ਮੌਸਮ ਨੇ ਵਿਰਾਟ-ਅਨੁਸ਼ਕਾ ਨੂੰ ਹੋਟਲ 'ਚ ਕੀਤਾ ਕੈਦ
ਇੰਗਲੈਂਡ ਖਿਲਾਫ ਲੰਮੀ ਟੈਸਟ ਸੀਰੀਜ਼ ਤੋਂ ਬਾਅਦ ਟੀਮ ਇੰਡੀਆ ਦੇ ਟੈਸਟ ਕਪਤਾਨ ਵਿਰਾਟ ਕੋਹਲੀ ਆਪਣੀ ਗਰਲਫਰੈਂਡ ਅਨੁਸ਼ਕਾ ਸ਼ਰਮਾ ਨਾਲ ਕ੍ਰਿਸਮਸ ਅਤੇ ਨਿਊ ਈਅਰ ਮਨਾਉਣ ਦੇ ਇਰਾਦੇ ਨਾਲ ਉੱਤਰਾਖੰਡ ਪਹੁੰਚੇ ਹਨ।
ਫੈਨਸ ਨੇ ਦੋਨਾ ਨਾਲ ਤਸਵੀਰਾਂ ਖਿਚਵਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਸਿਕਿਉਰਿਟੀ ਦੇ ਚਲਦੇ ਫੈਨਸ ਵਿਰਾਟ-ਅਨੁਸ਼ਕਾ ਤਕ ਨਹੀਂ ਪਹੁੰਚ ਸਕੇ।
ਹਵਾਈ ਅੱਡੇ ਤੋਂ ਦੋਨੋ ਰਿਸ਼ੀਕੇਸ਼ ਵਲ ਰਵਾਨਾ ਹੋਏ। ਜਾਣਕਾਰੀ ਮੁਤਾਬਿਕ ਵਿਰਾਟ ਅਤੇ ਅਨੁਸ਼ਕਾ ਰਿਸ਼ੀਕੇਸ਼ ਤੋਂ 12km ਅੱਗੇ ਨਰੇਂਦਰਨਗਰ ਦੇ ਆਨੰਦਾ ਹੋਟਲ 'ਚ ਰੁਕੇ ਹਨ।
ਪਰ ਛੁੱਟੀ ਮਨਾਉਣ ਪਹੁੰਚੇ ਵਿਰਾਟ-ਅਨੁਸ਼ਕਾ 'ਤੇ ਮੌਸਮ ਭਾਰਾ ਪੈ ਗਿਆ ਹੈ। ਐਤਵਾਰ ਨੂੰ ਹੋਈ ਬਾਰਿਸ਼ ਅਤੇ ਕੜਾਕੇ ਦੀ ਠੰਡ ਵਿਚਾਲੇ ਵਿਰਾਟ-ਅਨੁਸ਼ਕਾ ਹੋਟਲ ਤੋਂ ਬਾਹਰ ਹੀ ਨਹੀਂ ਨਿਕਲ ਸਕੇ।
ਖਬਰਾਂ ਸਨ ਕਿ ਐਤਵਾਰ ਨੂੰ ਵਿਰਾਟ-ਅਨੁਸ਼ਕਾ ਦਾ ਟਿਹਰੀ ਝੀਲ ਘੁੰਮਣ ਜਾਣ ਦਾ ਇਰਾਦਾ ਸੀ ਪਰ ਮੌਸਮ 'ਚ ਅਚਾਨਕ ਆਈ ਤਬਦੀਲੀ ਕਾਰਨ ਦੋਨਾ ਦਾ ਇਹ ਪਲੈਨ ਕਾਮਯਾਬ ਨਹੀਂ ਹੋਇਆ।
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੂੰ ਸ਼ਨੀਵਾਰ ਨੂੰ ਜਾਲੀ ਗਰਾਂਟ ਹਵਾਈ ਅੱਡੇ 'ਤੇ ਵੇਖਿਆ ਗਿਆ। ਇਸ ਸਟਾਰ ਕਪਲ ਨੂੰ ਵੇਖਦੇ ਹੀ ਫੈਨਸ ਖੁਸ਼ ਹੋ ਗਏ।
ਦੋਨਾ ਨੂੰ ਸ਼ਨੀਵਾਰ ਨੂੰ ਜਾਲੀ ਗਰਾਂਟ ਹਵਾਈ ਅੱਡੇ 'ਤੇ ਸਪਾਟ ਕੀਤਾ ਗਿਆ।