US Open Women Champion 2023 Final: ਯੂਐਸ ਓਪਨ 2023 ਦੇ ਮਹਿਲਾ ਚੈਂਪੀਅਨਸ਼ਿਪ ਦਾ ਫਾਈਨਲ 9 ਸਤੰਬਰ ਸ਼ਨੀਵਾਰ ਨੂੰ ਅਮਰੀਕਾ ਦੀ 19 ਸਾਲ ਦੀ ਟੈਨਿਸ ਖਿਡਾਰਨ ਕੋਕੋ ਗੌਫ ਨੇ ਵੱਡੀ ਬਾਜ਼ੀ ਮਾਰੀ। ਉਸ ਨੇ ਫਾਈਨਲ 'ਚ ਬੇਲਾਰੂਸ ਦੀ ਆਰਿਨਾ ਸਬਾਲੇਂਕਾ ਨੂੰ 2-6, 6-3, 6-2 ਨਾਲ ਹਰਾਇਆ। ਕੋਕਾ ਫਲਸ਼ਿੰਗ ਮੀਡੋਜ਼ ਵਿੱਚ ਸੇਰੇਨਾ ਵਿਲੀਅਮਜ਼ ਤੋਂ ਬਾਅਦ ਸਭ ਤੋਂ ਛੋਟੀ ਉਮਰ ਦੀ ਚੈਂਪੀਅਨ ਬਣੀ। ਯੂਐਸ ਓਪਨ ਵਿੱਚ ਇਹ ਕੋਕੋ ਦਾ ਇਹ ਪਹਿਲਾ ਵੱਡਾ ਖਿਤਾਬ ਸੀ। ਕੋਕੋ ਓਪਨ ਏਰਾ (168) ਤੋਂ ਬਾਅਦ ਫਲਸ਼ਿੰਗ ਮੀਡੋਜ਼ ਵਿੱਚ ਸਿੰਗਲਜ਼ ਚੈਂਪੀਅਨ ਵਿੱਚ 28ਵੀਂ ਮਹਿਲਾ ਬਣੀ।


ਮੈਚ ਦੀ ਗੱਲ ਕਰੀਏ ਤਾਂ ਕੋਕੋ ਗੌਫ ਨੇ ਪਹਿਲਾ ਸੈੱਟ ਵਿੱਚ ਹਾਰ ਤੋਂ ਬਾਅਦ ਵਾਪਸੀ ਕੀਤੀ ਅਤੇ ਅਗਲੇ ਦੋ ਸੈੱਟ ਵਿੱਚ ਜਿੱਤ ਦਰਜ ਕਰ ਖਿਤਾਬੀ ਮੁਕਾਬਲਾ ਆਪਣੇ ਨਾਂਅ ਕੀਤਾ। ਪਹਿਲੇ ਸੈੱਟ ਵਿੱਚ ਕੋਕੋ ਨੇ ਆਪਣੀ ਵਿਰੋਧੀ ਅਰਾਇਨਾ ਸਬਲੇਂਕਾ ਨੂੰ 6-2 ਨਾਲ ਹਰਾ ਕੇ ਬੜ੍ਹਤ ਹਾਸਲ ਕੀਤੀ। ਪਰ ਫਿਰ ਕੋਕੋ ਨੇ ਵਾਪਸੀ ਕੀਤੀ ਅਤੇ ਦੂਜਾ ਸੈੱਟ 6-3 ਨਾਲ ਜਿੱਤ ਕੇ ਮੈਚ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਤੀਜੇ ਸੈੱਟ ਵਿੱਚ ਕੋਕਾ ਨੇ ਇੱਕ ਵਾਰ ਫਿਰ ਜਿੱਤ ਦਰਜ ਕੀਤੀ। ਇਸ ਵਾਰ ਉਸ ਨੇ ਆਰਿਆਨਾ ਸਬਲੇਂਕਾ ਨੂੰ 6-2 ਨਾਲ ਹਰਾਇਆ।


ਕੋਕੋ ਗੌਫ 'ਤੇ ਜਿੱਤ ਤੋਂ ਬਾਅਦ ਪੈਸਿਆਂ ਦੀ ਵਰਖਾ


ਮਹਿਲਾ ਸਿੰਗਲ ਦਾ ਖਿਤਾਬ ਜਿੱਤਣ ਤੋਂ ਬਾਅਦ ਕੋਕੋ ਗੌਫ 'ਤੇ ਪੈਸਿਆਂ ਦੀ ਬਰਸਾਤ ਹੋਈ। ਮੀਡੀਆ ਰਿਪੋਰਟਾਂ ਮੁਤਾਬਕ ਕੋਕਾ ਗਫ ਨੂੰ 3 ਮਿਲੀਅਨ ਡਾਲਰ (ਕਰੀਬ 24,90,12,000 ਭਾਰਤੀ ਰੁਪਏ) ਦੀ ਇਨਾਮੀ ਰਾਸ਼ੀ ਮਿਲੀ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 15 ਫੀਸਦੀ ਜ਼ਿਆਦਾ ਹੈ। 2022 ਵਿੱਚ ਖਿਤਾਬ ਜਿੱਤਣ ਵਾਲੀ ਇੰਗਾ ਸਵਿਟੇਕ ਨੂੰ 2.6 ਮਿਲੀਅਨ ਡਾਲਰ (ਕਰੀਬ 21,58,10,400 ਭਾਰਤੀ ਰੁਪਏ) ਦੀ ਰਕਮ ਮਿਲੀ। ਇਸ ਵਾਰ ਦੀ ਉਪ ਜੇਤੂ ਆਰੀਨਾ ਸਬਲੇਨਕਾ ਨੂੰ $1,500,000 (ਲਗਭਗ 12,45,06,000 ਰੁਪਏ) ਮਿਲੇ।


ਇਸ ਤੋਂ ਪਹਿਲਾਂ 2022 ਵਿੱਚ ਹੋਏ ਯੂਐਸ ਓਪਨ ਵਿੱਚ ਪੋਲੈਂਡ ਦੀ ਇੰਗਾ ਸਵਿਤੇਕ ਨੇ ਜਿੱਤ ਦਰਜ ਕੀਤੀ ਸੀ। ਇੰਗਾ ਸਵਿਟੇਕ ਨੇ ਫਾਈਨਲ 'ਚ ਟਿਊਨੀਸ਼ੀਆ ਦੀ ਓਨਸ ਜੇਬਿਊਰ ਨੂੰ ਹਰਾ ਕੇ ਖਿਤਾਬ ਜਿੱਤਿਆ। ਓਪਨ ਏਰਾ 1968 ਤੋਂ ਬਾਅਦ ਸਭ ਤੋਂ ਵੱਧ ਸਿੰਗਲ ਖਿਤਾਬ ਜਿੱਤਣ ਦਾ ਰਿਕਾਰਡ ਅਮਰੀਕਾ ਦੇ ਕ੍ਰਿਸ ਐਵਰਟ ਅਤੇ ਸੇਰੇਨਾ ਵਿਲੀਅਮਜ਼ ਦੇ ਨਾਂ ਹੈ, ਦੋਵੇਂ ਹੀ 6-6 ਵਾਰ ਇਹ ਖਿਤਾਬ ਜਿੱਤ ਚੁੱਕੇ ਹਨ। ਇਸ ਤੋਂ ਬਾਅਦ ਸਟੈਫੀ ਗ੍ਰਾਫ ਨੇ 5 ਵਾਰ ਯੂਐਸ ਓਪਨ ਦਾ ਖਿਤਾਬ ਜਿੱਤਿਆ ਹੈ।


ਡਬਲਜ਼ ਵਿੱਚ ਅੰਨਾ ਡਾਨਿਲਿਨਾ ਅਤੇ ਹੈਰੀ ਹੇਲੀਓਵਾਰਾ ਨੇ ਬਾਜ਼ੀ ਮਾਰੀ


ਇਸਦੇ ਨਾਲ ਹੀ 2023 ਦੇ ਯੂਐਸ ਓਪਨ ਦੇ ਮਿਕਸਡ ਡਬਲਜ਼ ਦੀ ਗੱਲ ਕਰੀਏ ਤਾਂ ਅੰਨਾ ਡਾਨਿਲਿਨਾ ਅਤੇ ਹੈਰੀ ਹੇਲੀਓਵਾਰਾ ਦੀ ਜੋੜੀ ਨੇ ਜਿੱਤ ਪ੍ਰਾਪਤ ਕੀਤੀ। ਅੰਨਾ ਡਾਨਿਲਿਨਾ ਅਤੇ ਹੈਰੀ ਹੇਲੀਓਵਾਰਾ ਨੇ ਫਾਈਨਲ 'ਚ ਅਮਰੀਕਾ ਦੀ ਸਿਕਾ ਪੇਗੁਲਾ ਅਤੇ ਆਸਟਿਨ ਕ੍ਰਾਈਸੇਕ ਨੂੰ 6-3, 6-4 ਨਾਲ ਹਰਾ ਕੇ ਖਿਤਾਬ ਜਿੱਤਿਆ। ਅੰਨਾ ਡੈਨੀਲਿਨਾ ਅਤੇ ਹੈਰੀ ਹੇਲੀਓਵਾਰਾ ਦੀ ਜੋੜੀ ਦੋਵਾਂ ਸੈੱਟਾਂ ਵਿੱਚ ਸ਼ਾਨਦਾਰ ਦਿਖਾਈ ਦਿੱਤੀ।