FIFA World Cup 2022 Injuries: ਫੀਫਾ ਵਿਸ਼ਵ ਕੱਪ 2022 (FIFA WC 2022) ਸ਼ੁਰੂ ਹੋਣ ਤੋਂ ਪਹਿਲਾਂ ਹੀ ਅਰਜਨਟੀਨਾ (Argentina) ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਦੋ ਸਟਾਰ ਖਿਡਾਰੀ ਨਿਕੋਲਸ ਗੋਂਜਾਲੇਜ਼  (Nicolas Gonzalez) ਅਤੇ ਜੋਕਿਨ ਕੋਰੀਆ  (Joaquin Correa) ਸੱਟ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਅਰਜਨਟੀਨਾ ਫੁੱਟਬਾਲ ਸੰਘ (AFA) ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦੂਜੇ ਪਾਸੇ ਸੇਨੇਗਲ ਦਾ ਸਭ ਤੋਂ ਅਹਿਮ ਖਿਡਾਰੀ ਸਾਦੀਓ ਮਾਨੇ (Sadio Mane) ਵੀ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ।


ਅਰਜਨਟੀਨਾ ਫੁੱਟਬਾਲ ਸੰਘ (Argentine Football Association) ਨੇ ਵੀਰਵਾਰ ਰਾਤ ਨੂੰ ਇਕ ਬਿਆਨ 'ਚ ਕਿਹਾ, 'ਨਿਕੋਲਸ ਗੋਂਜਾਲੇਜ਼ ਨੂੰ ਅੱਜ ਦੇ ਟਰੇਨਿੰਗ ਸੈਸ਼ਨ ਤੋਂ ਬਾਅਦ ਮਾਸਪੇਸ਼ੀਆਂ 'ਚ ਸੱਟ ਲੱਗ ਗਈ ਹੈ ਅਤੇ ਉਹ ਹੁਣ ਵਿਸ਼ਵ ਕੱਪ ਟੀਮ 'ਚ ਨਹੀਂ ਹੋਣਗੇ। ਉਨ੍ਹਾਂ ਦੀ ਜਗ੍ਹਾ ਰਾਸ਼ਟਰੀ ਟੀਮ ਦੇ ਸਟਾਫ ਨੇ ਏਂਜਲ ਕੋਰਿਆ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਜੋਕਿਨ ਕੋਰਿਆ ਵੀ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਿਆ ਹੈ। ਉਨ੍ਹਾਂ ਦੀ ਬਦਲੀ ਦਾ ਐਲਾਨ ਵੀ ਜਲਦੀ ਹੀ ਕੀਤਾ ਜਾਵੇਗਾ।


ਅਰਜਨਟੀਨਾ ਲਈ ਇਹ ਵੱਡਾ ਝਟਕਾ ਹੈ। ਦਰਅਸਲ, ਇਹ ਟੀਮ ਪਹਿਲਾਂ ਹੀ ਡਿਫੈਂਡਰ ਕ੍ਰਿਸਟਨ ਰੋਮੇਰੋ, ਫਾਰਵਰਡ ਖਿਡਾਰੀ ਅਲੇਜੈਂਡਰੋ ਗੋਮੇਜ਼ ਅਤੇ ਪਾਓਲੋ ਡਿਬੇਲਾ ਦੀ ਫਿਟਨੈੱਸ ਨਾਲ ਜੂਝ ਰਹੀ ਹੈ। ਇਹ ਤਿੰਨੇ ਖਿਡਾਰੀ 16 ਨਵੰਬਰ ਨੂੰ ਅਰਜਨਟੀਨਾ ਦੇ ਅਭਿਆਸ ਮੈਚ ਵਿੱਚ ਵੀ ਨਹੀਂ ਦਿਖਾਈ ਦਿੱਤੇ ਸਨ।


ਆਪਣੇ ਸੁਪਰਸਟਾਰ ਤੋਂ ਬਿਨਾਂ ਜਾਵੇਗੀ ਸੇਨੇਗਲ ਦੀ ਟੀਮ


ਪਿਛਲੇ ਮਹੀਨੇ ਬੈਲਨ ਡੀ'ਓਰ ਟਰਾਫੀ ਜਿੱਤਣ ਤੋਂ ਸਿਰਫ ਇਕ ਕਦਮ ਦੂਰ ਰਹੇ ਸਾਡਿਓ ਮਾਨੇ ਇਸ ਵਾਰ ਵਿਸ਼ਵ ਕੱਪ 'ਚ ਨਜ਼ਰ ਨਹੀਂ ਆਉਣਗੇ। ਉਸ ਨੂੰ ਸੇਨੇਗਲ ਦੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਮਾਨੇ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਬਾਇਰਨ ਮਿਊਨਿਖ ਲਈ ਖੇਡਦੇ ਹੋਏ ਪਿੰਨੀ ਦੀ ਸੱਟ ਲੱਗ ਗਈ ਸੀ। ਹਾਲਾਂਕਿ ਇਸ ਦੇ ਬਾਵਜੂਦ ਉਨ੍ਹਾਂ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ। ਪਰ ਸਮੇਂ 'ਤੇ ਪੂਰੀ ਤਰ੍ਹਾਂ ਫਿੱਟ ਨਾ ਹੋਣ ਕਾਰਨ ਮਾਨੇ ਨੂੰ ਹੁਣ ਵਿਸ਼ਵ ਕੱਪ ਤੋਂ ਬਾਹਰ ਹੋਣਾ ਪਿਆ ਹੈ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


 


T20 World Cup: ਫਾਈਨਲ ਹਾਰਨ ਦੇ ਬਾਵਜੂਦ ਪਾਕਿਸਤਾਨੀ ਖਿਡਾਰੀਆਂ 'ਤੇ ਪੈਸਿਆਂ ਦੀ ਬਰਸਾਤ, ਹਰ ਖਿਡਾਰੀ ਨੂੰ ਮਿਲਣਗੇ ਕਰੋੜਾਂ ਰੁਪਏ


IND vs NZ: ਸੰਜੂ ਸੈਮਸਨ ਤੇ ਈਸ਼ਾਨ ਕਿਸ਼ਨ ਲਈ ਟੀ-20 ਸੀਰੀਜ਼ ਹੋਵੇਗੀ ਅਹਿਮ, ਫੇਲ ਹੋਏ ਤਾਂ ਵਾਪਸੀ ਹੋਵੇਗੀ ਮੁਸ਼ਕਿਲ!


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ