ਨਵੀਂ ਦਿੱਲੀ: ਸਾਬਕਾ ਭਾਰਤੀ ਆਲਰਾਉਂਡਰ ਕ੍ਰਿਕੇਟਰ ਯੁਵਰਾਜ ਸਿੰਘ ਨੇ 2007 ਟੀ -20 ਵਰਲਡ ਕੱਪ ‘ਚ ਲਗਾਤਾਰ ਛੇ ਛੱਕੇ ਲਾ ਕੇ ਵਿਸ਼ਵ ਕੱਪ ਰਿਕਾਰਡ ਬਣਾਇਆ ਸੀ। ਸਟੂਅਰਟ ਬ੍ਰਾਡ ਦੇ ਓਵਰ ‘ਚ ਯੁਵੀ ਨੇ ਲਗਾਤਾਰ ਛੇ ਗੇਂਦਾਂ ‘ਚ ਛੇ ਛੱਕੇ ਲਾਏ। ਟੀ-20 ਵਰਲਡ ਕੱਪ ‘ਚ ਬਣੇ ਰਿਕਾਰਡ ਦੇ ਕਾਰਨ ਯੁਵੀ ਦਾ ਨਾਮ ਇਤਿਹਾਸ ਦੇ ਪੰਨਿਆਂ ‘ਚ ਦਰਜ ਹੋ ਗਿਆ।
ਯੁਵਰਾਜ ਨੇ ਖੁਲਾਸਾ ਕੀਤਾ ਹੈ ਕਿ ਇਸ ਇਤਿਹਾਸਕ ਰਿਕਾਰਡ ਨੂੰ ਸਥਾਪਤ ਕਰਨ ਤੋਂ ਬਾਅਦ ਉਸ ਦੇ ਬੱਲੇ ਤੋਂ ਪੁੱਛਗਿੱਛ ਕੀਤੀ ਗਈ ਸੀ। ਲੋਕਾਂ ਨੇ ਇਸ ਰਿਕਾਰਡ 'ਤੇ ਭਰੋਸਾ ਨਹੀਂ ਕੀਤਾ, ਸਗੋਂ ਇਸ ‘ਤੇ ਸ਼ੱਕ ਕੀਤਾ।
“ਉਸ ਸਮੇਂ ਦੇ ਆਸਟ੍ਰੇਲਿਆਈ ਕ੍ਰਿਕਟ ਟੀਮ ਦਾ ਕੋਚ ਮੇਰੇ ਕੋਲ ਆਇਆ ਤੇ ਮੈਨੂੰ ਪੁੱਛਿਆ ਕਿ ਕੀ ਮੇਰੇ ਬੱਲੇ ਦੇ ਪਿੱਛੇ ਕੋਈ ਵਿਸ਼ੇਸ਼ ਲੜਕੀ ਹੈ ਤੇ ਨਾਲ ਹੀ ਪੁੱਛਿਆ ਕਿ ਕੀ ਇਸ ਨੂੰ ਵਰਤਣ ਦੀ ਆਗਿਆ ਹੈ। ਕੀ ਇਸ ਬੱਲੇ ਨੂੰ ਰੈਫਰੀ ਦੁਆਰਾ ਦੇਖਿਆ ਗਿਆ। ਮੈਂ ਉਸ ਨੂੰ ਕਿਹਾ ਜਾਓ ਤੇ ਇਸ ਦਾ ਮੁਆਇਨਾ ਕਰਵਾਓ। ਇੱਥੋਂ ਤਕ ਕਿ ਗਿਲਕ੍ਰਿਸਟ ਨੇ ਵੀ ਪੁੱਛਿਆ ਕਿ ਤੁਹਾਡਾ ਬੈਟ ਕੌਣ ਬਣਾਉਂਦਾ ਹੈ।”
ਯੁਵੀ ਨੇ ਦੱਸਿਆ ਕਿ ਕਿਵੇਂ ਉਸ ਦਾ ਬੱਲਾ ਰੈਫਰੀ ਤੱਕ ਪਹੁੰਚਿਆ ਸੀ। ਇੰਗਲੈਂਡ ਖ਼ਿਲਾਫ਼ ਛੱਕੇ ਲਾਉਣ ਦਾ ਰਿਕਾਰਡ ਬਣਾਉਣ ਤੋਂ ਬਾਅਦ ਬੱਲੇ ਦੇ ਰੈਫਰੀ ਨੇ ਚੈਕ ਕੀਤਾ ਸੀ ਪਰ ਸੱਚੀਂ ਗੱਲ ਇਹ ਹੈ ਕਿ ਇਹ ਬੈਟ ਮੇਰੇ ਲਈ ਸੱਚਮੁੱਚ ਬਹੁਤ ਖਾਸ ਸੀ। ਮੈਂ ਪਹਿਲਾਂ ਅਜਿਹਾ ਕਦੇ ਨਹੀਂ ਖੇਡਿਆ। ਉਹ ਬੈਟ ਤੇ ਸਾਲ 2011 ਦਾ ਵਿਸ਼ਵ ਕੱਪ ਬੱਲੇਬਾਜ਼ ਮੇਰੇ ਲਈ ਬਹੁਤ ਖ਼ਾਸ ਹਨ।”
ਯੁਵਰਾਜ ਨੇ ਕੀਤਾ ਵੱਡਾ ਖੁਲਾਸਾ, 6 ਛੱਕਿਆ ਦਾਂ ਰਿਕਾਰਡ ਬਣਾਉਣ ਮਗਰੋਂ ਵਾਪਰਿਆ ਇਹ ਭਾਣਾ!
ਏਬੀਪੀ ਸਾਂਝਾ
Updated at:
20 Apr 2020 02:38 PM (IST)
ਸਾਬਕਾ ਭਾਰਤੀ ਆਲਰਾਉਂਡਰ ਕ੍ਰਿਕੇਟਰ ਯੁਵਰਾਜ ਸਿੰਘ ਨੇ 2007 ਟੀ -20 ਵਰਲਡ ਕੱਪ ‘ਚ ਲਗਾਤਾਰ ਛੇ ਛੱਕੇ ਲਾ ਕੇ ਵਿਸ਼ਵ ਕੱਪ ਰਿਕਾਰਡ ਬਣਾਇਆ ਸੀ। ਸਟੂਅਰਟ ਬ੍ਰਾਡ ਦੇ ਓਵਰ ‘ਚ ਯੁਵੀ ਨੇ ਲਗਾਤਾਰ ਛੇ ਗੇਂਦਾਂ ‘ਚ ਛੇ ਛੱਕੇ ਲਾਏ। ਟੀ-20 ਵਰਲਡ ਕੱਪ ‘ਚ ਬਣੇ ਰਿਕਾਰਡ ਦੇ ਕਾਰਨ ਯੁਵੀ ਦਾ ਨਾਮ ਇਤਿਹਾਸ ਦੇ ਪੰਨਿਆਂ ‘ਚ ਦਰਜ ਹੋ ਗਿਆ।
- - - - - - - - - Advertisement - - - - - - - - -