ਗੁਰਦਾਸਪੁਰ: ਬਟਾਲਾ ਦੇ ਰਹਿਣ ਵਾਲੇ ਦੋ ਖਿਡਾਰੀ ਗੁਰਅੰਮ੍ਰਿਤ ਸਿੰਘ ਅਤੇ ਰੋਹਿਤ ਕੁਮਾਰ ਕਿੱਕ ਬਾਕਸਿੰਗ ਦੀ ਨੈਸ਼ਨਲ ਚੈਂਪੀਅਨਸ਼ਿਪ ਮੁਕਾਬਲੇ 'ਚ ਗੋਲਡ ਮੈਡਲ ਜਿੱਤੇ ਹਨ।ਇਹ ਚੈਂਪੀਅਨਸ਼ਿਪ ਗੋਆ ਵਿਖੇ ਹੋਈ ਸੀ।ਵਾਪਸੀ ਤੇ ਇਹਨਾਂ ਖਿਡਾਰੀਆਂ ਦਾ ਭਰਵਾਂ ਸੁਆਗਤ ਕੀਤਾ ਗਿਆ।
ਇਸ ਸਵਾਗਤ ਦੇ ਮੌਕੇ ਇਹਨਾਂ ਖਿਡਾਰੀਆਂ ਦੇ ਚਿਹਰਿਆਂ ਤੋਂ ਉਹਨਾ ਦੀ ਜਿੱਤ ਅਤੇ ਉਨ੍ਹਾਂ ਦੇ ਕੀਤੇ ਸਵਾਗਤ ਦੀ ਖੁਸ਼ੀ ਸਾਫ ਤੌਰ ਤੇ ਝਲਕਦੀ ਨਜ਼ਰ ਆ ਰਹੀ ਸੀ। ਇਸ ਮੌਕੇ ਜੈਤੂ ਖਿਡਾਰੀਆਂ ਗੁਰਅੰਮ੍ਰਿਤ ਸਿੰਘ ਅਤੇ ਰੋਹਿਤ ਕੁਮਾਰ ਨੇ ਕਿਹਾ," ਓਹਨਾ ਨੂੰ ਖੁਸ਼ੀ ਹੈ ਕੇ ਓਹ ਨੈਸ਼ਨਲ ਖੇਡਾਂ ਵਿਚੋਂ ਗੋਲਡ ਮੈਡਲ ਜਿੱਤ ਸਕੇ ਹਨ ਅਤੇ ਉਹਨਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਇਸ ਪ੍ਰਾਪਤੀ ਪਿੱਛੇ ਪਰਿਵਾਰ ਅਤੇ ਕੋਚ ਦਾ ਅਸ਼ੀਰਵਾਦ ਹੈ ਅਤੇ ਅੱਜ ਉਹਨਾਂ ਦੀ ਅਤੇ ਓਹਨਾ ਦੇ ਕੋਚ ਦੀ ਮਿਹਨਤ ਰੰਗ ਲਿਆਈ ਹੈ।"
ਹੁਣ ਓਹਨਾ ਦਾ ਨਿਸ਼ਾਨਾ ਦੇਸ਼ ਲਈ ਹੋਰ ਉਚੇ ਮੁਕਾਮ ਹਾਸਿਲ ਕਰਨ ਦਾ ਹੈ। ਇਸ ਮੌਕੇ ਜੈਤੂ ਖਿਡਾਰੀਆਂ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਉਹਨਾਂ ਦੇ ਪੁੱਤਰਾਂ ਦੀ ਇਸ ਪ੍ਰਾਪਤੀ ਉਤੇ ਖੁਸ਼ੀ ਜਤਾਈ ਅਤੇ ਨਾਲ ਹੀ ਬਟਾਲਾ ਵਾਸੀਆਂ ਵਲੋਂ ਕੀਤੇ ਸਵਾਗਤ ਦਾ ਧੰਨਵਾਦ ਕੀਤਾ।
ਖਿਡਾਰੀਆਂ ਦੇ ਕੋਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ, "ਇਹਨਾਂ ਨੈਸ਼ਨਲ ਖੇਡਾਂ ਵਿਚ ਪੰਜਾਬ ਦੇ ਇਹਨਾ ਦੋਵਾਂ ਖਿਡਾਰੀਆਂ ਨੇ ਹੀ ਗੋਲਡ ਮੈਡਲ ਜਿੱਤੇ ਹਨ ਨਾਲ ਹੀ ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਲਈ ਇਹ ਦੋਵੇਂ ਖਿਡਾਰੀ ਇਕ ਸੇਧ ਹਨ।"
ਉਨ੍ਹਾਂ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਸਟੇਟ ਚੈਮਪੀਅਨਸ਼ਿਪ ਹੋਈ ਸੀ, ਜਿਸ ਵਿਚੋਂ ਵੀ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਗੋਲਡ ਮੈਡਲ ਹਾਸਲ ਕੀਤਾ ਸੀ ਅਤੇ ਨੈਸ਼ਨਲ ਚੈਂਪੀਅਨਸ਼ਿਪ ਗੋਆ ਵਿਚੋਂ ਵੀ ਗੋਲਡ ਮੈਡਲ ਹਾਸਲ ਕੀਤਾ ਹੈ।ਉਹਨਾਂ ਕਿਹਾ ਕਿ ਖੇਡਾਂ ਨਾਲ ਜੁੜ ਕੇ ਹਰ ਨੌਜਵਾਨ ਆਪਣਾ ਭਵਿੱਖ ਸਵਾਰ ਸਕਦਾ ਹੈ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ