Chandigarh: ਰਿਲਾਇੰਸ ਜੀਓ ਨੇ ਅੱਜ ਹਰਿਆਣਾ ਦੇ ਚਾਰ ਹੋਰ ਸ਼ਹਿਰਾਂ, ਰੇਵਾੜੀ, ਭਿਵਾਨੀ, ਕੈਥਲ ਤੇ ਜੀਂਦ, ਵਿੱਚ ਟਰੂ 5ਜੀ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਸ਼ਹਿਰਾਂ ਦੇ ਜੀਓ ਉਪਭੋਗਤਾਵਾਂ ਨੂੰ ਹੁਣ ਜੀਓ ਵੈਲਕਮ ਆਫਰ ਤਹਿਤ ਸੱਦਾ ਦਿੱਤਾ ਜਾਵੇਗਾ। ਸੱਦਾ ਦਿੱਤੇ ਗਏ ਜੀਓ ਉਪਭੋਗਤਾ ਬਿਨਾਂ ਕਿਸੇ ਵਾਧੂ ਕੀਮਤ ਦੇ 1 ਜੀਬੀਪੀਐਸ+ ਤੱਕ ਦੀ ਸਪੀਡ ਤੇ ਅਸੀਮਤ ਡੇਟਾ ਦਾ ਅਨੁਭਵ ਕਰ ਸਕਣਗੇ।


ਇਨ੍ਹਾਂ ਚਾਰ ਸ਼ਹਿਰਾਂ ਵਿੱਚ ਜੀਓ ਟਰੂ 5G ਸੇਵਾਵਾਂ ਦੀ ਸ਼ੁਰੂਆਤ ਦੇ ਨਾਲ, ਹਰਿਆਣਾ ਵਿੱਚ ਇਸ ਸੇਵਾ ਦੇ ਨਾਲ ਜੁੜਨ ਵਾਲੇ ਕੁੱਲ ਸ਼ਹਿਰਾਂ ਦੀ ਗਿਣਤੀ ਵਧ ਕੇ 17 ਹੋ ਗਈ ਹੈ। ਅੰਬਾਲਾ, ਪਾਣੀਪਤ, ਰੋਹਤਕ, ਹਿਸਾਰ, ਸਿਰਸਾ, ਕਰਨਾਲ, ਸੋਨੀਪਤ, ਬਹਾਦੁਰਗੜ੍ਹ, ਥਾਨੇਸਰ, ਯਮੁਨਾਨਗਰ, ਪੰਚਕੂਲਾ, ਗੁਰੂਗ੍ਰਾਮ ਤੇ ਫਰੀਦਾਬਾਦ ਪਹਿਲਾਂ ਹੀ ਜੀਓ ਟਰੂ 5ਜੀ ਦਾ ਲਾਭ ਲੈ ਰਹੇ ਹਨ।


ਇਸ ਜੀਓ ਦੇ ਬੁਲਾਰੇ ਨੇ ਕਿਹਾ, “ਹਰਿਆਣਾ ਦੇ 4 ਹੋਰ ਸ਼ਹਿਰਾਂ ਵਿੱਚ ਜੀਓ ਟਰੂ 5ਜੀ ਦਾ ਰੋਲਆਊਟ ਕਰਕੇ ਅਸੀਂ ਬਹੁਤ ਖੁਸ਼ ਹਾਂ। ਇਹ ਲਾਂਚ ਇਨ੍ਹਾਂ ਸ਼ਹਿਰਾਂ ਵਿੱਚ ਜੀਓ ਉਪਭੋਗਤਾਵਾਂ ਦੇ ਪ੍ਰਤੀ ਇੱਕ ਸਨਮਾਨ ਦਾ ਪ੍ਰਤੀਕ ਹੈ, ਜਿਹੜੇ ਹੁਣ ਜੀਓ ਟਰੂ 5ਜੀ ਦੇ ਪਰਿਵਰਤਨਸ਼ੀਲ ਲਾਭਾਂ ਦਾ ਅਨੰਦ ਲੈ ਸਕਣਗੇ।


ਉਨ੍ਹਾਂ ਕਿਹਾ ਕਿ ਜੀਓ ਦੀਆਂ ਟਰੂ 5ਜੀ ਸੇਵਾਵਾਂ ਦੀ ਸ਼ੁਰੂਆਤ ਨਾਲ, ਇਨ੍ਹਾਂ ਸ਼ਹਿਰਾਂ ਦੇ ਉਪਭੋਗਤਾਵਾਂ ਨੂੰ ਨਾ ਸਿਰਫ਼ ਸਭ ਤੋਂ ਵਧੀਆ ਦੂਰਸੰਚਾਰ ਨੈਟਵਰਕ ਮਿਲੇਗਾ, ਸਗੋਂ ਈ-ਗਵਰਨੈਂਸ, ਸਿੱਖਿਆ, ਆਟੋਮੇਸ਼ਨ, ਆਰਟੀਫੀਸ਼ੀਅਲ ਇੰਟੈਲੀਜੈਂਸ, ਗੇਮਿੰਗ, ਹੈਲਥ ਕੇਅਰ, ਖੇਤੀਬਾੜੀ ਤੇ ਆਈਟੀ ਦੇ ਖੇਤਰਾਂ ਵਿੱਚ ਵਿਕਾਸ ਦੇ ਬੇਅੰਤ ਮੌਕੇ ਵੀ ਮਿਲਣਗੇ।


ਉਨ੍ਹਾਂ ਕਿਹਾ ਕਿ ਜਿਓ ਦਾ ਇੱਕ ਮਜ਼ਬੂਤ​ਨੈੱਟਵਰਕ ਹੈ ਜੋ ਪੂਰੇ ਹਰਿਆਣਾ ਨੂੰ ਕਵਰ ਕਰਦਾ ਹੈ ਤੇ ਇਹ ਰਾਜ ਦੇ ਦੂਰ-ਦੁਰਾਡੇ ਦੇ ਕੋਨਿਆਂ ਤੱਕ ਵੀ ਪਹੁੰਚਦਾ ਹੈ।“ ਰਾਸ਼ਟਰੀ ਪੱਧਰ ਤੇ ਅੱਜ ਕੁੱਲ 34 ਸ਼ਹਿਰ ਜਿਓ ਟਰੂ 5ਜੀ ਨੈੱਟਵਰਕ ਨਾਲ ਜੁੜੇ । ਇਸ ਦੇ ਨਾਲ, ਦੇਸ਼ ਵਿੱਚ ਟਰੂ 5ਜੀ  ਨਾਲ ਜੁੜਣ  ਵਾਲੇ ਸ਼ਹਿਰਾਂ ਦੀ ਕੁੱਲ ਗਿਣਤੀ 365 ਹੋ ਗਈ ਹੈ ।


ਇਹ ਵੀ ਪੜ੍ਹੋ: WhatsApp: ਫੋਨ ਨੰਬਰ ਦੀ ਥਾਂ 'ਤੇ ਦਿਖਾਈ ਦੇਵੇਗਾ ਯੂਜ਼ਰਨੇਮ… WhatsApp ਗਰੁੱਪ ਚੈਟ ਲਈ ਆ ਰਿਹਾ ਹੈ ਖਾਸ ਫੀਚਰ, ਤੁਹਾਨੂੰ ਮਿਲੇਗਾ ਇਹ ਫਾਇਦਾ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Ludhiana News: ਵਿਦੇਸ਼ ਤੋਂ ਡਿਪੋਰਟ ਹੋਇਆ ਤਾਂ ਸ਼ੁਰੂ ਕਰ ਲਿਆ ਨਕਲੀ ਨੋਟ ਛਾਪਣ ਦਾ ਕੰਮ, ਆਖਰ ਇੰਝ ਆਏ ਅੜਿੱਕੇ