✕
  • ਹੋਮ

ਵੈਸਟ ਇੰਡੀਜ਼ ਨੇ 48 ਰਨ 'ਤੇ ਗਵਾਏ 8 ਵਿਕਟ

ਏਬੀਪੀ ਸਾਂਝਾ   |  24 Sep 2016 12:47 PM (IST)
1

ਆਜ਼ਮ ਦਾ ਧਮਾਕਾ (ਤਸਵੀਰਾਂ ਕਰਟਸੀ - ਗੈਟੀ ਇਮੇਜਿਸ)

2

116 ਰਨ ਦੇ ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ ਨੂੰ ਟੀਚਾ ਹਾਸਿਲ ਕਰਨ 'ਚ ਕੋਈ ਪਰੇਸ਼ਾਨੀ ਨਹੀਂ ਹੋਈ। ਪਾਕਿਸਤਾਨ ਲਈ ਬਾਬਰ ਆਜ਼ਮ ਨੇ ਦਮਦਾਰ ਅਰਧ-ਸੈਂਕੜਾ ਠੋਕਿਆ। ਆਜ਼ਮ ਨੇ 37 ਗੇਂਦਾਂ 'ਤੇ 55 ਰਨ ਦੀ ਨਾਬਾਦ ਪਾਰੀ ਖੇਡੀ ਅਤੇ ਪਾਕਿਸਤਾਨ ਨੂੰ ਜਿੱਤ ਹਾਸਿਲ ਕਰਵਾਈ। ਆਜ਼ਮ ਦੀ ਪਾਰੀ 'ਚ 6 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਪਾਕਿਸਤਾਨੀ ਟੀਮ ਨੇ 14.2 ਓਵਰਾਂ 'ਚ ਹੀ 116 ਰਨ ਦਾ ਟੀਚਾ ਹਾਸਿਲ ਕਰ ਲਿਆ। (ਤਸਵੀਰਾਂ ਕਰਟਸੀ - ਗੈਟੀ ਇਮੇਜਿਸ)

3

(ਤਸਵੀਰਾਂ ਕਰਟਸੀ - ਗੈਟੀ ਇਮੇਜਿਸ)

4

ਵਸੀਮ ਨੇ ਕੀਤਾ ਕਮਾਲ (ਤਸਵੀਰਾਂ ਕਰਟਸੀ - ਗੈਟੀ ਇਮੇਜਿਸ)

5

ਇਮਾਦ ਵਸੀਮ ਦੇ ਦਮਦਾਰ ਓਪਨਿੰਗ ਸਪੈਲ ਦੇ ਆਸਰੇ ਪਾਕਿਸਤਾਨੀ ਟੀਮ ਨੇ ਵੈਸਟ ਇੰਡੀਜ਼ ਨੂੰ ਸ਼ੁਰੂਆਤ 'ਚ ਹੀ ਪਰੇਸ਼ਾਨ ਕਰ ਦਿੱਤਾ। ਵਸੀਮ ਨੇ ਆਪਣੇ ਪਹਿਲੇ ਸਪੈਲ 'ਚ ਵੈਸਟ ਇੰਡੀਜ਼ ਦੇ 3 ਬੱਲੇਬਾਜ਼ਾਂ ਨੂੰ ਪੈਵਲੀਅਨ ਦਾ ਰਾਹ ਵਿਖਾਇਆ। (ਤਸਵੀਰਾਂ ਕਰਟਸੀ - ਗੈਟੀ ਇਮੇਜਿਸ)

6

ਬਰਾਵੋ ਨੇ 54 ਗੇਂਦਾਂ 'ਤੇ 55 ਰਨ ਦੀ ਪਾਰੀ ਖੇਡੀ। ਬਰਾਵੋ ਅਤੇ ਟੇਲਰ ਨੂੰ ਛਡ ਬਾਕੀ ਦੇ ਬੱਲੇਬਾਜ ਦਹਾਈ ਦਾ ਅੰਕੜਾ ਪਾਰ ਕਰਨ 'ਚ ਵੀ ਨਾਕਾਮ ਰਹੇ। ਵੈਸਟ ਇੰਡੀਜ਼ ਦੀ ਟੀਮ 19.5 ਓਵਰਾਂ 'ਚ 115 ਰਨ 'ਤੇ ਢੇਰ ਹੋ ਗਈ। (ਤਸਵੀਰਾਂ ਕਰਟਸੀ - ਗੈਟੀ ਇਮੇਜਿਸ)

7

ਪਾਕਿਸਤਾਨ ਨੇ ਵੈਸਟ ਇੰਡੀਜ਼ ਨੂੰ 3 ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ 9 ਵਿਕਟਾਂ ਨਾਲ ਮਾਤ ਦਿੱਤੀ। ਪਾਕਿਸਤਾਨ ਅਤੇ ਵੈਸਟ ਇੰਡੀਜ਼ ਵਿਚਾਲੇ ਖੇਡੇ ਗਏ ਟੀ-20 ਮੈਚ 'ਚ ਪਾਕਿਸਤਾਨੀ ਗੇਂਦਬਾਜ਼ ਅਤੇ ਬੱਲੇਬਾਜ ਹਿਟ ਸਾਬਿਤ ਹੋਏ। (ਤਸਵੀਰਾਂ ਕਰਟਸੀ - ਗੈਟੀ ਇਮੇਜਿਸ)

8

ਪਾਕਿਸਤਾਨ ਟੀਮ ਦੇ ਧਮਾਕੇਦਾਰ ਪ੍ਰਦਰਸ਼ਨ ਸਾਹਮਣੇ ਵੈਸਟ ਇੰਡੀਜ਼ ਦੀ ਟੀਮ ਫਲਾਪ ਸਾਬਿਤ ਹੋਈ। (ਤਸਵੀਰਾਂ ਕਰਟਸੀ - ਗੈਟੀ ਇਮੇਜਿਸ)

9

ਵਸੀਮ ਨੇ 4 ਓਵਰਾਂ 'ਚ 14 ਰਨ ਦੇਕੇ 5 ਵਿਕਟ ਝਟਕੇ। ਸੋਹੇਲ ਤਨਵੀਰ ਨੇ 2 ਅਤੇ ਹਸਨ ਅਲੀ ਅਤੇ ਨਵਾਜ਼ ਨੇ 1-1 ਵਿਕਟ ਹਾਸਿਲ ਕੀਤਾ। (ਤਸਵੀਰਾਂ ਕਰਟਸੀ - ਗੈਟੀ ਇਮੇਜਿਸ)

10

ਜਲਦੀ ਹੀ ਵਸੀਮ ਦੇ ਹੱਥ 'ਚ ਫਿਰ ਗੇਂਦ ਦਿੱਤੀ ਗਈ ਅਤੇ ਇਸ ਵਾਰ ਇਸ ਗੇਂਦਬਾਜ਼ ਨੇ 2 ਹੋਰ ਬੱਲੇਬਾਜ਼ਾਂ ਨੂੰ ਆਊਟ ਕੀਤਾ। ਵੈਸਟ ਇੰਡੀਜ਼ ਦੀ ਟੀਮ ਇੱਕ ਸਮੇਂ 48 ਰਨ 'ਤੇ 8 ਵਿਕਟ ਗਵਾ ਚੁੱਕੀ ਸੀ। (ਤਸਵੀਰਾਂ ਕਰਟਸੀ - ਗੈਟੀ ਇਮੇਜਿਸ)

11

(ਤਸਵੀਰਾਂ ਕਰਟਸੀ - ਗੈਟੀ ਇਮੇਜਿਸ)

12

ਇਸਤੋਂ ਬਾਅਦ ਬਰਾਵੋ ਅਤੇ ਟੇਲਰ ਨੇ ਮਿਲਕੇ ਵੈਸਟ ਇੰਡੀਜ਼ ਦੀ ਪਾਰੀ ਨੂੰ ਸੰਭਾਲਿਆ ਅਤੇ ਦੋਨਾ ਨੇ ਮਿਲਕੇ ਟੀਮ ਨੂੰ 100 ਰਨ ਦਾ ਅੰਕੜਾ ਪਾਰ ਕਰਵਾਇਆ। (ਤਸਵੀਰਾਂ ਕਰਟਸੀ - ਗੈਟੀ ਇਮੇਜਿਸ)

  • ਹੋਮ
  • ਖੇਡਾਂ
  • ਵੈਸਟ ਇੰਡੀਜ਼ ਨੇ 48 ਰਨ 'ਤੇ ਗਵਾਏ 8 ਵਿਕਟ
About us | Advertisement| Privacy policy
© Copyright@2026.ABP Network Private Limited. All rights reserved.