ਰਾਇਲ ਚੈਲੰਜਰਸ ਬੈਂਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਕੋਰੋਨਾ ਮਹਾਮਾਰੀ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਕੋਵਿਡ ਨਾਇਕ ਦੇ ਸਨਮਾਨ 'ਚ ਆਪਣੇ ਟਵਿਟਰ ਹੈਂਡਲ ਦਾ ਨਾਂ ਬਦਲ ਕੇ ਸਿਮਰਨਜੀਤ ਸਿੰਘ ਕਰ ਦਿੱਤਾ। ਆਈਪੀਐਲ ਦੌਰਾਨ ਆਰਸੀਬੀ ਦੇ ਖਿਡਾਰੀ ਕੋਵਿਡ 19 ਮਹਾਮਾਰੀ ਦੌਰਾਨ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਵਾਲੇ ਲੋਕਾਂ ਦਾ ਸਨਮਾਨ ਕਰਨਗੇ।
ਇਸ ਦੌਰਨ ਏਬੀ ਡਿਵੀਲੀਅਰਸਜ਼ ਨੇ ਟਵਿੱਟਰ ਹੈਂਡਲ ਦਾ ਨਾਮ ਬਦਲ ਕੇ ਪਰਿਤੋਸ਼ ਪੰਤ ਕਰ ਦਿੱਤਾ। ਵਿਰਾਟ ਕੋਹਲੀ ਨੇ ਹੈਦਰਾਬਾਦ ਖ਼ਿਲਾਫ਼ ਖੇਡੇ ਗਏ ਪਹਿਲੇ ਮੈਚ 'ਚ ਨਾਂ ਬਦਲਿਆ। ਸਿਮਰਨਜੀਤ ਸਿੰਘ ਚੰਡੀਗੜ੍ਹ ਦੇ ਅਜਿਹੇ ਨਾਇਕ ਹਨ, ਜਿਸ ਨੇ ਬਹਿਰੇਪਨ ਦੇ ਬਾਵਜੂਦ ਮਹਾਮਾਰੀ ਦੌਰਾਨ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ।
ਸਿਮਰਨਜੀਤ ਸਿੰਘ ਚੰਡੀਗੜ੍ਹ ਦੇ ਸੈਕਟਰ 63 ਦੇ ਰਹਿਣ ਵਾਲੇ ਹਨ ਤੇ ਪੰਜਾਬ ਹੋਮਗਾਰਡ ’ਚ ਬਤੌਰ ਸੀਨੀਅਰ ਅਸਿਸਟੈਂਟ ਸੇਵਾਵਾਂ ਨਿਭਾਅ ਰਹੇ ਹਨ। ਸਿਮਰਨਜੀਤ ਨੇ ਲੌਕਡਾਊਨ ਦੌਰਾਨ ਜ਼ਰੂਰਤਮੰਦਾਂ ਦੀ ਤਕਰੀਬਨ ਇੱਕ ਲੱਖ ਰੁਪਏ ਇਕੱਠਾ ਕਰਕੇ ਮੱਦਦ ਕੀਤੀ। ਸਿਮਰਨਜੀਤ ਨੇ ਇਹ ਰਾਸ਼ੀ ਆਪਣੇ ਦੋਸਤਾਂ ਤੇ ਕਰੀਬੀਆਂ ਤੋਂ ਇਕੱਠਾ ਕੀਤੀ।
ਕਿਸਾਨਾਂ ਦੇ ਸਮਰਥਨ 'ਚ ਨਵਜੋਤ ਸਿੱਧੂ ਨੇ ਖਿੱਚੀ ਮੈਦਾਨ 'ਚ ਉਤਰਨ ਦੀ ਤਿਆਰੀ, ਕੱਲ੍ਹ ਦੇਣਗੇ ਧਰਨਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Election Results 2024
(Source: ECI/ABP News/ABP Majha)
ਵਿਰਾਟ ਕੋਹਲੀ ਨੇ ਪਹਿਲੇ ਮੈਚ 'ਚ ਬਦਲਿਆ ਟਵਿੱਟਰ 'ਤੇ ਨਾਂ, ਚੰਡੀਗੜ੍ਹ ਦੇ ਇਸ ਨੌਜਵਾਨ ਨੇ ਕੀਤਾ ਮਜਬੂਰ
ਏਬੀਪੀ ਸਾਂਝਾ
Updated at:
22 Sep 2020 03:28 PM (IST)
ਰਾਇਲ ਚੈਲੰਜਰਸ ਬੈਂਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਕੋਰੋਨਾ ਮਹਾਮਾਰੀ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਕੋਵਿਡ ਨਾਇਕ ਦੇ ਸਨਮਾਨ 'ਚ ਆਪਣੇ ਟਵਿਟਰ ਹੈਂਡਲ ਦਾ ਨਾਂ ਬਦਲ ਕੇ ਸਿਮਰਨਜੀਤ ਸਿੰਘ ਕਰ ਦਿੱਤਾ। ਆਈਪੀਐਲ ਦੌਰਾਨ ਆਰਸੀਬੀ ਦੇ ਖਿਡਾਰੀ ਕੋਵਿਡ 19 ਮਹਾਮਾਰੀ ਦੌਰਾਨ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਵਾਲੇ ਲੋਕਾਂ ਦਾ ਸਨਮਾਨ ਕਰਨਗੇ।
- - - - - - - - - Advertisement - - - - - - - - -