ਗੋਲਡ ਮੈਡਲ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ !
ਭਾਰਤ ਦੇ ਖੇਡ ਪ੍ਰੇਮੀਆਂ ਅਤੇ ਯੋਗੇਸ਼ਵਰ ਦੱਤ ਦੇ ਫੈਨਸ ਲਈ ਸ਼ੁੱਕਰਵਾਰ ਨੂੰ ਇੱਕ ਵੱਡੀ ਖੁਸ਼ਖਬਰੀ ਆਈ। ਖਬਰਾਂ ਆਈਆਂ ਕਿ ਯੋਗੇਸ਼ਵਰ ਦੱਤ ਨੂੰ ਲੰਡਨ ਓਲੰਪਿਕਸ 'ਚ ਸਿਲਵਰ ਮੈਡਲ ਨਹੀਂ ਬਲਕਿ ਗੋਲਡ ਮੈਡਲ ਮਿਲ ਸਕਦਾ ਹੈ।
ਲੰਡਨ ਓਲੰਪਿਕਸ 'ਚ ਸਿਲਵਰ ਮੈਡਲ ਜਿੱਤਣ ਵਾਲੇ ਬੇਸਿਕ ਕੁਦੁਖੋਵ ਤੋਂ ਬਾਅਦ ਗੋਲਡ ਮੈਡਲ ਜਿੱਤਣ ਵਾਲੇ ਅਜ਼ਰਬਾਈਜਾਨ ਦੇ ਭਲਵਾਨ ਤੋਗਰੁਲ ਐਸਗਾਰੋਵ ਵੀ ਡੋਪਿੰਗ 'ਚ ਪਾਜੀਟਿਵ ਆ ਗਏ। ਇਸਤੋਂ ਬਾਅਦ ਖਬਰਾਂ ਆਈਆਂ ਕਿ ਹੁਣ ਉਨ੍ਹਾਂ ਨੂੰ ਸਿਲਵਰ ਦੀ ਜਗ੍ਹਾ ਗੋਲਡ ਮੈਡਲ ਵੀ ਹਾਸਿਲ ਹੋ ਸਕਦਾ ਹੈ। ਅਜੇ ਫੈਨਸ ਇਸ ਗੱਲ ਦੀ ਖੁਸ਼ੀ ਮਨ ਰਹੇ ਸਨ ਕਿ ਇੰਨੇ 'ਚ ਯੋਗੇਸ਼ਵਰ ਦੱਤ ਨੇ ਹੀ ਦੱਸਿਆ ਕਿ ਉਨ੍ਹਾਂ ਨੂੰ ਗੋਲਡ ਮੈਡਲ ਮਿਲਣ ਦੇ ਆਸਾਰ ਬਹੁਤ ਘਟ ਹਨ।
ਯੋਗੇਸ਼ਵਰ ਦੱਤ ਨੂੰ ਬੇਸਿਕ ਕੁਦੁਖੋਵਵ ਨੇ ਹਰਾਇਆ
ਅਜੇ ਵੀ ਹੈ ਉਮੀਦ
ਰੀਓ ਓਲੰਪਿਕਸ 'ਚ ਯੋਗੇਸ਼ਵਰ ਦੱਤ ਨੇ ਭਾਰਤੀ ਫੈਨਸ ਨੂੰ ਨਿਰਾਸ਼ ਕੀਤਾ ਸੀ ਅਤੇ ਕੁਆਲੀਫਾਇੰਗ ਦੌਰ 'ਚ ਹੀ ਹਾਰ ਕੇ ਓਲੰਪਿਕਸ ਤੋਂ ਬਾਹਰ ਹੋ ਗਏ ਸਨ। ਪਰ ਹੁਣ ਫੈਨਸ ਇਹੀ ਉਮੀਦ ਕਰ ਰਹੇ ਹਨ ਕਿ ਯੋਗੇਸ਼ਵਰ ਦੱਤ ਨੂੰ ਗੋਲਡ ਮੈਡਲ ਹਾਸਿਲ ਹੋਵੇ।
ਯੋਗੇਸ਼ਵਰ ਦੱਤ ਨੇ ਕਿਹਾ ਕਿ ਉਨ੍ਹਾਂ ਨੂੰ ਰੈਪਚਾਜ ਈਵੈਂਟ 'ਚ ਬਰੌਂਜ਼ ਮੈਡਲ ਹਾਸਿਲ ਹੋਇਆ ਸੀ ਅਤੇ ਓਹ ਮੁਕਾਬਲਾ ਸਿਲਵਰ ਮੈਡਲ ਜਿੱਤਣ ਵਾਲੇ ਭਲਵਾਨ ਬੇਸਿਕ ਕੁਦੁਖੋਵ ਤੋਂ ਹਾਰੇ ਸਨ।
ਟੈਕਨੀਕਲ ਗਰਾਉਂਡਸ 'ਤੇ ਬੇਸਿਕ ਕੁਦੁਖੋਵ ਤੋਂ ਹਾਰੇ ਹੋਣ ਕਾਰਨ ਓਹ ਸਿਲਵਰ ਮੈਡਲ ਦੇ ਹੀ ਹੱਕਦਾਰ ਬਣਦੇ ਹਨ। ਯੋਗੇਸ਼ਵਰ ਦੱਤ ਨੇ ਦੱਸਿਆ ਕਿ ਉਨ੍ਹਾਂ ਦੀ ਜਗ੍ਹਾ ਅਮਰੀਕਾ ਦੇ ਕੋਲੇਮੌਨ ਸਕੌਟ ਨੂੰ ਗੋਲਡ ਮੈਡਲ ਮਿਲ ਸਕਦਾ ਹੈ ਕਿਉਂਕਿ ਸਕੌਟ ਨੂੰ ਗੋਲਡ ਮੈਡਲ ਜਿੱਤਣ ਵਾਲੇ ਐਸਗਾਰੋਵ ਨੇ ਮਾਤ ਦਿੱਤੀ ਸੀ।
ਯੋਗੇਸ਼ਵਰ ਦੱਤ ਨੇ ਇਹ ਜਰੂਰ ਕਿਹਾ ਕਿ ਉਨ੍ਹਾਂ ਨੂੰ ਗੋਲਡ ਮੈਡਲ ਮਿਲਣ ਦੇ ਆਸਾਰ ਘਟ ਹਨ ਪਰ ਇਸ ਬਾਰੇ ਅਜੇ ਤਕ ਕੋਈ ਫਾਈਨਲ ਫੈਸਲਾ ਨਹੀਂ ਆਇਆ ਹੈ। ਇਸ ਕਾਰਨ ਅਜੇ ਵੀ ਇਹ ਉਮੀਦ ਬਾਕੀ ਹੈ ਕਿ ਯੋਗੇਸ਼ਵਰ ਡੱਟ ਨੂੰ ਗੋਲਡ ਮੈਡਲ ਹਾਸਿਲ ਹੋ ਸਕਦਾ ਹੈ।