✕
  • ਹੋਮ

ਤੀਜੇ ਰਾਊਂਡ 'ਚ ਚੈਕਾ ਨੂੰ ਕੀਤਾ ਚਿਤ

ਏਬੀਪੀ ਸਾਂਝਾ   |  18 Dec 2016 11:19 AM (IST)
1

ਵਿਜੇਂਦਰ ਪਹਿਲੇ ਰਾਊਂਡ 'ਚ ਹੀ ਚੈਕਾ 'ਤੇ ਭਾਰੀ ਪੈਂਦੇ ਵਿਖੇ। ਪਹਿਲਾ ਰਾਊਂਡ ਖਤਮ ਹੋਣ ਤਕ ਸਕੋਰ 3-1 ਨਾਲ ਵਿਜੇਂਦਰ ਦੇ ਪੱਖ 'ਚ ਸੀ।

2

3

ਵਿਜੇਂਦਰ ਸਿੰਘ ਨੇ ਮੈਚ ਤੋਂ ਪਹਿਲਾਂ ਹੀ ਕਿਹਾ ਸੀ ਕਿ ਓਹ 6 ਰਾਊਂਡ ਵਿਚਾਲੇ ਚੈਕਾ ਨੂੰ ਨਾਕ-ਆਊਟ ਕਰ ਦੇਣਗੇ। ਵਿਜੇਂਦਰ ਨੇ ਫਾਈਟ ਨੂੰ ਤੀਜੇ ਰਾਊਂਡ 'ਚ ਹੀ ਖਤਮ ਕਰ ਦਿੱਤਾ।

4

7 ਮਿਨਟ ਤਕ ਚੱਲੇ ਮੈਚ 'ਚ ਵਿਜੇਂਦਰ ਨੇ ਤੀਜੇ ਰਾਊਂਡ 'ਚ ਚੈਕਾ ਨੂੰ ਨਾਕ-ਆਊਟ ਕਰ ਦਿੱਤਾ। ਵਿਜੇਂਦਰ ਦੇ ਕਰੀਅਰ ਦੀ ਇਹ ਲਗਾਤਾਰ 8ਵੀਂ ਜਿੱਤ ਹੈ। ਵਿਜੇਂਦਰ ਹੁਣ ਤਕ ਕੁਲ 7 ਬਾਊਟ ਨਾਕ-ਆਊਟ ਨਾਲ ਜਿੱਤ ਚੁੱਕੇ ਹਨ।

5

6

ਦੂਜੇ ਰਾਊਂਡ 'ਚ ਵੀ ਵਿਜੇਂਦਰ ਸਿੰਘ ਨੇ ਖੂਬ ਮੁੱਕੇ ਬਰਸਾਏ। ਫਾਈਟ ਦੇ ਤੀਜੇ ਰਾਊਂਡ 'ਚ ਵਿਜੇਂਦਰ ਨੇ ਚੈਕਾ ਦੇ ਜਬਾੜੇ 'ਤੇ ਜਬਰਦਸਤ ਪੰਚ ਜੜਿਆ ਜਿਸ ਨਾਲ ਚੈਕਾ ਲੜਖੜਾ ਗਏ ਅਤੇ ਉਨ੍ਹਾਂ ਦੇ ਮੂੰਹ ਚੋਂ ਮਾਉਥਗਾਰਡ ਵੀ ਡਿੱਗ ਪਿਆ। ਰੈਫਰੀ ਨੇ ਉਸੇ ਵੇਲੇ ਮੈਚ ਰੋਕ ਦਿੱਤਾ।

7

8

9

ਵਿਜੇਂਦਰ ਸਿੰਘ ਦੀ ਫਾਈਟ ਵੇਖਣ ਪਹੁੰਚੀਆਂ ਹਸਤੀਆਂ 'ਚ ਐਮ.ਸੀ. ਮੈਰੀ ਕਾਮ, ਸੁਸ਼ੀਲ ਕੁਮਾਰ, ਯੋਗੇਸ਼ਵਰ ਦੱਤ, ਕੇਂਦਰੀ ਖੇਡ ਮੰਤਰੀ ਵਿਜੈ ਗੋਇਲ, ਗ੍ਰਹਿਰਾਜ ਮੰਤਰੀ ਕਿਰਨ ਰਿਜੇਜੁ, ਬਾਬਾ ਰਾਮਦੇਵ ਅਤੇ ਕਈ ਹੋਰ ਸੈਲੀਬ੍ਰਿਟੀ ਮੌਜੂਦ ਸਨ।

10

ਭਾਰਤ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੇ WBO ਏਸ਼ੀਆ ਪੈਸੀਫਿਕ ਮਿਡਲਵੇਟ ਖਿਤਾਬ ਨੂੰ ਕਾਮਯਾਬੀ ਨਾਲ ਡਿਫੈਂਡ ਕੀਤਾ ਹੈ। ਵਿਜੇਂਦਰ ਸਿੰਘ ਨੇ ਦਿੱਲੀ ਦੇ ਤਿਆਗਰਾਜ ਸਟੇਡੀਅਮ 'ਚ ਵਿਜੇਂਦਰ ਨੇ ਤਨਜ਼ਾਨੀਆ ਦੇ ਸਾਬਕਾ ਵਿਸ਼ਵ ਚੈਂਪੀਅਨ ਫਰਾਂਸਿਸ ਚੈਕਾ ਨੂੰ ਮਾਤ ਦਿੱਤੀ।

  • ਹੋਮ
  • ਖੇਡਾਂ
  • ਤੀਜੇ ਰਾਊਂਡ 'ਚ ਚੈਕਾ ਨੂੰ ਕੀਤਾ ਚਿਤ
About us | Advertisement| Privacy policy
© Copyright@2026.ABP Network Private Limited. All rights reserved.