ਜੇਕਰ ਤੁਸੀਂ ਇੰਟਰਨੈੱਟ ਯੂਜ਼ਰ ਹੋ ਅਤੇ ਗੂਗਲ, ਐਪਲ, ਫੇਸਬੁੱਕ ਜਾਂ ਟੈਲੀਗ੍ਰਾਮ ਵਰਗੇ ਪਲੇਟਫਾਰਮਾਂ ਦੀ ਵਰਤੋਂ ਕਰਦੇ ਹੋ, ਤਾਂ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੋ ਗਿਆ ਹੈ। ਤਾਜ਼ਾ ਰਿਪੋਰਟਾਂ ਦੇ ਅਨੁਸਾਰ, 16 ਅਰਬ ਤੋਂ ਵੱਧ ਲੌਗਇਨ ਡਿਟੇਲਸ ਔਨਲਾਈਨ ਲੀਕ ਹੋ ਚੁੱਕੀ ਹੈ। ਇਨ੍ਹਾਂ ਵਿੱਚ ਪਾਸਵਰਡ ਤੋਂ ਲੈ ਕੇ ਯੂਜ਼ਰਨੇਮ ਤੱਕ ਸਭ ਕੁਝ ਸ਼ਾਮਲ ਹੈ, ਜਿਸਨੂੰ ਸਾਈਬਰ ਅਪਰਾਧੀ ਹੁਣ ਸ਼ਰੇਆਮ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ।
ਸਾਈਬਰ ਸਿਕਿਊਰਿਟੀ ਮਾਹਿਰਾਂ ਦੇ ਅਨੁਸਾਰ, ਇਹ ਹੁਣ ਤੱਕ ਦਾ ਸਭ ਤੋਂ ਵੱਡਾ ਡੇਟਾ ਬ੍ਰੀਚ ਮੰਨਿਆ ਜਾ ਰਿਹਾ ਹੈ। ਇਸ ਵਿੱਚ ਸੋਸ਼ਲ ਮੀਡੀਆ, ਈਮੇਲ, ਕਾਰਪੋਰੇਟ ਖਾਤਿਆਂ, VPN ਅਤੇ ਇੱਥੋਂ ਤੱਕ ਕਿ ਡਿਵੈਲਪਰਾਂ ਦੇ ਪਲੇਟਫਾਰਮਾਂ ਦੀ ਲੌਗਇਨ ਜਾਣਕਾਰੀ ਵੀ ਸ਼ਾਮਲ ਹੈ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਕਦੇ ਇੰਟਰਨੈੱਟ 'ਤੇ ਕਿਸੇ ਸਰਵਿਸ ਦੀ ਵਰਤੋਂ ਕੀਤੀ ਹੈ, ਤਾਂ ਤੁਹਾਡਾ ਡੇਟਾ ਵੀ ਇਸ ਲੀਕ ਦਾ ਹਿੱਸਾ ਹੋ ਸਕਦਾ ਹੈ।
ਅਕਾਊਂਟ 'ਤੇ ਕੰਟਰੋਲ ਦਾ ਖਤਰਾ
ਇਸ ਲੀਕ ਤੋਂ ਬਾਅਦ ਖ਼ਤਰਾ ਸਿਰਫ਼ ਅਕਾਊਂਟ ਹੈਕ ਹੋਣ ਦਾ ਨਹੀਂ ਹੈ, ਸਗੋਂ ਇਸ ਨਾਲ ਤੁਹਾਡੀ ਪੂਰੀ ਡਿਜੀਟਲ ਜ਼ਿੰਦਗੀ ਪ੍ਰਭਾਵਿਤ ਹੋ ਸਕਦੀ ਹੈ। ਫਿਸ਼ਿੰਗ ਹਮਲਿਆਂ ਤੋਂ ਲੈ ਕੇ ਪਛਾਣ ਚੋਰੀ ਅਤੇ ਔਨਲਾਈਨ ਧੋਖਾਧੜੀ ਤੱਕ, ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਵੀ ਤੇਜ਼ੀ ਨਾਲ ਵੱਧ ਸਕਦੀਆਂ ਹਨ।
ਇਨ੍ਹਾਂ ਕੰਪਨੀਆਂ ਦੇ ਯੂਜ਼ਰਸ ਹੋ ਜਾਣਗੇ ਅਲਰਟ
ਗੂਗਲ ਅਤੇ ਜੀਮੇਲ ਯੂਜ਼ਰਸਐਪਲ ਆਈਡੀ ਰੱਖਣ ਵਾਲੇ ਯੂਜ਼ਰਸਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਯੂਜ਼ਰਸਟੈਲੀਗ੍ਰਾਮ ਅਤੇ ਹੋਰ ਚੈਟਿੰਗ ਐਪਸ ਦੇ ਯੂਜ਼ਰਸVPN ਦੀ ਵਰਤੋਂ ਕਰਨ ਵਾਲੇ ਲੋਕ
ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਪਲੇਟਫਾਰਮ ਨਾਲ ਜੁੜੇ ਹੋ, ਤਾਂ ਸਮਝ ਜਾਓ ਕਿ ਤੁਸੀਂ ਵੀ ਇਸ ਖ਼ਤਰੇ ਦਾ ਸ਼ਿਕਾਰ ਹੋ ਸਕਦੇ ਹੋ।
ਇਦਾਂ ਕੀ ਕਰੀਏ ਤਾਂ ਕਿ ਅਕਾਊਂਟ ਰਹੇ ਸੁਰੱਖਿਅਤ?
ਜੇਕਰ ਤੁਸੀਂ ਲੰਬੇ ਸਮੇਂ ਤੋਂ ਆਪਣਾ ਪਾਸਵਰਡ ਨਹੀਂ ਬਦਲਿਆ ਹੈ ਜਾਂ ਇੱਕੋ ਪਾਸਵਰਡ ਨੂੰ ਕਈ ਸਾਈਟਾਂ 'ਤੇ ਵਰਤਿਆ ਹੈ, ਤਾਂ ਹੁਣ ਇਸਨੂੰ ਬਦਲਣ ਦਾ ਸਮਾਂ ਹੈ।
ਦੋ-ਫੈਕਟਰ ਆਥੈਨਟੀਕੇਸ਼ਨ (2FA) ਆਨ ਕਰੋ। ਇਸ ਫੀਚਰ ਨਾਲ ਤੁਹਾਡੇ ਅਕਾਊਂਟ ਵਿੱਚ ਲੌਗਇਨ ਕਰਨ ਲਈ ਤੁਹਾਡੇ ਪਾਸਵਰਡ ਤੋਂ ਇਲਾਵਾ ਇੱਕ ਹੋਰ ਸਿਕਿਊਰਿਟੀ ਕੋਡ ਦੀ ਲੋੜ ਹੋਵੇਗੀ, ਜਿਸ ਨਾਲ ਹੈਕਿੰਗ ਕਰਨਾ ਸੌਖਾ ਨਹੀਂ ਹੋਵੇਗਾ।
Passkey ਦੀ ਵਰਤੋਂ ਕਰੋ। ਗੂਗਲ ਅਤੇ ਐਪਲ ਵਰਗੇ ਪਲੇਟਫਾਰਮ ਹੁਣ Passkey ਦਾ ਆਪਸ਼ਨ ਪੇਸ਼ ਕਰ ਰਹੇ ਹਨ, ਜੋ ਕਿ Passkey ਨਾਲੋਂ ਵਧੇਰੇ ਸੁਰੱਖਿਅਤ ਹੈ।
ਜੇਕਰ ਤੁਸੀਂ ਕੋਈ ਅਜੀਬ ਈਮੇਲ, ਲੌਗਇਨ ਨੋਟੀਫਿਕੇਸ਼ਨ ਜਾਂ ਸ਼ੱਕੀ ਗਤੀਵਿਧੀ ਪਤਾ ਲੱਗੇ, ਤਾਂ ਤੁਰੰਤ ਆਪਣਾ ਪਾਸਵਰਡ ਬਦਲੋ ਅਤੇ ਸਬੰਧਤ ਪਲੇਟਫਾਰਮ ਨੂੰ ਇਸਦੀ ਰਿਪੋਰਟ ਕਰੋ।
ਕਈ ਵਾਰ ਲੌਗਇਨ ਪੁਰਾਣੇ ਫੋਨਾਂ ਜਾਂ ਲੈਪਟਾਪਾਂ ਵਿੱਚ ਸੇਵ ਹੋ ਜਾਂਦੇ ਹਨ। ਅਜਿਹੇ ਸਾਰੇ Unused ਡਿਵਾਈਸਾਂ ਤੋਂ ਆਪਣੇ ਖਾਤੇ ਨੂੰ ਸਾਈਨ ਆਊਟ ਕਰੋ।
ਡੇਟਾ ਲੀਕ ਦਾ ਮਤਲਬ ਸਿਰਫ਼ ਤੁਹਾਡੇ ਪਾਸਵਰਡ ਦੀ ਚੋਰੀ ਹੀ ਨਹੀਂ ਹੈ, ਸਗੋਂ ਇਹ ਤੁਹਾਡੀ ਨਿੱਜੀ ਜ਼ਿੰਦਗੀ, ਪੈਸੇ ਅਤੇ ਪਛਾਣ ਲਈ ਵੀ ਖ਼ਤਰਾ ਪੈਦਾ ਕਰ ਸਕਦਾ ਹੈ। ਇਸ ਲਈ ਹੁਣੇ ਸੁਚੇਤ ਰਹੋ।