Sania Mirza On Parineeti Chopra and Raghav Chadha Wedding: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਸਿਆਸੀ ਪਾਰਟੀਆਂ ਦੇ ਨਾਲ-ਨਾਲ ਫਿਲਮ ਅਤੇ ਖੇਡ ਜਗਤ ਦੇ ਸਿਤਾਰੇ ਵੀ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੁਰਖੀਆਂ ਬਟੋਰੀਆਂ ਰਹੀਆਂ ਹਨ। ਦੱਸ ਦੇਈਏ ਕਿ ਜੋੜਾ ਉਦੈਪੁਰ ਤੋਂ ਆਪਣੀ ਰਿਹਾਇਸ਼ ਪਹੁੰਚ ਚੁੱਕਿਆ ਹੈ। ਜਾਣਕਾਰੀ ਮੁਤਾਬਕ ਪਰਿਣੀਤੀ ਰਾਘਵ ਦੇ ਘਰ ਯਾਨੀ ਦਿੱਲੀ ਸਥਿਤ ਆਪਣੇ ਸਹੁਰੇ ਘਰ ਗਈ ਹੋਈ ਹੈ। ਹਾਲਾਂਕਿ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਵਿਆਹ ਦੇ ਸਾਰੇ ਮਹਿਮਾਨਾਂ ਨੂੰ ਏਅਰਪੋਰਟ 'ਤੇ ਦੇਖਿਆ ਜਾ ਰਿਹਾ ਹੈ। 


ਇਸ ਵਿਚਾਲੇ ਸਾਨੀਆ ਮਿਰਜ਼ਾ ਨੂੰ ਏਅਰਪੋਰਟ 'ਤੇ ਦੇਖਿਆ ਗਿਆ। ਜਿੱਥੇ ਉਹ ਇੱਕ ਖੂਬਸੂਰਤ ਪ੍ਰਿੰਟਡ ਸੂਟ ਵਿੱਚ ਸਾਦੇ ਅੰਦਾਜ਼ ਵਿੱਚ ਨਜ਼ਰ ਆਈ। ਜਦੋਂ ਉਸ ਨੂੰ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਖੁੱਲ੍ਹ ਕੇ ਜਵਾਬ ਦਿੱਤਾ। ਇਸ ਦੌਰਾਨ ਉੱਥੇ ਮੌਜੂਦ ਪਾਪਰਾਜ਼ੀ ਨੇ ਸਾਨੀਆ ਤੋਂ ਪੁੱਛਿਆ ਕਿ ਵਿਆਹ ਕਿਵੇਂ ਰਿਹਾ ਤਾਂ ਸਾਬਕਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦੱਸਦੀ ਹੈ ਕਿ ਬਹੁਤ ਵਧੀਆ। ਇਸ ਦੇ ਨਾਲ ਹੀ ਜਦੋਂ ਪਾਪਰਾਜ਼ੀ ਸਾਨੀਆ ਨੂੰ ਪੁੱਛਦੇ ਹਨ ਕਿ ਤੁਸੀਂ ਵਿਆਹ 'ਚ ਤੋਹਫੇ ਵਜੋਂ ਕੀ ਦਿੱਤਾ ਸੀ ਤਾਂ ਸਾਨੀਆ ਤੁਰੰਤ ਪਾਪਰਾਜ਼ੀ ਤੋਂ ਪੁੱਛਣ ਲੱਗਦੀ ਹੈ ਕਿ ਤੁਸੀਂ ਕੀ ਦਿੱਤਾ, ਤੁਸੀਂ ਵੀ ਤਾਂ ਉੱਥੇ ਹੀ ਸੀ... ਇਸ ਤੋਂ ਬਾਅਦ ਸਾਨੀਆ ਮਿਰਜ਼ਾ ਕਹਿੰਦੀ ਹੈ ਕਿ ਅਸੀਂ ਅਸੀਸਾਂ ਦਿੱਤੀਆਂ। ਇਸ ਤੋਂ ਬਾਅਦ ਸਾਨੀਆ ਪਾਕਿਸਤਾਨ ਰਵਾਨਾ ਹੋ ਗਈ।






 


ਵਿਆਹ 'ਚ ਸਾਨੀਆ ਮਿਰਜ਼ਾ ਦਾ ਲੁੱਕ 


ਦੱਸ ਦੇਈਏ ਕਿ ਬੀਤੇ ਦਿਨ ਹੀ ਸਾਨੀਆ ਮਿਰਜ਼ਾ ਆਪਣੀ ਛੋਟੀ ਭੈਣ ਨਾਲ ਵਿਆਹ ਵਿੱਚ ਪਹੁੰਚੀ ਸੀ। ਸਾਨੀਆ ਮਿਰਜ਼ਾ ਨੇ ਵੀ ਆਪਣੀਆਂ ਕਈ ਤਸਵੀਰਾਂ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀਆਂ। ਸਾਨੀਆ ਮਿਰਜ਼ਾ ਨੇ ਖੂਬਸੂਰਤ ਪ੍ਰਿੰਟਿਡ ਹਰੇ ਰੰਗ ਦਾ ਸ਼ਰਾਰਾ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਸਾਨੀਆ ਵਿਆਹ ਦੇ ਮੇਨ ਈਵੈਂਟ 'ਚ ਕੰਟਰਾਸਟ ਚੁੰਨੀ, ਖੂਬਸੂਰਤ ਕੰਟਰਾਸਟ ਚੋਕਰ ਡਾਇਮੰਡ ਰਿੰਗ ਅਤੇ ਸਟਾਈਲਿਸ਼ ਹੇਅਰ ਸਟਾਈਲ 'ਚ ਨਜ਼ਰ ਆਈ ਸੀ। ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦਾ ਲੁੱਕ ਕਾਫੀ ਪਸੰਦ ਆਇਆ।