ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਯੁਜਵੇਂਦਰ ਚਾਹਲ ਦੇ ਮਾਤਾ-ਪਿਤਾ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੇ ਪਿਤਾ ਨੂੰ ਹਸਪਤਾਲ ਵਿੱਚ ਦਾਖਲ ਕਰਨਾ ਪਿਆ ਹੈ ਜਦਕਿ ਉਨ੍ਹਾਂ ਦੀ ਮਾਤਾ ਦਾ ਘਰ ਵਿੱਚ ਹੀ ਇਲਾਜ ਚੱਲ ਰਿਹਾ ਹੈ। ਯੁਜਵੇਂਦਰ ਦੀ ਪਤੀ ਧਨਸ਼੍ਰੀ ਵਰਮਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਧਨਸ਼੍ਰੀ ਵਰਮਾ ਨੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸ਼ੇਅਰ ਕਰਦੇ ਹੋਏ ਕਿਹਾ, "ਮੇਰੀ ਸੱਸ-ਸਹੁਰਾ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਗਏ ਹਨ। ਮੇਰੇ ਸਹੁਰੇ ਨੂੰ ਗੰਭੀਰ ਲੱਛਣਾਂ ਕਰਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਦਕਿ ਮੇਰੀ ਸੱਸ ਦਾ ਇਲਾਜ ਘਰ ਵਿੱਚ ਹੀ ਚੱਲ ਰਿਹਾ ਹੈ। ਮੈਂ ਜਦ ਹਸਪਤਾਲ ਵਿੱਚ ਸੀ ਤਾਂ ਮੈਂ ਉਥੇ ਖਰਾਬ ਸਥਿਤੀ ਵੇਖੀ। ਮੈਂ ਸਾਵਧਾਨੀ ਰੱਖ ਰਹੀਂ ਹਾਂ ਤੇ ਤੁਹਾਨੂੰ ਵੀ ਬੇਨਤੀ ਕਰ ਰਹੀ ਹਾਂ ਕਿ ਘਰ ਵਿੱਚ ਸੁਰੱਖਿਅਤ ਰਹੋ ਤੇ ਪਰਿਵਾਰ ਦਾ ਖਿਆਲ ਰੱਖੋ।"
 
ਧਨਸ਼੍ਰੀ ਦੀ ਮਾਂ ਅਤੇ ਭਰਾ ਵੀ ਹੋ ਚੁੱਕੇ ਸੰਕਰਮਿਤ
ਧਨਸ਼੍ਰੀ ਨੇ ਕਿਹਾ, ‘ਅਪ੍ਰੈਲ ਅਤੇ ਮਈ ਮੇਰੇ ਲਈ ਸੱਚਮੁੱਚ ਚੁਣੌਤੀਪੂਰਨ ਰਹੇ। ਪਹਿਲਾਂ ਮੇਰੀ ਮਾਂ ਅਤੇ ਭਰਾ ਕੋਰੋਨਾ ਪੌਜ਼ੇਟਿਵ ਹੋ ਗਏ। ਮੈਂ ਉਨ੍ਹਾਂ ਦੇ ਸੰਕਰਮਿਤ ਹੋਣ ਸਮੇਂ ਆਈਪੀਐਲ ਦੇ ਬਾਇਓ ਬੱਬਲ ਵਿੱਚ ਸੀ ਤੇ ਮਦਦ ਨਹੀਂ ਕਰ ਸਕਦੀ ਸੀ ਪਰ ਉਨ੍ਹਾਂ ਬਾਰੇ ਜਾਣਕਾਰੀ ਲੈਂਦੀ ਰਹੀ।ਆਪਣੇ ਪਰਿਵਾਰ ਤੋਂ ਦੂਰ ਰਹਿਣਾ ਬਹੁਤ ਮੁਸ਼ਕਲ ਹੈ। ਖੁਸ਼ਕਿਸਮਤੀ ਨਾਲ, ਮੇਰਾ ਭਰਾ ਅਤੇ ਮਾਤਾ ਜਲਦੀ ਠੀਕ ਹੋ ਗਏ ਪਰ ਇਸ ਮਾਰੂ ਵਾਇਰਸ ਦੇ ਕਾਰਨ ਮੈਂ ਆਪਣੀ ਮਾਸੀ ਨੂੰ ਗੁਆ ਲਿਆ ਤੇ ਹੁਣ ਮੇਰਾ ਸਹੁਰਾ ਪੌਜ਼ੇਟਿਵ ਪਾਇਆ ਗਿਆ।'

ਇਸ ਦੇ ਨਾਲ ਹੀ ਉਸ ਨੇ ਲੋਕਾਂ ਨੂੰ ਲੋੜਵੰਦਾਂ ਦੀ ਮਦਦ ਕਰਨ ਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ। ਆਈਪੀਐਲ 2021 ਵਿੱਚ, ਯੁਜਵੇਂਦਰ ਚਾਹਲ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਦੀ ਟੀਮ ਦਾ ਹਿੱਸਾ ਸੀ ਪਰ ਉਹ ਕੋਈ ਖ਼ਾਸ ਕਮਾਲ ਨਹੀਂ ਕਰ ਪਾਏ। ਚਾਹਲ ਜੁਲਾਈ ਵਿੱਚ ਸ਼੍ਰੀਲੰਕਾ ਜਾਣ ਵਾਲੀ ਟੀਮ ਦਾ ਹਿੱਸਾ ਹੋਣਗੇ। 


 

 



 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ