ਯੁਵੀ ਦੀ ਰਿਸੈਪਸ਼ਨ 'ਤੇ ਜ਼ਹੀਰ ਨੇ ਚੁੱਕਿਆ ਪਰਦਾ ?
ਇਨ੍ਹਾਂ ਨੇ ਪੰਜਾਬੀ ਫਿਲਮ ‘ਦਿਲਦਾਰੀਆਂ’ ਵੀ ਕੀਤੀ ਸੀ।
ਕ੍ਰਿਕਟਰ ਯੁਵਰਾਜ ਸਿੰਘ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ। ਇਨ੍ਹਾਂ ਦੇ ਵਿਆਹ ਅਤੇ ਕੁਝ ਪਾਰਟੀਸ 'ਚ ਦੋ ਹੋਰ ਸੈਲੇਬ੍ਰਿਟੀ ਜੋੜਿਆਂ ਨੂੰ ਪਾਇਆ ਗਿਆ।
zaheer khan @ImZaheer Dec 8 #Yuvihazel wedding marathon finally ends . Congratulations @YUVSTRONG12 @hazelkeech. Finally it's time to head back to the bay !
ਪਹਿਲੇ ਤਾਂ ਅਨੁਸ਼ਕਾ ਸ਼ਰਮਾ ਤੇ ਵੀਰਾਟ ਕੋਹਲੀ ਸਨ ਪਰ ਇਸ ਦੂਜੇ ਜੋੜੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਸੀ।
ਪਰ ਨਾਲ ਹੀ ਜ਼ਹੀਰ ਨੇ ਯੁਵੀ-ਹੇਜ਼ਲ ਨਾਲ ਜੋ ਤਸਵੀਰ ਸਾਂਝੀ ਕੀਤੀ ਉਸ 'ਚ ਸਗਰੀਕਾ ਵੀ ਮੌਜੂਦ ਸੀ ਅਤੇ ਉਨ੍ਹਾਂ ਦਾ ਇਹ ਤਸਵੀਰ ਸਾਂਝੀ ਕਰਨਾ ਵੀ ਇਸ ਗਲ ਵਲ ਇਸ਼ਾਰਾ ਕਰ ਰਿਹਾ ਸੀ ਕਿ ਜ਼ਹੀਰ ਆਪਣੇ ਰਿਸ਼ਤੇ ਦਾ ਖੁਲਾਸਾ ਕਰਨਾ ਚਾਹੁੰਦੇ ਹਨ।
ਖਬਰ ਹੈ ਕਿ ਇਹ ਦੋਨੇ ਪਿਛਲੇ 4 ਮਹੀਨਿਆਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਅਜੇ ਦੋਨਾ ਦੇ ਰਿਸ਼ਤੇ ਦੇ ਚਰਚੇ ਹੀ ਹੋ ਰਹੇ ਸਨ ਕਿ ਜ਼ਹੀਰ ਖਾਨ ਨੇ ਯੁਵੀ ਨੂੰ ਟਵੀਟ ਕਰਕੇ ਵਿਆਹ ਦੀ ਵਧਾਈ ਦਿੱਤੀ।
ਜ਼ਹੀਰ ਖਾਨ ਦਾ ਟਵੀਟ
ਜਿਸ ਅੰਦਾਜ਼ ਨਾਲ ਦੋਨੇ ਇੱਕ-ਦੂਜੇ ਨਾਲ ਸਮਾਂ ਗੁਜਾਰ ਰਹੇ ਹਨ ਉਸਨੂੰ ਵੇਖ ਤਾਂ ਇਹੀ ਲਗਦਾ ਹੈ ਕਿ ਜਲਦੀ ਹੀ ਜ਼ਹੀਰ ਵੀ ਘੋੜੀ ਚੜ੍ਹ ਸਕਦੇ ਹਨ।
ਯੁਵੀ ਦੇ ਵਿਆਹ ਤੇ ਕ੍ਰਿਕਟਰ ਜ਼ਹੀਰ ਖਾਨ ਨੂੰ ਅਦਾਕਾਰਾ ਸਾਗਰਿਕਾ ਘਟਗੇ ਨਾਲ ਸਪੌਟ ਕੀਤਾ ਗਿਆ। ਦੋਵੇਂ ਇੱਕ ਦੂਜੇ ਦੇ ਨਾਲ-ਨਾਲ ਹੀ ਸਨ।
ਵਰਾਜ-ਹੇਜ਼ਲ ਦੀ ਸ਼ੁਰੂਆਤੀ ਪਾਰਟੀ ਤੋਂ ਬਾਅਦ ਇਨ੍ਹਾਂ ਦੋਨਾ ਨੂੰ ਬੁਧਵਾਰ ਨੂੰ ਹੋਈ ਯੁਵੀ-ਹੇਜ਼ਲ ਦੀ ਰਿਸੈਪਸ਼ਨ 'ਚ ਵੀ ਇਕੱਠਿਆਂ ਵੇਖਿਆ ਗਿਆ।
ਇਹੀ ਨਹੀਂ, ਸੁਣਨ ਵਿੱਚ ਇਹ ਵੀ ਆਇਆ ਹੈ ਕਿ ਦੋਵੇਂ ਜਲਦ ਵਿਆਹ ਕਰਾਉਣ ਜਾ ਰਹੇ ਹਨ। ਸਾਗਰਿਕਾ ਸ਼ਾਹਰੁਖ ਖਾਨ ਦੀ ਫਿਲਮ ‘ਚੱਕ ਦੇ ਇੰਡੀਆ’ ਵਿੱਚ ਨਜ਼ਰ ਆਈ ਸੀ।