ਨਵੀਂ ਦਿੱਲੀ: ਤੁਸੀਂ ਆਈਪੀਐਲ ਲਈ ਕ੍ਰਿਕਟਰਾਂ ਨੂੰ ਕਰੋੜਾਂ ਰੁਪਏ ਵਿੱਚ ਵਿਕਣ ਬਾਰੇ ਬਹੁਤ ਕੁਝ ਸੁਣਿਆ ਹੋਵੇਗਾ ਪਰ ਹੁਣ ਇੱਕ ਕਬੱਡੀ ਖਿਡਾਰੀ 1.65 ਕਰੋੜ ਰੁਪਏ ਵਿੱਚ ਵਿਕਿਆ। ਹੈਰਾਨ ਨਾ ਹੋਵੋ ਕਿਉਂਕਿ ਇਹ ਮਜ਼ਾਕ ਨਹੀਂ ਸਗੋਂ ਸੱਚ ਹੈ। ਅਸੀਂ ਗੱਲ ਕਰ ਰਹੇ ਹਾਂ ਪ੍ਰੋ ਕਬੱਡੀ ਲੀਗ ਦੀ। ਫਿਲਹਾਲ ਪ੍ਰੋ ਕਬੱਡੀ ਲੀਗ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਹ ਸਮਾਗਮ ਇਸ ਸਾਲ ਦਸੰਬਰ ਵਿੱਚ ਹੋਣਾ ਹੈ। ਇਸ ਲਈ ਯੂਪੀ ਯੋਧਾ ਟੀਮ ਨੇ ਰੇਡਰ ਪ੍ਰਦੀਪ ਨਰਵਾਲ ਨੂੰ 1.65 ਰੁਪਏ ਵਿੱਚ ਖਰੀਦਿਆ ਹੈ।


ਦੱਸ ਦਈਏ ਪ੍ਰਦੀਪ ਹਰਿਆਣਾ ਰਾਜ ਦੇ ਸੋਨੀਪਤ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਲੋਕ ਉਸ ਨੂੰ ਪਿਆਰ ਨਾਲ ਦੁਬਕੀ ਕਿੰਗ ਵੀ ਕਹਿੰਦੇ ਹਨ। ਉਸ ਨੇ ਕਬੱਡੀ ਲੀਗ ਦੇ ਪੰਜ ਸੀਜ਼ਨ ਖੇਡੇ ਹਨ ਪਰ ਇਸ ਤੋਂ ਪਹਿਲਾਂ ਉਹ ਪਟਨਾ ਪਾਇਰੇਟਸ ਦਾ ਖਿਡਾਰੀ ਸੀ। ਪਟਨਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਉਹ ਬੰਗਲੌਰ ਬੁੱਲਸ ਨਾਲ ਜੁੜਿਆ ਸੀ। ਇਸ ਵਾਰ ਯੂਪੀ ਯੋਧਾ ਨੇ ਉਨ੍ਹਾਂ ਨੂੰ 1.65 ਕਰੋੜ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ।




ਹਾਲ ਹੀ ਵਿੱਚ, ਪੀਕੇਐਲ ਵਲੋਂ ਜਾਰੀ ਇੱਕ ਰੀਲੀਜ਼ ਵਿੱਚ ਦੱਸਿਆ ਗਿਆ ਸੀ ਕਿ ਪ੍ਰਦੀਪ ਨੂੰ ਯੂਪੀ ਯੋਧਾ ਨੇ 1.65 ਕਰੋੜ ਰੁਪਏ ਵਿੱਚ ਖਰੀਦਿਆ ਹੈ, ਜੋ ਕਬੱਡੀ ਲੀਗ ਵਿੱਚ ਕਿਸੇ ਖਿਡਾਰੀ ਦੀ ਹੁਣ ਤੱਕ ਦੀ ਸਭ ਤੋਂ ਉੱਚੀ ਕੀਮਤ ਹੈ। ਇਸ ਤੋਂ ਪਹਿਲਾਂ ਰੇਡਰ ਮਨੂ ਗੋਇਲ ਨੂੰ ਹਰਿਆਣਾ ਸਟੀਲਰਸ ਨੇ ਛੇਵੇਂ ਸੀਜ਼ਨ ਵਿੱਚ 1.51 ਕਰੋੜ ਵਿੱਚ ਖਰੀਦਿਆ ਸੀ, ਜੋ ਉਸ ਸਮੇਂ ਦੀ ਸਭ ਤੋਂ ਉੱਚੀ ਕੀਮਤ ਸੀ।


ਹੋਰ ਮਹਿੰਗੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਸਿਧਾਰਥ ਦੇਸਾਈ ਨੂੰ ਤੇਲਗੂ ਟਾਇਟਨਸ ਨੇ 1.30 ਕਰੋੜ ਦੇ ਕੇ ਆਪਣੇ ਨਾਲ ਜੋੜੇ ਰੱਖਿਆ। ਇਸ ਦੇ ਨਾਲ ਹੀ, ਪੀਕੇਐਲ ਵੱਲੋਂ ਜਾਰੀ ਰੀਲੀਜ਼ ਵਿੱਚ ਦੱਸਿਆ ਗਿਆ ਕਿ ਇਸ ਵਾਰ ਵੱਖ-ਵੱਖ ਫ੍ਰੈਂਚਾਇਜ਼ੀਜ਼ ਨੇ 22 ਵਿਦੇਸ਼ੀ ਖਿਡਾਰੀਆਂ ਨੂੰ ਆਪਣੀਆਂ ਟੀਮਾਂ ਨਾਲ ਜੋੜਿਆ ਹੈ।


ਇਸ ਵਾਰ ਦੀ ਨਿਲਾਮੀ ਵਿੱਚ ਸਭ ਤੋਂ ਮਹਿੰਗੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਪ੍ਰਦੀਪ ਤੋਂ ਬਾਅਦ ਸਿਧਾਰਥ ਦੇਸਾਈ ਹਨ। ਉਸ ਤੋਂ ਬਾਅਦ ਤੀਜੇ ਨੰਬਰ 'ਤੇ ਤਾਮਿਲਾ ਥਲਾਈਵਾਸ ਦੇ ਮਨਜੀਤ ਹਨ, ਜਿਨ੍ਹਾਂ ਨੂੰ 92 ਲੱਖ ਰੁਪਏ 'ਚ ਖਰੀਦਿਆ ਗਿਆ ਹੈ। ਚੌਥੇ ਨੰਬਰ 'ਤੇ ਪਟਨਾ ਪਾਇਰੇਟਸ ਦਾ ਸਚਿਨ ਹੈ, ਜਿਸ ਦੀ ਕੀਮਤ 84 ਲੱਖ ਰੁਪਏ ਸੀ। ਇਸ ਦੇ ਨਾਲ ਹੀ ਹਰਿਆਣਾ ਸਟੀਲਰਸ ਦੇ ਰੋਹਿਤ ਗੁਲੀਆ 5ਵੇਂ ਨੰਬਰ 'ਤੇ ਹਨ, ਜਿਨ੍ਹਾਂ ਦੀ ਕੀਮਤ 83 ਲੱਖ ਰੁਪਏ ਹੈ।


ਦੱਸ ਦੇਈਏ ਕਿ ਪ੍ਰੋ ਕਬੱਡੀ ਲੀਗ ਦੀ ਸ਼ੁਰੂਆਤ ਭਾਰਤ ਵਿੱਚ 2014 ਵਿੱਚ ਹੋਈ ਸੀ। ਸ਼ੁਰੂ ਵਿੱਚ 8 ਟੀਮਾਂ ਨੇ ਈਵੈਂਟ ਵਿੱਚ ਖੇਡਿਆ, ਉਦੋਂ ਜੈਪੁਰ ਪੈਂਥਰਜ਼ ਜੇਤੂ ਸੀ। ਇਸਦਾ ਅੱਠਵਾਂ ਸੀਜ਼ਨ ਸਾਲ 2020 ਵਿੱਚ ਹੋਣਾ ਸੀ ਪਰ ਕੋਵਿਡ ਕਾਰਨ ਇਸਨੂੰ ਰੱਦ ਕਰ ਦਿੱਤਾ ਗਿਆ। ਇਸ ਕਾਰਨ ਇਸ ਵਾਰ ਅੱਠਵਾਂ ਸੀਜ਼ਨ ਖੇਡਿਆ ਜਾਵੇਗਾ, ਜੋ ਦਸੰਬਰ ਵਿੱਚ ਸ਼ੁਰੂ ਹੋਵੇਗਾ। ਇਸ ਮੁਕਾਬਲੇ ਵਿੱਚ 12 ਟੀਮਾਂ ਖੇਡ ਰਹੀਆਂ ਹਨ। ਪਿਛਲੀ ਵਾਰ ਬੰਗਾਲ ਵਾਰੀਅਰਜ਼ ਟੀਮ ਖਿਤਾਬ ਦੀ ਜੇਤੂ ਸੀ। ਇਸ ਦੇ ਨਾਲ ਹੀ, ਪਟਨਾ ਪਾਇਰੇਟਸ ਇਸ ਲੀਗ ਵਿੱਚ ਹੁਣ ਤੱਕ ਦੀ ਸਭ ਤੋਂ ਸਫਲ ਟੀਮ ਰਹੀ ਹੈ। ਇਸ ਨੇ ਤਿੰਨ ਵਾਰ ਕਬੱਡੀ ਲੀਗ ਦਾ ਖਿਤਾਬ ਜਿੱਤਿਆ ਹੈ।


ਇਹ ਵੀ ਪੜ੍ਹੋ: ਅਡਾਨੀ ਦਾ ਫ਼ਿਰੋਜ਼ਪੁਰ ਵਾਲਾ ਸਾਇਲੋ ਪਲਾਂਟ ਵੀ ਬੰਦ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904