✕
  • ਹੋਮ

ਵਿਆਹ ਤੋਂ ਬਾਅਦ ਪਹਿਲੇ ਫੋਟੋਸ਼ੂਟ 'ਚ ਹਾਟ ਅੰਦਾਜ਼

ਏਬੀਪੀ ਸਾਂਝਾ   |  11 Dec 2016 02:57 PM (IST)
1

ਟੀਮ ਇੰਡੀਆ ਦੇ ਸਟਾਰ ਖਿਡਾਰੀ ਯੁਵਰਾਜ ਸਿੰਘ ਅਤੇ ਉਨ੍ਹਾਂ ਦੀ ਅਦਾਕਾਰਾ ਪਤਨੀ ਹੇਜ਼ਲ ਕੀਚ ਦੇ ਵਿਆਹ ਦੀਆਂ ਤਸਵੀਰਾਂ ਤੋਂ ਬਾਅਦ ਹੁਣ ਉਨ੍ਹਾਂ ਦੇ ਹਾਟ ਫੋਟੋਸ਼ੂਟ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

2

ਯੁਵੀ-ਹੇਜ਼ਲ ਨੇ ਮੈਨਸ ਲਾਈਫਸਟਾਈਲ ਮੈਗਜ਼ੀਨ FHM ਇੰਡੀਆ ਦੇ ਦਿਸੰਬਰ-ਜਨਵਰੀ ਇਸ਼ੂ ਦੇ ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਦੋਨੇ ਇੱਕ-ਦੂਜੇ ਨਾਲ ਕਾਫੀ ਜਚ ਰਹੇ ਹਨ।

3

ਇਹ ਤਸਵੀਰਾਂ ਐਫ.ਐਚ.ਐਮ. ਇੰਡੀਆ ਦੇ ਇੰਸਟਾਗ੍ਰਾਮ ਪੇਜ 'ਤੇ ਸਾਂਝੀਆਂ ਕੀਤੀਆਂ ਗਈਆਂ ਹਨ।

4

ਫਤਹਿਗੜ੍ਹ ਸਾਹਿਬ ਦੇ ਨੇੜ ਲਗਦੇ ਦੁਫੇੜਾ ਸਾਹਿਬ ਗੁਰਦਵਾਰਾ ਸਾਹਿਬ 'ਚ ਯੁਵੀ ਅਤੇ ਹੇਜ਼ਲ ਦੇ ਆਨੰਦ ਕਾਰਜ ਹੋਏ ਸਨ। ਇਸ ਖਾਸ ਮੌਕੇ ਯੁਵਰਾਜ ਸਿੰਘ ਦੇ ਕਰੀਬੀ ਦੋਸਤ ਅਤੇ ਰਿਸ਼ਤੇਦਾਰਾਂ ਨੇ ਹਿੱਸਾ ਲਿਆ।

5

ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦਾ ਸਿੱਖ ਧਰਮ ਦੇ ਰੀਤੀ ਰਿਵਾਜਾਂ ਅਨੁਸਾਰ ਵਿਆਹ 30 ਨਵੰਬਰ ਨੂੰ ਫਤਹਿਗੜ੍ਹ ਸਾਹਿਬ 'ਚ ਹੋਇਆ।

6

7

8

ਯੁਵਰਾਜ ਸਿੰਘ ਨੇ ਪਹਿਲਾਂ ਪੰਜਾਬ ਦੇ ਫਤਹਿਗੜ੍ਹ ਸਾਹਿਬ 'ਚ ਸਿੱਖ ਰੀਤੀ ਰਿਵਾਜਾਂ ਅਨੁਸਾਰ ਅਤੇ ਫਿਰ ਗੋਆ ਦੇ ਮੋਰਝਿਮ 'ਚ ਹੇਜ਼ਲ ਨਾਲ ਹਿੰਦੂ ਰੀਤੀ ਰਿਵਾਜਾਂ ਦੇ ਅਨੁਸਾਰ ਵਿਆਹ ਕਰਵਾਇਆ। ਇਸਤੋਂ ਬਾਅਦ ਕੁਝ ਪਾਰਟੀਸ ਹੋਈਆਂ ਅਤੇ ਬੁਧਵਾਰ ਨੂੰ ਯੁਵਰਾਜ-ਹੇਜ਼ਲ ਦੇ ਵਿਆਹ ਦਾ ਗਰੈਂਡ ਰਿਸੈਪਸ਼ਨ ਵੇਖਣ ਨੂੰ ਮਿਲਿਆ।

  • ਹੋਮ
  • ਖੇਡਾਂ
  • ਵਿਆਹ ਤੋਂ ਬਾਅਦ ਪਹਿਲੇ ਫੋਟੋਸ਼ੂਟ 'ਚ ਹਾਟ ਅੰਦਾਜ਼
About us | Advertisement| Privacy policy
© Copyright@2026.ABP Network Private Limited. All rights reserved.