ਕਈ ਕੰਪਨੀਆਂ ਨੇ 5 ਜੀ ਟੈਕਨਾਲੋਜੀ ਵਾਲੇ ਸਮਾਰਟਫੋਨ ਵੀ ਲਾਂਚ ਕਰ ਦਿੱਤੇ ਹਨ। ਇਹ ਮੋਬਾਈਲ ਭਾਰਤੀ ਬਾਜ਼ਾਰ 'ਚ 5 ਜੀ ਦੇ ਆਉਣ ਤੋਂ ਪਹਿਲਾਂ ਤਿਆਰ ਹਨ। ਜੇ ਤੁਸੀਂ ਸੋਚ ਰਹੇ ਹੋ ਕਿ ਭਾਰਤ 'ਚ ਕਿਹੜੇ ਮੋਬਾਈਲ 5 ਜੀ 'ਚ ਉਪਲਬਧ ਹਨ, ਤਾਂ ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਮੋਬਾਈਲ ਬਾਰੇ ਦੱਸਣ ਜਾ ਰਹੇ ਹਾਂ।


Xiaomi Mi 10 5G:

Xiaomi Mi 10 5G ਫਲੈਗਸ਼ਿਪ ਪ੍ਰੋਸੈਸਰ ਕੁਆਲਕਾਮ ਸਨੈਪਡ੍ਰੈਗਨ 865 ਐਡਰੇਨੋ 650 ਜੀਪੀਯੂ ਦੇ ਨਾਲ ਲਾਂਚ ਕੀਤਾ ਗਿਆ ਹੈ। ਸਮਾਰਟਫੋਨ ਦੀ ਮੁੱਖ ਵਿਸ਼ੇਸ਼ਤਾ ਇਸ ਦਾ ਕੈਮਰਾ ਹੈ। ਇਹ ਮੋਬਾਈਲ 108 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਕੈਮਰਾ ਹੈ। ਇਸ ਵਿੱਚ ਚਾਰ ਰੀਅਰ ਕੈਮਰਾ ਹਨ। ਜਦਕਿ ਇਸ ਦਾ ਡਿਸਪਲੇਅ 6.67 ਇੰਚ ਹੈ। ਇਸ ਦੀ ਰੈਮ 8 ਜੀਬੀ ਹੈ। ਇਸਦੀ ਕੀਮਤ 49999 ਰੁਪਏ ਹੈ।


ਸੈਮਸੰਗ ਗਲੈਕਸੀ ਐਸ 20 ਅਲਟਰਾ:

ਇਹ ਸਮਾਰਟਫੋਨ ਸਭ ਤੋਂ ਮਹਿੰਗੀ ਐਸ ਸੀਰੀਜ਼ ਹੈ ਅਤੇ ਇਹ 5 ਜੀ ਟੈਕਨਾਲੋਜੀ ਦੇ ਨਾਲ ਆਉਂਦਾ ਹੈ। ਇਸ 'ਚ 108 ਮੈਗਾਪਿਕਸਲ ਦਾ ਕੈਮਰਾ ਹੈ ਜੋ 100 ਐਕਸ ਡਿਜੀਟਲ ਜ਼ੂਮ ਦੇ ਨਾਲ ਆਉਂਦਾ ਹੈ। ਇਸ ਦੀ ਰੈਮ 12 ਅਤੇ 16 ਜੀ.ਬੀ. ਹੈ। ਇਸ ਦੀ ਕੀਮਤ 99890 ਰੁਪਏ ਹੈ।



ਰੀਅਲਮੀ ਐਕਸ 50 ਪ੍ਰੋ:

ਰੀਅਲਮੀ ਪਹਿਲੀ ਕੰਪਨੀ ਸੀ ਜਿਸ ਨੇ ਭਾਰਤ 'ਚ 5 ਜੀ ਟੈਕਨਾਲੋਜੀ ਨਾਲ ਲੈਸ ਰੀਅਲਮੀ ਐਕਸ 50 ਸਮਾਰਟਫੋਨ ਲਾਂਚ ਕੀਤਾ ਸੀ। ਇਹ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 865 ਐਸ ਸੀ ਦੇ ਨਾਲ ਆਇਆ ਹੈ। ਇਸ ਦੀ ਕੀਮਤ 37999 ਰੁਪਏ ਹੈ।


ਵਨ ਪਲੱਸ 8 ਪ੍ਰੋ:

ਕੰਪਨੀ ਨੇ ਇਸ ਨੂੰ ਹਾਲ ਹੀ ਵਿੱਚ ਲਾਂਚ ਕੀਤਾ ਹੈ। ਇਸ 'ਚ ਕੁਆਲਕਾਮ ਸਨੈਪਡ੍ਰੈਗਨ 865 ਪ੍ਰੋਸੈਸਰ ਹੈ। ਇਹ 8 ਜੀਬੀ ਤੇ 12 ਜੀਬੀ ਰੈਮ ਵੇਰੀਐਂਟ 'ਚ ਆਉਂਦਾ ਹੈ। ਇਸ ਦਾ ਡਿਸਪਲੇਅ 6.78 ਇੰਚ ਹੈ। ਇਸ ਦੀ ਕੀਮਤ 59999 ਰੁਪਏ ਹੈ।