Celebration in Harnoor Singh Home: ਭਾਰਤੀ ਟੀਮ (India U19 Team) ਅੰਡਰ-19 ਵਿਸ਼ਵ ਕੱਪ (U19 World Cup) ਦੇ ਫਾਈਨਲ ਵਿੱਚ ਇੰਗਲੈਂਡ (England U19 Team) ਨੂੰ ਹਰਾ ਕੇ ਪੰਜਵੀਂ ਵਾਰ ਚੈਂਪੀਅਨ ਬਣੀ ਹੈ। ਜਿੱਥੇ ਕ੍ਰਿਕਟ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਜਿੱਤ ਦਾ ਜਸ਼ਨ ਮਨਾ ਰਹੇ ਹਨ, ਉੱਥੇ ਹੀ ਸਾਬਕਾ ਖਿਡਾਰੀ ਇਨ੍ਹਾਂ ਨੌਜਵਾਨਾਂ ਨੂੰ ਵਧਾਈ ਦੇ ਰਹੇ ਹਨ।

ਇਸ ਸਭ ਦੇ ਵਿਚਕਾਰ ਇਸ ਵਿਸ਼ਵ ਕੱਪ ਜੇਤੂ ਟੀਮ ਦੇ ਨੌਜਵਾਨ ਖਿਡਾਰੀਆਂ ਦੇ ਘਰ ਦਾ ਮਾਹੌਲ ਹੋਰ ਵੀ ਦੇਖਣ ਯੋਗ ਹੈ। ਇਨ੍ਹਾਂ ਖਿਡਾਰੀਆਂ ਦੇ ਘਰਾਂ, ਪਿੰਡਾਂ ਅਤੇ ਸ਼ਹਿਰਾਂ ਵਿੱਚ ਬਹੁਤ ਸਾਰੀਆਂ ਮਠਿਆਈਆਂ ਵੰਡੀਆਂ ਜਾ ਰਹੀਆਂ ਹਨ। ਅਜਿਹਾ ਹੀ ਨਜ਼ਾਰਾ ਟੀਮ ਇੰਡੀਆ ਦੇ ਓਪਨਰ ਹਰਨੂਰ ਸਿੰਘ (Harnoor Singh) ਦੇ ਘਰ ਵੀ ਦੇਖਣ ਨੂੰ ਮਿਲਿਆ ਹੈ। ਇੱਥੇ ਟੀਮ ਤੇ ਉਨ੍ਹਾਂ ਦੇ ਪਿਆਰੇ ਦੀ ਜਿੱਤ 'ਤੇ ਪੂਰਾ ਪਰਿਵਾਰ ਬਹੁਤ ਖੁਸ਼ ਹੈ।

ਹਰਨੂਰ ਦੇ ਪਿਤਾ ਨੇ ਮਠਿਆਈਆਂ ਵੰਡਦਿਆਂ ਆਖਿਆ, 'ਸਾਡੇ ਦਿਲ ਦੀ ਧੜਕਣ ਬਹੁਤ ਵਧ ਗਈ ਸੀ ਪਰ ਸਾਰੇ ਬੱਚਿਆਂ ਦਾ ਪ੍ਰਦਰਸ਼ਨ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਭਾਰਤੀ ਟੀਮ ਇਹ ਖਿਤਾਬ ਜਿੱਤੇਗੀ। ਹਾਲਾਂਕਿ ਕ੍ਰਿਕੇਟ ਇੱਕ ਅਜਿਹੀ ਖੇਡ ਹੈ ਕਿ ਜਦੋਂ ਵੀ ਇਹ ਗਿਰਗਿਟ ਵਾਂਗ ਰੰਗ ਬਦਲਦੀ ਹੈ, ਆਖਰੀ ਗੇਂਦ ਤੱਕ ਸਾਹ ਰੁੱਕੇ ਹੋਏ ਸਨ।

ਹਰਨੂਰ ਸਿੰਘ ਅੰਡਰ-19 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਸਲਾਮੀ ਬੱਲੇਬਾਜ਼ ਸੀ। ਇਹ ਖਿਡਾਰੀ ਭਾਰਤ ਦੇ ਸਾਰੇ 6 ਮੈਚਾਂ 'ਚ ਨਜ਼ਰ ਆਇਆ। ਹਰਨੂਰ ਸਿੰਘ ਨੇ ਪੂਰੇ ਟੂਰਨਾਮੈਂਟ ਵਿੱਚ 23.50 ਦੀ ਔਸਤ ਨਾਲ 141 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 72 ਰਿਹਾ। ਫਾਈਨਲ ਮੈਚ 'ਚ ਭਾਰਤੀ ਟੀਮ ਦੀ ਪਹਿਲੀ ਵਿਕਟ ਜ਼ੀਰੋ 'ਤੇ ਡਿੱਗਣ ਤੋਂ ਬਾਅਦ ਉਨ੍ਹਾਂ ਦੂਜੇ ਵਿਕਟ ਲਈ ਸ਼ੇਖ ਰਾਸ਼ਿਦ ਨਾਲ 49 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ ਸੀ।




ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin


https://apps.apple.com/in/app/abp-live-news/id8111149