ਮੈਰੀ ਕੌਮ ਦੇ ਮੈਚ ਦੌਰਾਨ ਭਾਰਤੀ ਟੀਮ ਨੇ ਫੈਸਲੇ ਦਾ ਰਿਵਿਊ ਮੰਗਿਆ ਪਰ ਇੰਟਰਨੈਸ਼ਨਲ ਮੁੱਕੇਬਾਜ਼ੀ ਸੰਘ ਦੀ ਤਕਨੀਕੀ ਕਮੇਟੀ ਨੇ ਇਸ ਅਪੀਲ ਨੂੰ ਖਾਰਿਜ ਕਰ ਦਿੱਤਾ। ਮੈਰੀ ਕੌਮ ਨੇ ਹਾਰ ਤੋਂ ਬਾਅਦ ਟਵੀਟ ਕੀਤਾ, “ਕਿਉਂ ਅਤੇ ਕਿਵੇਂ। ਦੁਨੀਆ ਨੂੰ ਇਹ ਪਤਾ ਲੱਗੇ ਕਿ ਇਹ ਫੈਸਲਾ ਕਿੰਨਾ ਸਹੀ ਸੀ ਜਾਂ ਕਿੰਨਾ ਗਲਤ।” ਇਸ ਹਾਰ ਤੋਂ ਬਾਅਦ ਵੀ ਮੈਰੀ ਕੌਮ ਨੇ ਮਹਿਲਾ ਵਿਸ਼ਵ ਚੈਂਪੀਅਨਸ਼ੀਪ ‘ਚ ਸਭ ਤੋਂ ਜ਼ਿਆਦਾ ਮੈਡਲ ਜਿੱਤਣ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ।
ਮੈਰੀ ਕੌਮ ਦਾ ਇਹ ਵਿਸ਼ਵ ਮੁੱਕੇਬਾਜ਼ ਚੈਂਪੀਅਨਸ਼ਿਪ ‘ਚ ਅੱਠਵਾਂ ਅਤੇ 51 ਕਿਲੋ ਸ਼ਰੇਣੀ ‘ਚ ਪਹਿਲਾ ਤਗਮਾ ਹੈ। ਉਧਰ ਹਰਿਆਣਾ ਦੀ ਮੰਜੂ ਇਸ ਸਾਲ ਹੀ ਰਾਸ਼ਟਰੀ ਸ਼ਿਵਰ ‘ਚ ਸ਼ਾਮਲ ਹੋਈ ਹੈ। ਉਸ ਨੇ ਆਪਣੀ ਕਦ ਤੋਂ ਜ਼ਿਆਦਾ ਮਜ਼ਬੂਤ ਰਖਸਤ ਸਾਹਮਣੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜਿੱਤ ਲਈ ਅੰਕ ਇਕੱਠਾ ਕੀਤੇ।