀ ਰੇਸ ਚ ਬਰਕਰਾਰ ਰੱਖਿਆ ਹੈ। ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ ਮਾਤ ਦਿੱਤੀ ਹੈ। ਭਾਰਤ ਨੂੰ ਕੱਲ੍ਹ ਦੱਖਣੀ ਅਫਰੀਕਾ ਖਿਲਾਫ ਮੈਚ ਖੇਡਣਾ ਹੈ। ਜੇਕਰ ਭਾਰਤ ਕੱਲ੍ਹ ਦਾ ਮੁਕਾਬਲਾ ਜਿੱਤਣ ਚ ਕਾਮਯਾਬ ਹੋ ਜਾਂਦਾ ਹੈ ਤਾਂ ਉਸ ਦਾ ਕੁਆਰਟਰ ਫਾਇਨਲ ਚ ਪਹੁੰਚਣਾ ਤੈਅ ਹੈ। ਭਾਰਤ ਨੇ ਆਇਰਲੈਂਡ ਨੂੰ ਹਰਾ ਕੇ ਖੁਦ ਨੂੰ ਚੂਰਨਾਮੈਂਟ ਚ ਬਣਾਈ ਰੱਖਿਆ ਹੈ।
ਭਾਰਤ ਨੇ ਓਲੰਪਿਕ ਵਿੱਚ ਹੁਣ ਤੱਕ ਚਾਰ ਮੈਚ ਖੇਡੇ ਹਨ ਜਿਨ੍ਹਾਂ ਵਿੱਚੋਂ ਆਸਟ੍ਰੇਲੀਆ ਹੱਥੋਂ 7-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਨਿਊਜ਼ੀਲੈਂਡ ਤੋਂ ਭਾਰਤ ਨੇ 3-2 ਅਤੇ ਸਪੇਨ ਤੋਂ 3-0 ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਭਾਰਤ ਨੇ ਭਲਕੇ ਮੇਜ਼ਬਾਨ ਜਾਪਾਨ ਨਾਲ ਪੂਲ ਦਾ ਅੰਤਮ ਮੈਚ ਖੇਡਣਾ ਹੈ।
ਇਸ ਜਿੱਤ ਨਾਲ ਭਾਰਤ ਨੇ ਆਸਟ੍ਰੇਲੀਆ ਤੋਂ ਬਾਅਦ ਪੂਲ ਏ ਵਿੱਚ ਦੂਜਾ ਥਾਂ ਪਾਇਆ ਹੈ। ਉੱਧਰ, ਪੂਲ ਵਿੱਚ ਪੰਜਵੇਂ ਸਥਾਨ 'ਤੇ ਜੂਝ ਰਹੀ ਡਿਫੈਂਡਿੰਗ ਚੈਂਪੀਅਨ ਰਹੀ ਅਰਜਨਟੀਨਾ ਨੂੰ ਇਸ ਵਾਰ ਕੁਆਟਰਫਾਈਨਲ ਵਿੱਚ ਆਪਣੀ ਥਾਂ ਬਚਾਉਣ ਲਈ ਭਲਕੇ ਹੋਣ ਵਾਲਾ ਮੈਚ ਨਿਊਜ਼ਲੈਂਡ ਤੋਂ ਹਰ ਹਾਲ ਮੈਚ ਜਿੱਤਣਾ ਹੋਵੇਗਾ।
ਭਾਰਤ ਨੇ ਡਿਫੈਂਡਿੰਗ ਚੈਂਪੀਅਨ ਰਹਿਣ ਵਾਲੀ ਟੀਮ ਅਰਜਨਟੀਨਾ ਨੂੰ 3-1 ਗੋਲਾਂ ਨਾਲ ਹਰਾਇਆ। ਭਾਰਤ ਵੱਲੋਂ ਵਰੁਨ ਕੁਮਾਰ,ਹਰਮਨਪ੍ਰੀਤ ਸਿੰਘ ਤੇ ਵਿਵੇਕ ਸਾਗਰ ਪ੍ਰਸਾਦ ਨੇ 1-1 ਗੋਲ ਕਰ ਟੀਮ ਦਾ ਸਕੋਰ ਤਿੰਨ ਗੋਲ ਤੱਕ ਪਹੁੰਚਾਇਆ। ਜਦਕਿ ਅਰਜਨਟੀਨ ਵੱਲੋਂ ਖੇਡ ਦੇ 48ਵੇਂ ਮਿੰਟ ਵਿੱਚ ਇਕਲੌਤਾ ਗੋਲ ਸ਼ੱਥ ਕੈਸੇਲਾ ਨੇ ਕੀਤਾ।
ਓਲੰਪਿਕ ਖੇਡਾਂ ਦੇ ਸੱਤਵੇਂ ਦਿਨ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਮਿਲੀ ਹੈ। ਜਿੱਥੇ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਕੁਆਟਰ ਫਾਈਨਲ ਵਿੱਚ ਪਹੁੰਚੀ ਗਈ ਹੈ ਉੱਥੇ ਹੀ ਪੁਰਸ਼ ਹਾਕੀ ਟੀਮ ਵੀ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ।
ਟੋਕੀਓ ਓਲੰਪਿਕ ਵਿੱਚ ਸਿੰਧੂ ਸ਼ਾਨਦਾਰ ਫਾਰਮ ਵਿੱਚ ਦਿਖਾਈ ਦੇ ਰਹੀ ਹੈ, ਜਿਸ ਦੇ ਚੱਲਦਿਆਂ ਹੀ ਇਸ ਵਾਰ ਦੇਸ਼ ਨੂੰ ਉਨ੍ਹਾਂ ਤੋਂ ਸੋਨ ਤਗ਼ਮੇ ਦੀ ਆਸ ਹੈ। ਸਿੰਧੂ ਨੇ ਆਪਣੇ ਪਹਿਲੇ ਮੈਚ ਵਿੱਚ ਇਜ਼ਰਾਈਲ ਦੀ ਕੇਸੇਨਿਆ ਪੋਲਿਕਾਰਪੋਵਾ ਨੂੰ ਸਿਰਫ 28 ਮਿੰਟਾਂ ਵਿੱਚ ਹੀ 21-7, 21-10 ਨਾਲ ਮਾਤ ਦੇ ਦਿੱਤੀ ਸੀ। ਉੱਥੇ ਗਰੁੱਪ ਜੇ ਦੇ ਆਪਣੇ ਦੂਜੇ ਮੈਚ ਵਿੱਚ ਸਿੰਧੂ ਨੇ ਹਾਂਗਕਾਂਗ ਦੀ ਖਿਡਾਰਨ ਏਨਵਾਏ ਚੁੰਗ ਖ਼ਿਲਾਫ਼ ਸਿੱਧੀ ਗੇਮ ਵਿੱਚ 21-9, 21-16 ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ।
ਦੂਜੇ ਗੇਮ ਵਿੱਚ ਵੀ ਸਿੰਧੂ ਨੇ ਡੈਨਮਾਰਕ ਦੀ ਖਿਡਾਰਨ ਨੂੰ ਜ਼ਿਆਦਾ ਮੌਕੇ ਨਹੀਂ ਦਿੱਤੇ ਅਤੇ ਦਬਾਅ ਬਣਾਈ ਰੱਖਿਆ। ਪਹਿਲੇ ਗੇਮ ਵਾਂਗ ਦੂਜੇ ਵਿੱਚ ਵੀ ਸਿੰਧੂ 11-6 ਨਾਲ ਅੱਗੇ ਹੋ ਗਈ ਅਤੇ ਅੰਤ ਵਿੱਚ 21-13 ਨਾਲ ਰਾਊਂਡ ਆਫ 16 ਦਾ ਮੁਕਾਬਲਾ ਆਪਣੇ ਨਾਂਅ ਕਰ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਬਣਾ ਲਈ। ਰਿਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਪੀਵੀ ਸਿੰਧੂ ਨੇ ਇਸ ਜਿੱਤ ਨਾਲ ਭਾਰਤ ਲਈ ਓਲੰਪਿਕ ਮੈਡਲ ਜਿੱਤਣ ਦੀ ਉਮੀਦ ਹੋਰ ਵਧਾ ਦਿੱਤੀ ਹੈ।
ਅੱਜ ਖੇਡੇ ਗਏ ਮਹਿਲਾ ਸਿੰਗਲਜ਼ ਦੇ ਰਾਊਂਡ ਆਫ 16 ਮੁਕਾਬਲੇ ਵਿੱਚ ਸਿੰਧੂ ਬੇਹਤਰੀਨ ਫਾਰਮ ਵਿੱਚ ਦਿਖਾਈ ਦਿੱਤੀ। ਉਨ੍ਹਾਂ ਨੇ ਆਪਣੀ ਵਿਰੋਧੀ ਖਿਡਾਰਨ ਨੂੰ ਆਪਣੇ ਉੱਪਰ ਹਾਵੀ ਹੋਣ ਦਾ ਖ਼ਾਸ ਮੌਕਾ ਨਹੀਂ ਦਿੱਤਾ। ਪੀਵੀ ਸਿੰਧੂ ਨੇ ਪਹਿਲੇ ਹੀ ਗੇਮ ਵਿੱਚ ਇਸ ਮੈਚ 'ਤੇ ਆਪਣਾ ਦਬਦਬਾ ਬਣਾ ਲਿਆ ਅਤੇ ਤਾਕਤਵਰ ਸਮੈਸ਼ ਅਤੇ ਕੰਟਰੋਲ ਦੇ ਦਮ 'ਤੇ ਹੀ 11-6 ਦੀ ਲੀਡ ਹਾਸਲ ਕਰ ਲਈ। ਇਸ ਤੋਂ ਬਾਅਦ ਮੀਆ ਨੇ ਵਾਪਸੀ ਕਰਦਿਆਂ ਸਿੰਧੂ ਨੂੰ ਚੁਨੌਤੀ ਦੇਣ ਦੀ ਕੋਸ਼ਿਸ਼ ਕੀਤੀ ਪਰ ਅਖੀਰ ਵਿੱਚ ਸਿੰਧੂ ਨੇ ਹਮਲਾਵਰ ਰੁਖ਼ ਅਖ਼ਤਿਆਰ ਕਰਦਿਆਂ ਪਹਿਲਾ ਗੇਮ 21-15 ਨਾਲ ਆਪਣੇ ਨਾਂ ਕਰ ਲਿਆ।
Tokyo Olympics 2020: ਟੋਕੀਓ ਓਲੰਪਿਕ ਵਿੱਚ ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਥਾਂ ਕੁਆਟਰ ਫਾਈਨਲ ਵਿੱਚ ਪੱਕੀ ਕਰ ਲਈ ਹੈ। ਸਿੰਧੂ ਨੇ ਅੱਜ ਡੈਨਮਾਰਕ ਦੀ ਮੀਆ ਬਲਿਚਫੇਲਟ ਨੂੰ 21-15, 21-13 ਨਾਲ ਹਰਾ ਕੇ ਮੈਡਲ ਦੀ ਰਾਹ ਵੱਲ ਇੱਕ ਕਦਮ ਹੋਰ ਵਧਾ ਲਿਆ ਹੈ।
ਤੀਰ-ਅੰਦਾਜ਼ੀ 'ਚ ਅਤਨੂ ਦਾਸ ਨੂੰ ਸ਼ਾਨਦਾਰ ਜਿੱਤ ਮਿਲੀ ਹੈ। ਅਤਨੂ ਦਾਸ ਨੇ ਇਸ ਜਿੱਤ ਦੇ ਨਾਲ ਰਾਊਂਡ ਆਫ 16 'ਚ ਥਾਂ ਬਣਾ ਲਈ ਹੈ। ਅਤਨੂ ਦਾਸ ਨੇ ਕੋਰਿਆ ਦੇ ਸਟਾਰ ਖਿਡਾਰੀ ਤੇ ਲੰਡਨ ਓਲੰਪਿਕ ਦੇ ਚੈਂਪੀਅਨ ਨੂੰ ਬੇਹੱਦ ਸਖਤ ਮੁਕਾਬਲੇ 'ਚ ਮਾਤ ਦੇ ਦਿੱਤੀ ਹੈ। ਅਤਨੂ ਦਾਸ ਨੇ ਤੀਰ ਅੰਦਾਜ਼ੀ 'ਚ ਭਾਰਤ ਦੀ ਮੈਡਲ ਦੀ ਉਮੀਦ ਕਾਇਮ ਰੱਖੀ ਹੈ।
ਭਾਰਤ ਨੇ ਤੀਜੇ ਕੁਆਰਟਰ ਵਿੱਚ ਇੱਕ ਬਿਹਤਰ ਖੇਡ ਖੇਡੀ ਤੇ ਪਹਿਲੇ ਹੀ ਮਿੰਟ ਵਿੱਚ ਤਿੰਨ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਦੀਪ ਗ੍ਰੇਸ ਗੋਲ ਕਰਨ ਵਿੱਚ ਅਸਫਲ ਰਹੀ। ਗ੍ਰੇਟ ਬ੍ਰਿਟੇਨ ਨੇ ਜਵਾਬੀ ਕਾਰਵਾਈ ਕਰਦਿਆਂ ਅਗਲੇ ਹੀ ਮਿੰਟ ਵਿੱਚ ਪੈਨਲਟੀ ਕਾਰਨਰ ਹਾਸਲ ਕਰ ਲਿਆ ਪਰ ਸਵਿਤਾ ਨੇ ਹਮਲਾ ਫੇਲ ਕਰ ਦਿੱਤਾ।
ਦੂਜੇ ਕੁਆਰਟਰ ਦੇ ਸ਼ੁਰੂ ਵਿਚ, ਗ੍ਰੇਟ ਬ੍ਰਿਟੇਨ ਦਾ ਦਬਦਬਾ ਦੇਖਿਆ ਗਿਆ। ਇਸ ਦੌਰਾਨ ਭਾਰਤੀ ਟੀਮ ਨੇ ਇਕ ਹੋਰ ਗਲਤੀ ਕੀਤੀ ਤੇ ਮਾਰਟਿਨ ਨੇ ਸਵਿਤਾ ਤੋਂ ਰਿਬਾਉਂ ਹੋ ਕੇ ਆਈ ਗੇਂਦ ਨੂੰ ਬੈਕ ਹਿੱਟ ਨਾਲ ਵਿੱਚ ਗੋਲ ਕਰਕੇ ਗ੍ਰੇਟ ਬ੍ਰਿਟੇਨ ਨੂੰ 2-0 ਤੋਂ ਅੱਗ ਕਰ ਦਿੱਤਾ। ਕਪਤਾਨ ਰਾਣੀ ਰਾਮਪਾਲ ਕੋਲ 22 ਵੇਂ ਮਿੰਟ ਵਿੱਚ ਗੋਲ ਕਰਨ ਦਾ ਮੌਕਾ ਸੀ ਪਰ ਉਹ ਗ੍ਰੇਟ ਬ੍ਰਿਟੇਨ ਦੇ ਬਚਾਅ ਵਿੱਚ ਦਾਖਲ ਹੋਣ ਵਿੱਚ ਅਸਫਲ ਰਹੀ।
ਗ੍ਰੇਟ ਬ੍ਰਿਟੇਨ ਨੂੰ ਫਿਰ 11 ਵੇਂ ਮਿੰਟ ਵਿੱਚ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਗੀਸਲ ਆਈਨਸਲੇ ਅਤੇ ਲੌਰਾ ਐਨਸਫੋਰਥ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਇਸ ਤੋਂ ਬਾਅਦ ਭਾਰਤ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਟੀਮ ਨੂੰ 12 ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਦੇ ਰੂਪ ਵਿੱਚ ਫਾਇਦਾ ਮਿਲਿਆ ਪਰ ਡਰੈਗ ਫਲਿੱਕਰ ਗੁਰਜੀਤ ਕੌਰ ਗੋਲ ਕਰਨ ਵਿੱਚ ਅਸਫਲ ਰਹੀ।
ਗ੍ਰੇਟ ਬ੍ਰਿਟੇਨ ਨੂੰ ਦੂਜੇ ਮਿੰਟ ਵਿੱਚ ਫਾਇਦਾ ਹੋਇਆ ਜਦੋਂ ਹੇਨਾ ਮਾਰਟਿਨ ਨੇ ਮੈਦਾਨੀ ਗੋਲ ਕਰਦਿਆਂ ਭਾਰਤੀ ਗੋਲਕੀਪਰ ਸਵਿਤਾ ਨੂੰ ਟੱਕਰ ਦਿੱਤੀ। ਗ੍ਰੇਟ ਬ੍ਰਿਟੇਨ ਨੇ ਛੇਵੇਂ ਮਿੰਟ ਵਿੱਚ ਇੱਕ ਹੋਰ ਚੰਗੀ ਚਾਲ ਬਣਾਈ ਪਰ ਸਾਰਾ ਰੌਬਰਟਸਨ ਗੋਲ ਕਰਨ ਵਿੱਚ ਅਸਫਲ ਰਹੀ।
ਭਾਰਤੀ ਮਹਿਲਾ ਹਾਕੀ ਟੀਮ ਨੇ ਪਹਿਲੇ ਕੁਆਰਟਰ ਵਿੱਚ ਹੀ ਇੱਕ ਬਚਾਅ ਪੱਖ ਲਿਆ ਤੇ ਇਸ ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪਿਆ। ਗ੍ਰੇਟ ਬ੍ਰਿਟੇਨ ਦੀ ਟੀਮ ਮੈਚ ਦੀ ਤੇਜ਼ ਸ਼ੁਰੂਆਤ ਕੀਤੀ ਤੇ ਜ਼ਿਆਦਾਤਰ ਸਮੇਂ ਲਈ ਪਹਿਲੇ ਕੁਆਰਟਰ 'ਤੇ ਹਾਵੀ ਰਹੀ। ਟੀਮ ਨੇ ਗੇਂਦ ਨੂੰ ਵਧੇਰੇ ਸਮੇਂ ਤੱਕ ਆਪਣੇ ਕਬਜ਼ੇ ਵਿਚ ਰੱਖਿਆ ਅਤੇ ਲਗਾਤਾਰ ਹਮਲਾ ਕਰਕੇ ਭਾਰਤੀ ਟੀਣ ਉੱਤੇ ਦਬਾਅ ਬਣਾਈ ਰੱਖਿਆ।
ਇਸ ਤੋਂ ਪਹਿਲਾਂ ਭਾਰਤ ਨੂੰ ਵਿਸ਼ਵ ਦੀ ਨੰਬਰ ਇੱਕ ਨੀਦਰਲੈਂਡਜ਼ ਖ਼ਿਲਾਫ਼ 1-5 ਤੇ ਜਰਮਨੀ ਖ਼ਿਲਾਫ਼ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ਨੂੰ ਆਪਣੇ ਆਖਰੀ ਦੋ ਮੈਚਾਂ ਵਿੱਚ ਆਇਰਲੈਂਡ ਤੇ ਦੱਖਣੀ ਅਫਰੀਕਾ ਖਿਲਾਫ ਜਿੱਤਾਂ ਦਰਜ ਕਰਵਾਉਣੀਆਂ ਪੈਣਗੀਆਂ ਜੇ ਉਹ ਆਪਣੀ ਕੁਆਰਟਰ ਫਾਈਨਲ ਦੇ ਮੌਕਿਆਂ ਨੂੰ ਜਾਰੀ ਰੱਖਣਾ ਚਾਹੁੰਦੀ ਹੈ।
ਭਾਰਤ ਹੁਣ ਤੱਕ ਆਪਣੇ ਤਿੰਨ ਮੈਚਾਂ ਵਿਚ ਇੱਕ ਵੀ ਅੰਕ ਹਾਸਲ ਨਹੀਂ ਕਰ ਸਕਿਆ ਤੇ ਇਸ ਹਾਰ ਦੇ ਨਾਲ ਗਰੁੱਪ ਏ ਦੀ ਪੁਆਇੰਟ ਟੇਬਲ ਵਿੱਚ ਪੰਜਵੇਂ ਸਥਾਨ 'ਤੇ ਖਿਸਕ ਗਿਆ ਹੈ। ਗ੍ਰੇਟ ਬ੍ਰਿਟੇਨ ਵੱਲੋਂ ਹੈਨਾ ਮਾਰਟਿਨ (ਦੂਜੇ ਤੇ 19 ਵੇਂ ਮਿੰਟ) ਨੇ ਦੋ ਗੋਲ ਕੀਤੇ ਜਦੋਂ ਕਿ ਲਿਲੀ ਆਉਸਲੇ (41ਵੇਂ ਮਿੰਟ) ਤੇ ਗ੍ਰੇਸ ਬਾਲਸਨ (57ਵੇਂ ਮਿੰਟ) ਨੇ ਇੱਕ-ਇੱਕ ਗੋਲ ਕੀਤਾ। ਭਾਰਤ ਲਈ ਸਿਰਫ ਇਕਲੌਤਾ ਗੋਲ ਸ਼ਰਮਿਲਾ ਦੇਵੀ (23ਵੇਂ ਮਿੰਟ) ਨੇ ਕੀਤਾ। ਭਾਰਤ ਆਪਣੇ ਅਗਲੇ ਮੈਚ ਵਿੱਚ 30 ਜੁਲਾਈ ਨੂੰ ਆਇਰਲੈਂਡ ਨਾਲ ਭਿੜੇਗਾ।
ਅੱਜ ਹਾਕੀ ਵਿੱਚ ਭਾਰਤੀ ਮਹਿਲਾ ਟੀਮ ਨੇ ਇਕ ਵਾਰ ਫਿਰ ਨਿਰਾਸ਼ ਕੀਤਾ ਤੇ ਗ੍ਰੇਟ ਬ੍ਰਿਟੇਨ ਦੇ ਖਿਲਾਫ ਗਰੁੱਪ-ਏ ਮੈਚ 1-4 ਨਾਲ ਹਾਰ ਗਿਆ। ਭਾਰਤ ਦੀ ਤਿੰਨ ਮੈਚਾਂ ਵਿੱਚ ਇਹ ਲਗਾਤਾਰ ਤੀਜੀ ਹਾਰ ਹੈ। ਇਸ ਦੇ ਨਾਲ ਹੀ, ਟੋਕੀਓ ਓਲੰਪਿਕ ਵਿੱਚ ਤਗਮਾ ਜਿੱਤਣ ਦੀ ਉਮੀਦ ਵੀ ਟੁੱਟਦੀ ਨਜ਼ਰ ਆ ਰਹੀ ਹੈ।
ਟੋਕੀਓ ਉਲੰਪਿਕ ਵਿੱਚ ਕੋਵਿਡ-19 ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਉਲੰਪਿਕ ਖੇਡ ਪਿੰਡ ਵਿੱਚ ਅੱਜ ਦੋ ਅਥਲੀਟਾਂ ਸਮੇਤ 7 ਜਣੇ ਕੋਰੋਨਾਵਾਇਰਸ ਤੋਂ ਪੀੜਤ ਪਾਏ ਗਏ ਹਨ। ਇਸ ਤਰ੍ਹਾਂ ਟੋਕੀਓ ਉਲੰਪਿਕ ਖੇਡਾਂ ਨਾਲ ਸਬੰਧਤ ਕੋਰੋਨਾ ਕੇਸਾਂ ਦੀ ਗਿਣਤੀ 155 ਹੋ ਗਈ ਹੈ, ਜਿਨ੍ਹਾਂ ਵਿੱਚੋਂ 20 ਕੇਸ ਉਲੰਪਿਕ ਖੇਡ ਪਿੰਡ ਨਾਲ ਸਬੰਧਤ ਹਨ ਜਿਸ ਨਾਲ ਚਿੰਤਾਵਾਂ ਵਿੱਚ ਵਾਧਾ ਹੋ ਗਿਆ ਹੈ।
ਭਾਰਤ ਦੀ ਐਲਵੇਨੀਲ-ਦਿਵਯਾਂਸ਼ ਤੇ ਅੰਜੁਮ-ਦੀਪਕ ਦੀਆਂ ਨਿਸ਼ਾਨੇਬਾਜ਼ ਟੀਮਾਂ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਸਟੇਜ 2 ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹੀਆਂ ਹਨ।
ਹਾਕੀ ਟੀਮ ਦੇ ਮਹੱਤਵਪੂਰਨ ਮੈਂਬਰ ਮਨਪ੍ਰੀਤ ਸਿੰਘ ਨੇ ਕਿਹਾ ਸੀ, “ਸਾਡੀ ਟੀਮ ਦੀਆਂ ਗਲਤੀਆਂ ਕਾਰਨ ਹਾਰ ਹੋਈ। ਇਹ ਹਾਰ ਇੱਕ ਜਾਂ ਦੋ ਮੁੰਡਿਆਂ ਦੀ ਗਲਤੀ ਕਾਰਨ ਨਹੀਂ। ਇਸ ਤੋਂ ਵੱਡਾ ਸਬਕ ਸਿੱਖਿਆ। ਹਾਲਾਂਕਿ, ਸਾਡੇ ਕੋਲ ਵਾਪਸੀ ਕਰਨ ਦੇ ਅਜੇ ਵੀ ਬਹੁਤ ਸਾਰੇ ਮੌਕੇ ਹਨ।" ਹੁਣ ਭਾਰਤ ਦਾ ਅਗਲਾ ਮੈਚ ਅਰਜਨਟੀਨਾ ਨਾਲ ਹੈ।
ਆਸਟਰੇਲੀਆ ਤੋਂ ਮਿਲੀ ਹਾਰ ਤੋਂ ਬਾਅਦ, ਭਾਰਤੀ ਟੀਮ ਨੇ ਫਿਰ ਜਿੱਤ ਦੀ ਦਿਸ਼ਾ ਵੱਲ ਕਦਮ ਵਧਾ ਲਿਆ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੂੰ ਐਤਵਾਰ ਨੂੰ ਟੋਕੀਓ ਓਲੰਪਿਕ ਦੇ ਦੂਜੇ ਪੂਲ ਮੈਚ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਵਿੱਚ ਜ਼ਬਰਦਸਤ ਖੇਡ ਦਿਖਾਉਂਦੇ ਹੋਏ ਆਸਟ੍ਰੇਲੀਆਈ ਟੀਮ ਨੇ ਭਾਰਤ ਨੂੰ 7-1 ਨਾਲ ਹਰਾਇਆ ਸੀ।
ਟੋਕੀਓ ਓਲੰਪਿਕ ਵਿੱਚ ਭਾਰਤ ਦੀ ਮੈਡਲਾਂ ਦੀ ਉਮੀਦ ਹੁਣ ਮਿਕਸਡ ਟੀਮ ਮੁਕਾਬਲੇ 'ਤੇ ਟਿਕੀ ਹੈ। ਇਸ ਦੌਰਾਨ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਸਪੇਨ ਨੂੰ 3-0 ਨਾਲ ਹਰਾ ਕੇ ਟੋਕੀਓ ਓਲੰਪਿਕ ਵਿੱਚ ਇੱਕਪਾਸੜ ਜਿੱਤ ਦਰਜ ਕੀਤੀ।
ਦੂਜੇ ਪਾਸੇ, ਭਾਰਤ ਨੇ ਇਸ ਸੈੱਟ ਵਿਚ ਕੁਝ ਬਿਹਤਰ ਪ੍ਰਦਰਸ਼ਨ ਕਰਦਿਆਂ 9, 10, 10, 10, 10, 8 ਭਾਵ ਕੁੱਲ 57 ਅੰਕ ਬਣਾਏ। ਦੂਜੇ ਸੈੱਟ ਵਿਚ 59-57 ਦੇ ਫਰਕ ਨਾਲ ਜਿੱਤ ਦੇ ਨਾਲ ਕੋਰੀਆ ਦੀ ਟੀਮ ਨੇ ਇਸ ਮੈਚ ਵਿਚ ਭਾਰਤ ਨੂੰ 4-0 ਦੀ ਬੜਤ ਦਿੱਤੀ।
ਇਸ ਤੋਂ ਬਾਅਦ, ਅਗਲੇ ਦੋ ਸੈੱਟਾਂ ਵਿੱਚ ਵੀ ਕੋਰੀਆ ਨੇ ਭਾਰਤ ਦੇ ਅਤਾਨੂ ਦਾਸ, ਤਰੁਣਦੀਪ ਰਾਏ ਅਤੇ ਪ੍ਰਵੀਨ ਜਾਧਵ ਉੱਤੇ ਬੜ੍ਹਤ ਬਣਾਈ ਰੱਖੀ। ਦੂਜੇ ਸੈੱਟ ਵਿਚ ਇਕ ਵਾਰ ਫਿਰ ਕੋਰੀਆ ਨੇ 10, 9, 10, 10, 10, 10 ਸਮੇਤ 59 ਅੰਕ ਜੋੜੇ।
ਭਾਰਤੀ ਤਿਕੜੀ ਇਸ ਸੈੱਟ ਵਿਚ ਸਿਰਫ 8, 10, 10, 9, 9, 8 ਅੰਕ ਇਕੱਠੀ ਕਰ ਸਕੀ ਤੇ ਪਹਿਲਾ ਸੈੱਟ 59-54 ਨਾਲ ਹਾਰ ਗਈ। ਇਸ ਦੇ ਨਾਲ ਹੀ ਕੋਰੀਆ ਨੇ ਭਾਰਤ ਤੋਂ 2-0 ਨਾਲ ਬੜ੍ਹਤ ਬਣਾ ਲਈ।
ਪਹਿਲੇ ਸੈੱਟ ਵਿਚ ਕੋਰੀਆ ਦੀ ਟੀਮ ਨੇ ਸ਼ਾਨਦਾਰ ਤੀਰਅੰਦਾਜ਼ੀ ਦਾ ਪ੍ਰਦਰਸ਼ਨ ਕਰਦਿਆਂ 10, 10, 9, 10, 10, 10 ਸਮੇਤ ਕੁੱਲ 59 ਅੰਕ ਹਾਸਲ ਕੀਤੇ।
ਇਸ ਤੋਂ ਪਹਿਲਾਂ ਸਵੇਰੇ, 1/8 ਐਲੀਮੀਨੇਸ਼ਨ ਗੇੜ ਵਿੱਚ, ਭਾਰਤੀ ਪੁਰਸ਼ ਟੀਮ ਨੇ ਕਜ਼ਾਖ਼ਸਤਾਨ ਨੂੰ 6-2 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ।
ਕੋਰੀਆ ਦੀ ਟੀਮ ਵਿੱਚ ਸ਼ਾਮਲ ਕਿਮ ਵੂ ਜਿਨ, ਕਿਮ ਜੇ ਡੇਓਕ ਤੇ ਓਨ ਜਿਨ ਯੇਕ ਨੇ ਇਸ ਮੈਚ ਵਿੱਚ ਭਾਰਤੀ ਟੀਮ ਨੂੰ ਕੋਈ ਮੌਕਾ ਨਹੀਂ ਦਿੱਤਾ ਤੇ ਸ਼ੁਰੂ ਤੋਂ ਹੀ ਆਪਣਾ ਦਬਦਬਾ ਕਾਇਮ ਰੱਖਿਆ।
ਤੀਰਅੰਦਾਜ਼ੀ ਵਿਚ ਪੁਰਸ਼ ਟੀਮ ਮੁਕਾਬਲੇ ਦੇ ਕੁਆਰਟਰ ਫਾਈਨਲ ਵਿਚ ਭਾਰਤ ਨੂੰ ਨਿਰਾਸ਼ਾਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਅਤਾਨੂੰ ਦਾਸ, ਤਰੁਣਦੀਪ ਰਾਏ ਤੇ ਪ੍ਰਵੀਨ ਜਾਧਵ ਦੀ ਤਿਕੜੀ ਦੱਖਣੀ ਕੋਰੀਆ ਤੋਂ 6-0 ਨਾਲ ਹਾਰ ਕੇ ਓਲੰਪਿਕ ਤੋਂ ਬਾਹਰ ਹੋ ਗਈ।
ਇਸ ਤੋਂ ਬਾਅਦ, ਇਸ ਮੈਚ ਦੀ ਤੀਜੀ ਗੇਮ ਵਿੱਚ, ਅਚੰਤ ਨੇ ਪੁਰਤਗਾਲੀ ਖਿਡਾਰੀ ਉੱਤੇ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਮੈਚ ਨੂੰ 11-5 ਦੇ ਫਰਕ ਨਾਲ ਜਿੱਤ ਕੇ ਮੈਚ ਵਿੱਚ 2-1 ਦੀ ਬੜ੍ਹਤ ਬਣਾ ਲਈ। ਹਾਲਾਂਕਿ, ਚੌਥੀ ਗੇਮ ਵਿੱਚ, ਟਿਆਗੋ ਨੇ ਇੱਕ ਵਾਰ ਫਿਰ ਵਾਪਸੀ ਕੀਤੀ ਅਤੇ 9-11 ਦੇ ਫਰਕ ਨਾਲ ਮੈਚ ਜਿੱਤ ਕੇ ਸਕੋਰ ਨੂੰ 2-2 ਨਾਲ ਬਰਾਬਰ ਕਰ ਦਿੱਤਾ।
ਦੂਜੇ ਗੇੜ ਦੇ ਮੈਚ ਵਿੱਚ ਅਚੰਤ ਦੀ ਸ਼ੁਰੂਆਤ ਚੰਗੀ ਨਹੀਂ ਹੋਈ ਅਤੇ ਪਹਿਲੀ ਗੇਮ ਦੌਰਾਨ ਉਹ ਤਾਲ ਵਿੱਚ ਵੀ ਨਹੀਂ ਦਿਸੇ। ਇਸ ਦਾ ਫਾਇਦਾ ਉਠਾਉਂਦਿਆਂ ਟਿਆਗੋ ਨੇ ਅਸਾਨੀ ਨਾਲ ਪਹਿਲਾ ਸੈੱਟ 11-2 ਨਾਲ ਜਿੱਤ ਲਿਆ ਤੇ ਮੈਚ ਵਿਚ 0-1 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ, ਦੂਜੀ ਗੇਮ ਵਿਚ, ਭਾਰਤੀ ਖਿਡਾਰੀ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ 5-0 ਦੀ ਲੀਡ ਲੈ ਲਈ। ਹਾਲਾਂਕਿ ਟਿਆਗੋ ਨੇ ਵੀ ਇਸ ਦੂਜੇ ਮੈਚ ਵਿਚ ਸ਼ਾਨਦਾਰ ਮੁਕਾਬਲਾ ਕੀਤਾ ਤੇ ਇਕ ਵਾਰ 8-10 ਸਕੋਰ ਬਣਾਏ। ਪਰ ਅਚੰਤ ਨੇ ਲਗਾਤਾਰ ਤਿੰਨ ਅੰਕ ਪ੍ਰਾਪਤ ਕਰਨ ਤੋਂ ਬਾਅਦ ਦੂਜੀ ਗੇਮ 11-8 ਨਾਲ ਜਿੱਤੀ ਅਤੇ ਮੈਚ ਨੂੰ 1-1 ਨਾਲ ਬਰਾਬਰ ਕਰ ਦਿੱਤਾ।
ਅਚੰਤ ਨੇ ਜਿਆਦਾਤਰ ਇਸ ਮੈਚ ਵਿੱਚ ਲੰਬੀ ਰੈਲੀ ਦੀ ਵਰਤੋਂ ਕੀਤੀ ਤੇ ਤਕਨੀਕੀ ਤੌਰ ’ਤੇ ਉਹ ਪੁਰਤਗਾਲ ਦੇ ਟਿਆਗੋ ਨਾਲੋਂ ਬਿਹਤਰ ਸਾਬਤ ਹੋਏ ਤੇ ਉਨ੍ਹਾਂ ਇਸ ਰੋਮਾਂਚਕ ਮੈਚ ਵਿੱਚ 2-11, 11-8, 11-5, 9-11, 11-6, 11-9 ਨਾਲ ਜਿੱਤ ਦਰਜ ਕੀਤੀ। ਤੀਜੇ ਗੇੜ ਵਿੱਚ, ਉਹ ਮੰਗਲਵਾਰ ਨੂੰ ਚੀਨ ਦੇ ਮਾ ਲੋਂਗ ਨਾਲ ਭਿੜਨਗੇ। ਪਹਿਲੇ ਗੇੜ ਵਿੱਚ ਅਚੰਤ ਨੂੰ ਬਾਇ ਮਿਲਿਆ ਸੀ।
ਅੱਜ ਦਾ ਦਿਨ ਭਾਰਤ ਲਈ ਸ਼ਾਨਦਾਰ ਰਹਿਣ ਵਾਲਾ ਹੈ। ਭਾਰਤ ਦੇ ਅਚੰਤ ਸ਼ਰਥ ਕਮਲ ਟੇਬਲ ਟੈਨਿਸ ਦੇ ਪੁਰਸ਼ ਸਿੰਗਲਜ਼ ਮੁਕਾਬਲੇ ਵਿੱਚ ਤੀਜੇ ਗੇੜ ਵਿੱਚ ਪਹੁੰਚ ਗਏ ਹਨ। ਉਨ੍ਹਾਂ ਆਪਣੇ ਦੂਜੇ ਗੇੜ ਦੇ ਮੈਚ ਵਿੱਚ ਪੁਰਤਗਾਲ ਦੇ ਟਿਆਗੋ ਅਪੋਲੋਨੀਆ ਨੂੰ 4-2 ਦੇ ਫਰਕ ਨਾਲ ਹਰਾਇਆ।
ਪਿਛੋਕੜ
Tokyo Olympics 2020 Live Updates: ਭਾਰਤੀ ਮਹਿਲਾ ਹਾਕੀ ਟੀਮ ਨੇ ਖੁਦ ਨੂੰ ਕੁਆਰਟਰ ਫਾਇਨਲ ਦੀ ਰੇਸ ਚ ਬਰਕਰਾਰ ਰੱਖਿਆ ਹੈ। ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਨੂੰ 1-0 ਨਾਲ ਮਾਤ ਦਿੱਤੀ ਹੈ। ਭਾਰਤ ਨੂੰ ਕੱਲ੍ਹ ਦੱਖਣੀ ਅਫਰੀਕਾ ਖਿਲਾਫ ਮੈਚ ਖੇਡਣਾ ਹੈ। ਜੇਕਰ ਭਾਰਤ ਕੱਲ੍ਹ ਦਾ ਮੁਕਾਬਲਾ ਜਿੱਤਣ ਚ ਕਾਮਯਾਬ ਹੋ ਜਾਂਦਾ ਹੈ ਤਾਂ ਉਸ ਦਾ ਕੁਆਰਟਰ ਫਾਇਨਲ ਚ ਪਹੁੰਚਣਾ ਤੈਅ ਹੈ। ਭਾਰਤ ਨੇ ਆਇਰਲੈਂਡ ਨੂੰ ਹਰਾ ਕੇ ਖੁਦ ਨੂੰ ਚੂਰਨਾਮੈਂਟ ਚ ਬਣਾਈ ਰੱਖਿਆ ਹੈ।
ਉਧਰ ਭਾਰਤ ਦੇ ਅਵਿਨਾਸ਼ ਸਾਬਲੇ ਨੇ ਟੋਕੀਓ ਓਲੰਪਿਕ ਦੇ 3000 ਮੀਟਰ ਸਟੀਪਲਚੇਜ਼ ਮੁਕਾਬਲੇ ਵਿੱਚ ਆਪਣਾ ਰਾਸ਼ਟਰੀ ਰਿਕਾਰਡ ਬਿਹਤਰ ਕੀਤਾ ਪਰ ਦੂਜੀ ਹੀਟ ਰੇਸ ਦੇ ਸਿਖਰਲੇ ਤਿੰਨ ਅਥਲੀਟਾਂ ਨਾਲੋਂ ਬਿਹਤਰ ਸਮਾਂ ਕੱਢਣ ਦੇ ਬਾਵਜੂਦ ਉਹ ਫਾਈਨਲ ਵਿੱਚ ਨਹੀਂ ਪੁੱਜ ਸਕੇ।
ਸਾਬਲੇ ਨੇ ਦੂਜੀ ਹੀਟ ਵਿੱਚ 8: 18-12 ਦਾ ਸਮਾਂ ਕੱਢਿਆ ਅਤੇ ਮਾਰਚ ਵਿੱਚ ਫੈਡਰੇਸ਼ਨ ਕੱਪ ਵਿੱਚ 8: 20-20 ਦਾ ਆਪਣਾ ਹੀ ਰਿਕਾਰਡ ਤੋੜਿਆ। ਉਹ ਦੂਜੀ ਹੀਟ ਵਿੱਚ 7ਵੇਂ ਸਥਾਨ ’ਤੇ ਰਹੇ। ਹਰ ਹੀਟ ਤੋਂ ਟੌਪ ਤਿੰਨ ਅਤੇ ਸਾਰੀਆਂ ਹੀਟਸ ਵਿੱਚੋਂ ਚੋਟੀ ਦੇ ਛੇ ਫਾਈਨਲ ਵਿੱਚ ਪਹੁੰਚੇ। ਸਾਬਲੇ ਬਦਕਿਸਮਤ ਰਹੇ ਕਿਉਂਕਿ ਤੀਜੀ ਹੀਟ ਵਿੱਚ ਚੋਟੀ ਦੇ ਤਿੰਨ ਖਿਡਾਰੀ ਉਨ੍ਹਾਂ ਤੋਂ ਹੌਲੀ ਦੌੜੇ ਸਨ। ਸਾਬਲੇ ਕੁਆਲੀਫਾਇੰਗ ਹੀਟ ਵਿੱਚ ਸਰਬੋਤਮ ਸੱਤਵੇਂ ਅਤੇ ਕੁੱਲ 13 ਵੇਂ ਸਥਾਨ 'ਤੇ ਰਹੇ।
ਫੈਡਰੇਸ਼ਨ ਕੱਪ ਵਿੱਚ ਬਣਾਇਆ ਸੀ ਰਿਕਾਰਡ
ਤੁਹਾਨੂੰ ਦੱਸ ਦੇਈਏ, ਅਵਿਨਾਸ਼ ਸਾਬਲੇ ਨੇ ਪਟਿਆਲਾ ਵਿੱਚ ਫੈਡਰੇਸ਼ਨ ਕੱਪ ਸੀਨੀਅਰ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ ਸੀ। ਇਸ ਦੇ ਨਾਲ ਹੀ 26 ਸਾਲਾ ਅਵਿਨਾਸ਼ ਦੋਹਾ ਵਿੱਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ 13 ਵੇਂ ਸਥਾਨ ’ਤੇ ਪਹੁੰਚ ਗਏ ਸਨ। ਉਨ੍ਹਾਂ ਨੇ ਸਾਲ 2019 ਵਿੱਚ 8.21.37 ਦਾ ਆਪਣਾ ਹੀ ਰਿਕਾਰਡ ਤੋੜਿਆ ਸੀ।
ਦਿੱਲੀ ਹਾਫ ਮੈਰਾਥਨ ਵਿੱਚ ਰਾਸ਼ਟਰੀ ਰਿਕਾਰਡ ਤੋੜਿਆ
ਜਾਣਕਾਰੀ ਅਨੁਸਾਰ ਇਸ ਫ਼ੌਜੀ ਜਵਾਨ ਨੇ ਆਪਣੇ ਕਰੀਅਰ ਵਿਚ ਪੰਜਵੀਂ ਵਾਰ ਕੌਮੀ ਰਿਕਾਰਡ ਤੋੜਿਆ ਸੀ। ਤੁਹਾਨੂੰ ਦੱਸ ਦੇਈਏ ਕਿ ਅਵਿਨਾਸ਼ ਦਿੱਲੀ ਹਾਫ ਮੈਰਾਥਨ ਵਿੱਚ ਰਾਸ਼ਟਰੀ ਰਿਕਾਰਡ ਨੂੰ ਤੋੜਦੇ ਹੋਏ ਸੁਰਖੀਆਂ ਵਿੱਚ ਆਏ ਸਨ। ਸਾਬਲੇ ਨੇ ਇਸ ਦੌੜ ਨੂੰ ਸਿਰਫ ਇੱਕ ਮਿੰਟ ਤੇ 30 ਸਕਿੰਟਾਂ ਵਿੱਚ ਪੂਰਾ ਕੀਤਾ। ਇਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਨੇ 61 ਮਿੰਟ ਤੋਂ ਪਹਿਲਾਂ ਹਾਫ ਮੈਰਾਥਨ ਪੂਰੀ ਨਹੀਂ ਕੀਤੀ ਸੀ।
- - - - - - - - - Advertisement - - - - - - - - -