ਨਵੀਂ ਦਿੱਲੀ: ਭਾਰਤ ਤੇ ਇੰਗਲੈਂਡ ਵਿਚਾਲੇ 18 ਜੂਨ ਤੋਂ ਇੰਗਲੈਂਡ ਦੇ ਸਾਊਥਐਂਪਟਨ ’ਚ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਮੈਚ ਖੇਡਿਆ ਜਾਣਾ ਹੈ। ਇਸ ਮੁਕਾਬਲੇ ਲਈ ਟੀਮ ਇੰਡੀਆ 2 ਜੂਨ ਨੂੰ ਇੰਗਲੈਂਡ ਪੁੱਜੇਗੀ ਪਰ ਕੋਰੋਨਾਵਾਇਰਸ ਕਾਰਣ ਭਾਰਤੀ ਕ੍ਰਿਕੇਟਰਜ਼ ਨੂੰ ਇੰਗਲੈਂਡ ਪੁੱਜਣ ਤੋਂ ਬਾਅਦ ਬਹੁਤ ਸਖ਼ਤ ਕੁਆਰੰਟੀਨ ’ਚ ਰਹਿਣਾ ਹੋਵੇਗਾ। ਤਿੰਨ ਦਿਨਾਂ ਬਾਅਦ ਖਿਡਾਰੀਆਂ ਨੂੰ ਬਾਇਓ ਬਬਲ ’ਚ ਪ੍ਰੈਕਟਿਸ ਕਰਨ ਦੀ ਇਜਾਜ਼ਤ ਮਿਲ ਜਾਵੇਗੀ।


 


ਨਿਊਜ਼ੀਲੈਂਡ ਦੀ ਟੀਮ ਪਹਿਲਾਂ ਹੀ ਇੰਗਲੈਂਡ ਪੁੱਜ ਚੁੱਕੀ ਹੈ। ਨਿਊਜ਼ੀਲੈਂਡ ਫ਼ਾਈਨਲ ਤੋਂ ਪਹਿਲਾਂ ਇੰਗਲੈਂਡ ਵਿਰੁੱਧ ਦੋ ਟੈਸਟ ਮੈਚਾਂ ਦੀ ਲੜੀ ਖੇਡੇਗਾ। ਨਿਊ ਜ਼ੀਲੈਂਡ ਦੇ ਖਿਡਾਰੀਆਂ ਨੂੰ ਵੀ ਭਾਵੇਂ ਅਜਿਹੇ ਹੀ ਸਖ਼ਤ ਨਿਯਮਾਂ ਦਾ ਸਾਹਮਣਾ ਕਰਨਾ ਪਵੇਗਾ। ਨਿਊ ਜ਼ੀਲੈਂਡ ਦੇ ਖਿਡਾਰੀ ਤਿੰਨ ਦਿਨਾਂ ਤੱਕ ਕੁਆਰੰਟੀਨ ਰਹਿਣ ਤੋਂ ਬਾਅਦ ਆਪਣੀ ਪ੍ਰੈਕਟਿਸ ਸ਼ੁਰੂ ਕਰ ਸਕੇ ਸਨ।


 


ਭਾਰਤੀ ਟੀਮ 2 ਜੂਨ ਨੂੰ ਮੁੰਬਈ ਤੋਂ ਰਵਾਨਗੀ ਪਾਵੇਗੀ ਤੇ ਇੰਗਲੈਂਡ ਪੁੱਜਣ ’ਤੇ 10 ਦਿਨ ਉਸ ਨੂੰ ਏਕਾਂਤਵਾਸ ਵਿੱਚ ਕੱਟਣੇ ਹੋਣਗੇ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਨੇ ਹਾਲੇ ਤੱਕ ਸਾਰੀ ਸਥਿਤੀ ਸਪੱਸ਼ਟ ਨਹੀਂ ਕੀਤੀ ਹੈ। ਬੀਸੀਸੀਆਈ ਛੇਤੀ ਹੀ ਇਸ ਮਾਮਲੇ ਵਿੱਚ ਅਧਿਕਾਰਤ ਬਿਆਨ ਜਾਰੀ ਕਰ ਸਕਦਾ ਹੈ।


 


ਨਿਊਜ਼ੀਲੈਂਡ ਉੱਤੇ ਲਾਗੂ ਹੋਏ ਸਖ਼ਤ ਨਿਯਮ
ਅਜਿਹੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਬੀਸੀਸੀਆਈ ਤੇ ਇੰਗਲੈਂਡ ਅਤੇ ਵੇਲਜ਼ ਕ੍ਰਿਕੇਟ ਬੋਰਡ ਵਿਚਾਲੇ ਇਸ ਬਾਰੇ ਗੱਲ ਹੋ ਰਹੀ ਹੈ। ਭਾਰਤ ਦੇ ਜ਼ਿਆਦਾਤਰ ਖਿਡਾਰੀ ਕਿਉਂਕਿ ਪਹਿਲਾਂ ਤੋਂ ਹੀ ਮੁੰਬਈ ’ਚ ਬਾਇਓ ਸਕਿਓਰ ਬਬਲ ’ਚ ਹਨ ਤੇ ਹੋਰ ਅਗਲੇ ਕੁਝ ਦਿਨਾਂ ਵਿੱਚ ਸ਼ਾਮਲ ਹੋ ਰਹੇ ਹਨ। ਇਸੇ ਲਈ ਕੋਵਿਡ-19 ਮਾਮਮਲਿਆਂ ਦੀ ਵਧਦੀ ਗਿਣਤੀ ਕਾਰਣ ਭਾਰਤ ਦੇ ਯੂਕੇ ਸਰਕਾਰ ਦੀ ਰੈੱਡ ਲਿਸਟ ਵਿੱਚ ਹੋਣ ਕਾਰਣ ਕੁਆਰੰਟੀਨ ਹੋਵੇਗਾ ਪਰ ਇਸ ਵਿੱਚ ਥੋੜ੍ਹੀ ਰਾਹਤ ਵੀ ਮਿਲ ਸਕਦੀ ਹੈ।


 


ਛੇ ਦੇ ਸਮੂਹਾਂ ਵਿੱਚ ਅਭਿਆਸ ਕਰਨ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਨਿਊ ਜ਼ੀਲੈਂਡ ਨੂੰ ਲਾਜ਼ਮੀ ਤੌਰ ’ਤੇ ਤਿੰਨ ਦਿਨਾਂ ਦੇ ਔਖੇ ਕੁਆਰੰਟੀਨ ’ਚੋਂ ਲੰਘਣ ਲਈ ਕਿਹਾ ਗਿਆ ਸੀ। ਉਹ ਸੋਮਵਾਰ ਤੇ ਮੰਗਲਵਾਰ ਨੂੰ ਜੱਥੇ ਵਿੱਚ ਪੁੱਜੇ ਸਨ।