ਕੋਹਲੀ ਦੀ ਡਾਂਸ ਵੀਡੀਓ ਵਾਇਰਲ, ਸੋਸ਼ਲ ਮੀਡੀਆ 'ਤੇ ਧਮਾਲ
ਏਬੀਪੀ ਸਾਂਝਾ | 30 Aug 2017 03:52 PM (IST)
1
ਤੁਹਾਨੂੰ ਦੱਸ ਦਈਏ ਕਿ ਇਹ ਬੱਚੀ ਕੋਈ ਹੋਰ ਨਹੀਂ ਬਲਕਿ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਦੋ ਸਾਲਾ ਬੇਟੀ ਆਈਰਾਹ ਹੈ। ਇਹ ਵੀਡੀਓ ਵੀ ਸ਼ਮੀ ਨੇ ਆਪਣੇ ਟਵੀਟਰ ਅਕਾਊਂਟ ਜ਼ਰੀਏ ਹੀ ਪੋਸਟ ਕੀਤਾ ਹੈ।
2
ਕਪਤਾਨ ਵਿਰਾਟ ਕੋਹਲੀ ਰਹਿਨੁਮਾਈ 'ਚ ਭਾਰਤੀ ਟੀਮ ਨੇ ਸ਼੍ਰੀਲੰਕਾ ਦੌਰੇ 'ਤੇ ਪਹਿਲਾਂ ਟੈਸਟ ਲੜੀ ਜਿੱਤੀ ਤੇ ਹੁਣ ਪੰਜ ਮੈਚਾਂ ਦੀ ਇੱਕ ਦਿਨਾਂ ਲੜੀ ਦੇ ਪਹਿਲੇ ਤਿੰਨ ਮੁਕਾਬਲੇ ਜਿੱਤ ਕੇ ਲੜੀ 'ਤੇ ਕਬਜ਼ਾ ਕਰ ਲਿਆ ਹੈ।
3
ਸ਼੍ਰੀਲੰਕਾ 'ਚ ਭਾਰਤੀ ਟੀਮ ਲਗਾਤਾਰ ਲਾਜਵਾਬ ਪ੍ਰਦਰਸ਼ਨ ਕਰ ਰਹੀ ਹੈ। ਇਸੇ ਦੌਰਾਨ ਵਿਰਾਟ ਕੋਹਲੀ ਦੇ ਡਾਂਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
4
ਵੀਡੀਓ 'ਚ ਵਿਰਾਟ ਇੱਕ ਛੋਟੀ ਬੱਚੀ ਦੇ ਡਾਂਸ ਸਟੈਪਸ ਨੂੰ ਦਹੁਰਾਉਂਦੇ ਹੋਏ ਨਜ਼ਰ ਆ ਰਿਹਾ ਹੈ। Aairah dance with virat after 3-0 victory ???????? @ICC @BCCI @imVkohli @HTSportsNews pic.twitter.com/m1Zg7x94l4 — Mohammed Shami (@MdShami11) August 28, 2017