ਨਵੀਂ ਦਿੱਲੀ: ਵ੍ਹੱਟਸਐਪ ਉਂਜ ਤਾਂ ਦੁਨੀਆ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਇੰਸਟੈਂਟ ਮੈਸੇਜਿੰਗ ਐਪ ਹੈ, ਪਰ ਭਾਰਤ ‘ਚ ਇਸ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸੇ ਲਈ ਆਪਣੇ ਯੂਜ਼ਰਸ ਨੂੰ ਖੁਸ਼ ਕਰਨ ਲਈ ਅਕਸਰ ਹੀ ਵ੍ਹੱਟਸਐਪ ਨਵੇਂ-ਨਵੇਂ ਫੀਚਰਸ ਲੌਂਚ ਕਰਦਾ ਰਹਿੰਦਾ ਹੈ। ਅਜਿਹੇ ‘ਚ ਵ੍ਹੱਟਸਐਫ ਯੂਜ਼ਰਸ ਕੁਝ ਹੋਰ ਨਵੇਂ ਫੀਰਚਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਿਨ੍ਹਾਂ ਬਾਰੇ ਤੁਸੀਂ ਹੇਠ ਪੜ੍ਹ ਸਕਦੇ ਹੋ।
ਡਾਰਕ ਮੋਡ ਦਾ ਪਿਛਲੇ ਕੁਝ ਸਮੇਂ ਤੋਂ ਟੈਸਟਿੰਗ ਚੱਲ ਰਹੀ ਹੈ ਅਤੇ ਸ਼ਾਇਦ ਇਸ ਫੀਚਰ ਦਾ ਇੰਤਜ਼ਾਰ ਯੂਜ਼ਰਸ ਲੰਬੇ ਸਮੇਂ ਤੋਂ ਕਰ ਰਹੇ ਹਨ। ਇਸ ਬਾਰੇ ਰਿਪੋਰਟਸ ਆਇਆਂ ਹਨ ਕਿ ਡਾਰਕ ਮੋਡ ਵ੍ਹੱਟਸਐਪ ਦੇ ਵੱਖ-ਵੱਖ ਸੈਕਸ਼ਨ ‘ਚ ਲਾਗੂ ਕੀਤਾ ਜਾਵੇਗਾ। ਜਿਸ ਨੂੰ ਜਲਦੀ ਹੀ ਲੌਂਚ ਕੀਤਾ ਜਾਵੇਗਾ।
WhatsApp ਨੇ iOS ਯੂਜ਼ਰਸ ਲਈ ਫਿੰਗਰਪ੍ਰਿੰਟ ਅਥੈਂਟਿਕੇਸ਼ਨ ਦਾ ਫੀਚਰਸ ਕੁਝ ਸਮਾਂ ਪਹਿਲਾਂ ਰਿਲੀਜ਼ ਕੀਤਾ ਹੈ। ਐਪਲ ਦੇ ਜਿਸ ਫੋਨ ‘ਚ ਫੇਸ ਆਈਡੀ ਹੈ ਉਸ ਲਈ ਫੇਸ ਆਈਡੀ ਦਾ ਸਪੋਰਟ ਦਿੱਤਾ ਗਿਆ ਹੈ। ਪਰ ਹੁਣ ਤਕ ਐਂਡ੍ਰੌਇਡ ਲਈ ਕੋਈ ਖ਼ਬਰ ਨਹੀਂ ਆਈ।
ਅਗਲਾ ਫੀਚਰ ਹੈ ‘ਸਟੇਟਸ ਸ਼ੇਅਰ ਫੀਚਰ’। ਫੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਦਾ ਪਲਾਨ ਹੈ ਕਿ ਇੰਸਟਾ, ਮੈਸੇਜਿੰਗ ਅਤੇ ਵ੍ਹੱਟਸਐਪ ਨੂੰ ਮਰਜ ਕਰਕੇ ਕ੍ਰਾਸ ਪਲੇਟਫਾਰਮ ਮੈਸੇਜਿੰਗ ਸਿਸਟਮ ਤਿਆਰ ਕੀਤਾ ਜਾਵੇਗਾ। ਇਸ ‘ਤੇ ਕੰਮ ਕੀਤਾ ਜਾ ਰਿਹਾ ਹੈ। ਜਿਸ ਦੇ ਨਾਲ ਫੇਸਬੁੱਕ ‘ਤੇ ਵ੍ਹੱਟਸਐਪ ਦਾ ਸਟੇਟਸ ਸਿੱਧਾ ਸ਼ੇਅਰ ਹੋ ਜਾਵੇਗਾ।
ਵ੍ਹੱਟਸਐਪ ‘ਚ ਰੈਂਕਿੰਗ ਆਰਡਰ ਆਉਣ ਵਾਲਾ ਹੈ। ਇਸ ਫੀਚਰ ‘ਚ ਜਿਸ ਯੂਜ਼ਰ ਨਾਲ ਤੁਸੀਂ ਜ਼ਿਆਦਾ ਗੱਲ ਕਰਦੇ ਹੋ ਉਸ ਨੂੰ ਫੀਚਰ ਆਪ ਡਿਟੈਕਟ ਕਰ ਲਵੇਗਾ। ਜਿਸ ਨਾਲ ਤੁਹਾਨੂੰ ਫੇਵਰੇਟ ਕੌਨਟੈਕ ਨੂੰ ਵਾਰ-ਵਾਰ ਲੱਭਣ ਦੀ ਲੋੜ ਨਹੀਂ ਪਵੇਗੀ।
ਹਾਲ ਹੀ ‘ਚ ਵ੍ਹੱਟਸਐਪ ਨੇ ਕਿਊਆਰ ਕੋਡ ਦਾ ਇੱਕ ਸਕਰੀਨਸ਼ੌਟ ਸ਼ੇਅਰ ਕੀਤਾ ਹੈ। ਜਿਸ ਦੀ ਫਿਲਹਾਲ ਟੈਸਟਿੰਗ ਕੀਤੀ ਜਾ ਰਹੀ ਹੈ। ਜਲਦੀ ਹੀ ਫੀਚਰ ਲੌਂਚ ਕਰ ਦਿੱਤਾ ਜਾਵੇਗਾ। ਇਸ ਨੂੰ ਤੁਸੀਂ ਆਪਣੇ ਵਿਜ਼ਿਟਿੰਗ ਕਾਰਡ ‘ਤੇ ਵੀ ਪ੍ਰਿੰਟ ਕਰਵਾ ਸਕੋਗੇ।
WhatsApp ਦੇ ਇਨ੍ਹਾਂ 5 ਫੀਚਰਸ ਦਾ ਹੈ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ
ਏਬੀਪੀ ਸਾਂਝਾ
Updated at:
06 Jul 2019 04:06 PM (IST)
ਵ੍ਹੱਟਸਐਪ ਉਂਜ ਤਾਂ ਦੁਨੀਆ ਵਿੱਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਇੰਸਟੈਂਟ ਮੈਸੇਜਿੰਗ ਐਪ ਹੈ, ਪਰ ਭਾਰਤ ‘ਚ ਇਸ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸੇ ਲਈ ਆਪਣੇ ਯੂਜ਼ਰਸ ਨੂੰ ਖੁਸ਼ ਕਰਨ ਲਈ ਅਕਸਰ ਹੀ ਵ੍ਹੱਟਸਐਪ ਨਵੇਂ-ਨਵੇਂ ਫੀਚਰਸ ਲੌਂਚ ਕਰਦਾ ਰਹਿੰਦਾ ਹੈ।
- - - - - - - - - Advertisement - - - - - - - - -