ਯੁਵੀ ਨੇ ਚਿੜ੍ਹਾਇਆ ਤਾਂ ਸਾਗਰੀਕਾ ਵੀ ਨਹੀਂ ਰਹੀ ਪਿੱਛੇ !
ਯੁਵਰਾਜ ਸਿੰਘ ਦਾ ਟਵੀਟ
ਇਸ ਫਿਲਮ ਨੂੰ ਲੈਕੇ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਸਾਗਰੀਕਾ ਨੂੰ ਇੱਕ ਵਧਾਈ ਦਿੱਤੀ ਅਤੇ ਇੱਕ ਟਵੀਟ 'ਚ ਉਨ੍ਹਾਂ ਦੀ ਚਾਇਸ ਬਾਰੇ ਟਿੱਪਣੀ ਕੀਤੀ।
yuvraj singh ✔ @YUVSTRONG12 All the best @sagarikavghatge for tonight remember ufrom the days when u dated a v c of the Indian team good choice not do it in real life ???? 6:01 PM - 16 Feb 2017
ਇਸਦੇ ਜਵਾਬ 'ਚ ਸਾਗਰੀਕਾ ਨੇ ਵੀ ਯੁਵੀ ਨੇ ਜਵਾਬ ਦਿੱਤਾ। ਸਾਗਰੀਕਾ ਨੇ ਕਿਹਾ ਕਿ ਓਹ ਆਪਣੀ ਰੀਲ ਲਾਈਫ ਨੂੰ ਰੀਅਲ ਲਾਈਫ ਨਾਲ ਮਿਕਸ ਨਹੀਂ ਕਰਦੀ।
ਸਾਗਰਿਕਾ ਸ਼ਾਹਰੁਖ ਖਾਨ ਦੀ ਫਿਲਮ ‘ਚੱਕ ਦੇ ਇੰਡੀਆ’ ਵਿੱਚ ਨਜ਼ਰ ਆਈ ਸੀ। ਇਨ੍ਹਾਂ ਨੇ ਪੰਜਾਬੀ ਫਿਲਮ ‘ਦਿਲਦਾਰੀਆਂ’ ਵੀ ਕੀਤੀ ਸੀ।
ਯੁਵਰਾਜ ਸਿੰਘ ਨੇ ਵੀ ਆਪਣੇ ਟਵੀਟ 'ਚ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਯਾਦ ਹੈ ਜਦ ਉਨ੍ਹਾਂ ਨੇ ਫਿਲਮ 'ਚ ਇੱਕ ਕ੍ਰਿਕਟਰ ਨੂੰ ਡੇਟ ਕੀਤਾ ਸੀ।
ਸਾਗਰੀਕਾ ਘਟਗੇ ਦਾ ਟਵੀਟ
Sagarika Ghatge @sagarikavghatge Thank you @YUVSTRONG12 hahaha I never intermingle reel with real . See you tonight. https://twitter.com/yuvstrong12/status/832205667339468800 … 8:07 PM - 16 Feb 2017
ਬਾਲੀਵੁਡ ਅਦਾਕਾਰਾ ਅਤੇ ਜ਼ਹੀਰ ਖਾਨ ਦੀ ਕਥਿਤ ਗਰਲਫਰੈਂਡ ਸਾਗਰੀਕਾ ਘਟਗੇ ਦੀ ਫਿਲਮ ਇਰਾਦਾ ਵੱਡੇ ਪਰਦੇ 'ਤੇ ਉਤਰੀ ਹੈ।