IND vs ENG Test: ਯਸ਼ਸਵੀ ਜੈਸਵਾਲ ਇੰਗਲੈਂਡ ਖਿਲਾਫ ਵੱਖਰੀ ਲੈਅ 'ਚ ਨਜ਼ਰ ਆ ਰਹੇ ਹਨ। ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ, ਜਿਸ 'ਚ ਤਿੰਨ ਮੈਚ ਖੇਡੇ ਗਏ ਹਨ ਅਤੇ ਜੈਸਵਾਲ ਨੇ ਦੋ ਦੋਹਰੇ ਸੈਂਕੜੇ ਵੀ ਲਗਾਏ ਹਨ। ਹੁਣ ਜੈਸਵਾਲ ਰਾਂਚੀ 'ਚ ਖੇਡੇ ਜਾਣ ਵਾਲੇ ਸੀਰੀਜ਼ ਦੇ ਚੌਥੇ ਟੈਸਟ 'ਚ ਉਹ ਰਿਕਾਰਡ ਆਪਣੇ ਨਾਂ ਕਰ ਲੈਣਗੇ, ਜਿਸ ਨੂੰ ਵਿਰਾਟ ਕੋਹਲੀ 113 ਟੈਸਟ ਮੈਚ ਖੇਡ ਕੇ ਵੀ ਹਾਸਲ ਨਹੀਂ ਕਰ ਸਕੇ।


ਤੁਹਾਨੂੰ ਦੱਸ ਦੇਈਏ ਕਿ ਜੈਸਵਾਲ ਨੇ ਰਾਜਕੋਟ 'ਚ ਖੇਡੇ ਗਏ ਤੀਜੇ ਟੈਸਟ ਦੀ ਦੂਜੀ ਪਾਰੀ 'ਚ 214* ਦੌੜਾਂ ਬਣਾਈਆਂ ਸਨ, ਜਿਸ 'ਚ ਉਨ੍ਹਾਂ ਨੇ 12 ਛੱਕੇ ਲਗਾਏ ਸਨ। ਇਨ੍ਹਾਂ ਛੱਕਿਆਂ ਨਾਲ ਜੈਸਵਾਲ ਨੇ ਆਪਣੇ ਛੋਟੇ ਟੈਸਟ ਕਰੀਅਰ 'ਚ 25 ਛੱਕੇ ਪੂਰੇ ਕਰ ਲਏ। ਜੈਸਵਾਲ ਨੇ ਹੁਣ ਤੱਕ ਸਿਰਫ 7 ਟੈਸਟ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 25 ਛੱਕੇ ਲਗਾਏ ਹਨ। ਉਥੇ ਹੀ 113 ਟੈਸਟ ਮੈਚ ਖੇਡਣ ਵਾਲੇ ਵਿਰਾਟ ਕੋਹਲੀ ਨੇ ਹੁਣ ਤੱਕ ਸਿਰਫ 26 ਛੱਕੇ ਲਗਾਏ ਹਨ।


ਯਾਨੀ ਹੁਣ ਜੈਸਵਾਲ ਟੈਸਟ ਛੱਕਿਆਂ ਦੇ ਮਾਮਲੇ 'ਚ ਕੋਹਲੀ ਤੋਂ ਸਿਰਫ 1 ਛੱਕਾ ਪਿੱਛੇ ਹੈ। ਜੇਕਰ ਜੈਸਵਾਲ ਰਾਂਚੀ 'ਚ ਖੇਡੇ ਜਾਣ ਵਾਲੇ ਚੌਥੇ ਟੈਸਟ 'ਚ 2 ਛੱਕੇ ਮਾਰਦੇ ਹਨ ਤਾਂ ਉਹ ਸਿਰਫ 8ਵੇਂ ਟੈਸਟ 'ਚ ਵਿਰਾਟ ਕੋਹਲੀ ਤੋਂ ਜ਼ਿਆਦਾ ਛੱਕੇ ਲਗਾ ਲੈਣਗੇ। 113 ਟੈਸਟ ਮੈਚਾਂ ਤੋਂ ਬਾਅਦ ਕੋਹਲੀ ਦੇ ਨਾਂ 26 ਛੱਕੇ ਹਨ। ਉਥੇ ਹੀ ਜੈਸਵਾਲ ਸਿਰਫ 8 ਟੈਸਟ ਮੈਚਾਂ 'ਚ 27 ਛੱਕੇ ਲਗਾ ਕੇ ਉਸਨੂੰ ਆਸਾਨੀ ਨਾਲ ਪਿੱਛੇ ਛੱਡ ਸਕਦੇ ਹਨ।


ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਜੈਸਵਾਲ ਆਪਣੇ ਕਰੀਅਰ ਦੇ 8ਵੇਂ ਟੈਸਟ 'ਚ ਕੋਹਲੀ ਦਾ 113 ਟੈਸਟ ਮੈਚਾਂ ਦਾ ਰਿਕਾਰਡ ਤੋੜ ਸਕਣਗੇ ਜਾਂ ਨਹੀਂ।


ਲਗਾਤਾਰ ਦੋ ਬਣਾਏ ਦੋਹਰੇ ਸੈਂਕੜੇ
ਜ਼ਿਕਰਯੋਗ ਹੈ ਕਿ ਜੈਸਵਾਲ ਨੇ ਇੰਗਲੈਂਡ ਖਿਲਾਫ ਚੱਲ ਰਹੀ ਟੈਸਟ ਸੀਰੀਜ਼ 'ਚ ਲਗਾਤਾਰ ਦੋ ਦੋਹਰੇ ਸੈਂਕੜੇ ਲਗਾਏ ਹਨ। ਜੈਸਵਾਲ ਨੇ ਵਿਸ਼ਾਖਾਪਟਨਮ 'ਚ ਖੇਡੇ ਗਏ ਸੀਰੀਜ਼ ਦੇ ਦੂਜੇ ਟੈਸਟ ਦੀ ਪਹਿਲੀ ਪਾਰੀ 'ਚ 209 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਰਾਜਕੋਟ ਵਿੱਚ ਖੇਡੇ ਗਏ ਤੀਜੇ ਟੈਸਟ ਵਿੱਚ ਭਾਰਤੀ ਸਲਾਮੀ ਬੱਲੇਬਾਜ਼ ਨੇ ਦੂਜੀ ਪਾਰੀ ਵਿੱਚ 214* ਦੌੜਾਂ ਬਣਾਈਆਂ।


ਹੁਣ ਤੱਕ ਅਜਿਹਾ ਰਿਹਾ ਹੈ ਜੈਸਵਾਲ ਦਾ ਟੈਸਟ ਕਰੀਅਰ
ਤੁਹਾਨੂੰ ਦੱਸ ਦੇਈਏ ਕਿ ਜੈਸਵਾਲ ਨੇ ਆਪਣੇ ਟੈਸਟ ਕਰੀਅਰ ਵਿੱਚ ਹੁਣ ਤੱਕ 7 ਮੈਚ ਖੇਡੇ ਹਨ। ਯਸ਼ਸਵੀ ਨੇ ਜੁਲਾਈ 2023 ਵਿੱਚ ਵੈਸਟਇੰਡੀਜ਼ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ। ਹੁਣ ਤੱਕ ਖੇਡੇ ਗਏ 7 ਮੈਚਾਂ ਦੀਆਂ 13 ਪਾਰੀਆਂ 'ਚ ਬੱਲੇਬਾਜ਼ੀ ਕਰਦੇ ਹੋਏ ਉਸ ਨੇ 71.75 ਦੀ ਔਸਤ ਨਾਲ 861 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 3 ਸੈਂਕੜੇ ਅਤੇ 2 ਅਰਧ ਸੈਂਕੜੇ ਲਗਾਏ ਹਨ।