Triple H Viral Video: ਡਬਲਿਊ.ਡਬਲਿਊ.ਈ ਯਾਨਿ ਰੈਸਲਿੰਗ ਦੇ ਬਾਦਸ਼ਾਹ ਟ੍ਰਿਪਲ ਐਚ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਕਈ ਸਾਲ ਤੱਕ ਰਿੰਗ 'ਚ ਕਿੰਨੇ ਹੀ ਦਿੱਗਜ ਰੈਸਲਰਾਂ ਨੂੰ ਢੇਰ ਕੀਤਾ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇ ਟ੍ਰਿਪਲ ਐਚ ਇੱਕ ਛੋਟੇ ਜਿਹੇ ਬੱਚੇ ਤੋਂ ਹਾਰ ਜਾਣ। ਜੀ ਹਾਂ, ਸੋਸ਼ਲ ਮੀਡੀਆ 'ਤੇ ਇੰਨੀਂ ਟ੍ਰਿਪਲ ਐਚ ਦਾ ਇੱਕ ਵੀਡੀਓ ਕਾਫੀ ਛਾਇਆ ਹੋਇਆ ਹੈ। ਇਹ ਵੀਡੀਓ ਭਾਵੇਂ ਪੁਰਾਣਾ ਹੈ, ਪਰ ਇਹ ਲੋਕਾਂ ਦਾ ਦਿਲ ਜਿੱਤ ਰਿਹਾ ਹੈ।


ਇਹ ਵੀ ਪੜ੍ਹੋ: ਧੋਨੀ ਦੀ ਬੱਲੇਬਾਜ਼ੀ ਨੇ ਕਰਵਾਈ ਬੱਲੇ-ਬੱਲੇ, 'RR vs CSK' ਨੂੰ ਮਿਲੇ ਰਿਕਾਰਡ ਤੋੜ ਦਰਸ਼ਕ


ਇਹ ਕਿੱਸਾ ਸਾਲ 2014 ਦਾ ਹੈ, ਜਦੋਂ 7 ਸਾਲਾਂ ਦਾ ਇੱਕ ਅਮਰੀਕਨ ਬੱਚਾ ਕੈਂਸਰ ਨਾਲ ਜ਼ਿੰਦਗੀ ਦੀ ਜੰਗ ਲੜ ਰਿਹਾ ਸੀ। ਖੈਰ ਹੁਣ ਤਾਂ ਇਹ ਬੱਚਾ ਇਸ ਦੁਨੀਆ 'ਚ ਨਹੀਂ ਰਿਹਾ, ਪਰ ਉਸ ਦੀ ਵੀਡੀਓ ਲੋਕਾਂ ਦੀਆਂ ਅੱਖਾਂ 'ਚ ਹੰਝੂ ਲਿਆ ਰਹੀ ਹੈ।


7 ਸਾਲ ਦੇ ਕੈਂਸਰ ਪੀੜਤ ਕੌਨਰ ਦੀ ਇਹ ਆਖਰੀ ਇੱਛਾ ਸੀ ਕਿ ਉਹ ਰੈਸਲਿੰਗ ਦੇ ਮੈਦਾਨ 'ਚ ਟ੍ਰਿਪਲ ਐਚ ਨੂੰ ਹਰਾਉਣਾ ਚਾਹੁੰਦਾ ਸੀ। ਜਦੋਂ ਇਹ ਗੱਲ ਟ੍ਰਿਪਲ ਐਚ ਨੂੰ ਪਤਾ ਲੱਗੀ ਤਾਂ ਉਹ ਤੁਰੰਤ ਇਹ ਕੰਮ ਕਰਨ ਲਈ ਰਾਜ਼ੀ ਹੋ ਗਏ। ਬਾਕੀ ਤੁਸੀਂ ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਟ੍ਰਿਪਲ-ਐਚ ਦੀ ਭਾਰਤ ਵਿੱਚ ਬਹੁਤ ਵੱਡੀ ਫੈਨ ਫਾਲੋਇੰਗ ਹੈ, ਉਹ 90 ਦੇ ਦਹਾਕੇ ਦੇ ਬੱਚਿਆਂ ਵਿੱਚ ਵੀ ਬਹੁਤ ਮਸ਼ਹੂਰ ਹੈ। 52 ਸਾਲਾ ਟ੍ਰਿਪਲ ਐੱਚ ਦਾ ਅਸਲੀ ਨਾਂ ਪਾਲ ਮਾਈਕਲ ਲੇਵੇਸਕ ਹੈ, ਉਹ ਅਮਰੀਕਾ ਦੇ ਨਾਸ਼ੁਆ ਦਾ ਰਹਿਣ ਵਾਲਾ ਹੈ। ਟ੍ਰਿਪਲ ਐਚ ਨੇ ਕੁਸ਼ਤੀ ਤੋਂ ਹੁਣੇ-ਹੁਣੇ ਸੰਨਿਆਸ ਲਿਆ ਹੈ ਅਤੇ ਵਰਤਮਾਨ ਵਿੱਚ ਡਬਲਯੂਡਬਲਯੂਈ ਦੇ ਪ੍ਰਬੰਧਨ ਦੇ ਨਾਲ-ਨਾਲ ਅਦਾਕਾਰੀ ਅਤੇ ਪ੍ਰਤਿਭਾ ਦੀ ਖੋਜ ਕਰਦਾ ਹੈ। ਟ੍ਰਿਪਲ ਐਚ ਨੇ 1990 ਤੋਂ ਕੁਸ਼ਤੀ ਦੀ ਸਿਖਲਾਈ ਸ਼ੁਰੂ ਕੀਤੀ ਅਤੇ ਫਿਰ 1993 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ, ਟ੍ਰਿਪਲ ਐਚ ਨੇ ਆਪਣਾ ਨਾਮ ਟੇਰਾ ਰਾਈਜ਼ਿੰਗ ਰੱਖਿਆ ਅਤੇ ਅੰਤਰਰਾਸ਼ਟਰੀ ਕੁਸ਼ਤੀ ਫੈਡਰੇਸ਼ਨ (IWF) ਨਾਲ ਆਪਣਾ ਕਰੀਅਰ ਸ਼ੁਰੂ ਕੀਤਾ।


ਇਹ ਵੀ ਪੜ੍ਹੋ: ਧੋਨੀ- ਜਡੇਜਾ ਦੀ ਜੋੜੀ ਦਾ ਸ਼ਾਨਦਾਰ ਪ੍ਰਦਰਸ਼ਨ ਗਿਆ ਬੇਕਾਰ, ਰਾਜਸਥਾਨ ਰਾਇਲਜ਼ ਨੇ ਦਿੱਤੀ ਕਰਾਰੀ ਮਾਤ