ਨਵੀ ਦਿੱਲੀ: ਭਾਰਤੀ ਮਹਿਲਾ ਮਾਰਕੀਟ ਟੀਮ ਦਾ ਪ੍ਰਦਰਸ਼ਨ ਪੂਰੀ ਵਿਸ਼ਵ ਕੱਪ ਵਿੱਚ ਬਹੁਤ ਸਾਰੇ ਰਹਿ ਰਹੇ ਹਨ। ਇੱਕ ਵੀ ਮੈਚ ਨਾ ਹਾਰਕੇ ਫਾਈਨਲ 'ਚ ਪਹੁੰਚਣ ਵਾਲੀ ਟੀਮ ਇੰਡੀਆ ਆਸਟ੍ਰੇਲੀਆ ਅੱਗੇ ਫਿਕਡੀ ਸਾਬਤ ਹੋਈ ਸੀ। ਹੁਣ ਆਈਸੀਸੀ ਦੀ ਤਾਜਾ ਰੈਂਕਿੰਗ 'ਚ ਸ਼ੇਫਾਲੀ ਕੋਲ ਨੰਬਰ 1 ਦਾ ਤਾਜ਼ ਨਹੀਂ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਹੁਣ ਇਸ ਰੈਂਕਿੰਗ 'ਚ ਚੌਥੇ ਨੰਬਰ 'ਤੇ ਹੈ। ਦੱਸ ਦਈਏ ਕਿ ਟੀ-20 ਵਿਸ਼ਵ ਕੱਪ ਦੇ ਬਾਅਦ ਤਾਜ਼ਾ ਰੈਂਕਿੰਗ ਜਾਰੀ ਕੀਤੀ ਗਈ ਹੈ।


ਭਾਰਤ ਦੀ ਸਟਾਰ ਬੱਲਬੇਬਾਜ਼ ਸ਼ੇਫਾਲੀ ਟੀ-20 ਦੀ ਰੈਂਕਿੰਗ 'ਚ ਪਹਿਲਾਂ ਨੰਬਰ-1 'ਤੇ ਕਾਬਜ਼ ਸੀ ਪਰ ਉਹ ਹੁਣ ਦੋ ਨੰਬਰ ਹੇਠਾਂ ਖਿਸਕ ਗਈ ਹੈ। ਦੱਸ ਦਈਏ ਕਿ ਸਾਰੇ ਵਿਸ਼ਵ ਕੱਪ ਵਿੱਚ ਪ੍ਰਦਰਸ਼ਨ ਕਰਨ ਵਾਲੀ ਸ਼ੈਫਾਲੀ ਫਾਈਨਲ ਮੁਕਾਬਲੇ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਸੀ। ਉਹ ਫਾਈਨਲ 'ਚ ਦੋ ਦੌੜਾਂ ਬਣਾ ਕੇ ਆਊਟ ਹੋ ਗਈ ਸੀ।

ਦੀਪਤੀ ਸ਼ਰਮਾ ਦੀ ਰੈਂਕਿੰਗ 'ਚ ਉਛਾਲ ਨਜ਼ਰ ਆਇਆ। ਦੱਸ ਦਈਏ ਕਿ ਦਿਪਤੀ ਸ਼ਰਮਾ ਆਲਰਾਉਂਡਰ ਦੀ ਲਿਸਟ '5ਵੇਂ ਨੰਬਰ 'ਤੇ ਹੈ। ਦੱਸ ਦੇਈਏ ਕਿ ਬੈਟਿੰਗ ਦੇ ਟੋਪ-10 'ਚ ਸ਼ੈਫਲੀ ਤੋਂ ਇਲਾਵਾ ਸਮ੍ਰਿਤੀ ਮੰਧਾਨਾ 7ਵੇਂ ਤੇ ਜੇਮੀਆ 9ਵੇਂ ਨੰਬਰ 'ਤੇ ਹੈ। ਉਧਰ ਗੇਂਦਬਾਜ਼ੀ ਰੈਂਕਿੰਗ 'ਚ ਦਿਪਤੀ ਸ਼ਰਮਾ, ਰਾਧਾ ਯਾਦਵ ਤੇ ਪੁਣਮ ਯਾਦਵ 6, 7 ਤੇ 8 ਵੇਂ ਨੰਬਰ 'ਤੇ ਹਨ।

ਟੀਮ ਰੈਂਕਿੰਗ ਦੀ ਗੱਲ ਕਰੀਏ ਤਾਂ ਇੰਡੀਅਨ ਟੀਮ ਫਿਲਹਾਲ ਚੌਥਾ ਨੰਬਰ 'ਤੇ ਹੈ। ਭਾਰਤੀ ਟੀਮ ਤੋਂ ਪਹਿਲਾਂ ਤੀਜੇ ਨੰਬਰ 'ਤੇ ਨਿਊਜ਼ੀਲੈਂਡ, ਦੂਸਰੇ ਨੰਬਰ 'ਤੇ ਇੰਗਲੈਂਡ ਤੇ ਪਹਿਲੇ ਨੰਬਰ 'ਤੇ ਆਸਟਰੇਲੀਆ ਹੈ। ਦੱਸ ਦਈਏ ਕਿ ਇਸ ਰੈਂਕਿੰਗ 'ਚ ਭਾਰਤ ਦੀ ਰੇਟਿੰਗ 265 ਹੈ ਤਾਂ ਆਸਟਰੇਲੀਆ ਦੀ ਰੇਟਿੰਗ 291 ਹੈ।