Aadhaar Card Safety Tips: ਆਧਾਰ ਕਾਰਡ ਦੀ ਵਰਤੋਂ ਦੇਸ਼ ਭਰ ਵਿੱਚ ਲਗਪਗ ਹਰ ਸਰਕਾਰੀ ਤੇ ਨਿੱਜੀ ਕੰਮ ਲਈ ਕੀਤੀ ਜਾਂਦੀ ਹੈ। ਕਿਸੇ ਵਿਅਕਤੀ ਬਾਰੇ ਹਰ ਜਾਣਕਾਰੀ ਇਸ ਇੱਕ ਦਸਤਾਵੇਜ਼ ਤੋਂ ਜਾਣੀ ਜਾ ਸਕਦੀ ਹੈ। ਇਸ ਨੂੰ ਫ਼ੋਨ ਨੰਬਰ, ਪੈਨ ਕਾਰਡ ਤੇ ਵੋਟਰ ਕਾਰਡ ਨਾਲ ਵੀ ਲਿੰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਕਾਰਨ ਆਧਾਰ ਕਾਰਡ ਨੂੰ ਲੈ ਕੇ ਧੋਖਾਧੜੀ ਵੀ ਕਾਫੀ ਵਧ ਗਈ ਹੈ। ਜੇਕਰ ਆਧਾਰ ਗਲਤ ਹੱਥਾਂ ਵਿੱਚ ਚਲਾ ਜਾਵੇ, ਤਾਂ ਤੁਹਾਡਾ ਬੈਂਕ ਖਾਤਾ ਖਾਲੀ ਹੋ ਸਕਦਾ ਹੈ। ਇਸ ਲਈ ਤੁਸੀਂ ਇਹ 8 ਗਲਤੀਆਂ ਭੁੱਲ ਕੇ ਵੀ ਨਾਲ ਕਰੋ ਨਹੀਂ ਤਾਂ ਵੱਡੀ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ।



1. ਆਧਾਰ ਜਾਣਕਾਰੀ ਕਿਸੇ ਨਾਲ ਸਾਂਝਾ ਨਾ ਕਰੋ
ਧੋਖੇਬਾਜ਼ ਅਕਸਰ ਸਰਕਾਰੀ ਅਧਿਕਾਰੀ, UIDAI ਅਧਿਕਾਰੀ ਜਾਂ ਫਿਰ ਬੈਂਕ ਦੇ ਨੁਮਾਇੰਦੇ ਬਣ ਕੇ ਕਾਲ ਜਾਂ ਐਸਐਮਐਸ ਰਾਹੀਂ ਆਧਾਰ ਕਾਰਡ ਦੀਆਂ ਗਲਤੀਆਂ ਬਾਰੇ ਗੱਲ ਕਰਦੇ ਹਨ। ਅਜਿਹੀ ਸਥਿਤੀ ਵਿੱਚ ਕਾਰਡ ਨੰਬਰ, OTP ਜਾਂ ਹੋਰ ਜਾਣਕਾਰੀ ਦੇਣ ਤੋਂ ਬਚੋ।



2. ਹਮੇਸ਼ਾ ਅਧਿਕਾਰਤ ਵੈੱਬਸਾਈਟ ਦੀ ਵਰਤੋਂ ਕਰੋ
ਸਾਈਬਰ ਠੱਗ ਅੱਜਕੱਲ੍ਹ ਲੋਕਾਂ ਨੂੰ ਆਧਾਰ ਨਾਲ ਜੁੜੀਆਂ ਕਈ ਸੇਵਾਵਾਂ ਨੂੰ ਲਿੰਕ ਕਰਨ ਦੀ ਝੂਠੀ ਗੱਲ ਕਰਦੇ ਹਨ ਤੇ ਇਸ ਨਾਲ ਉਹ ਪਲਕ ਝਪਕਦੇ ਹੀ ਤੁਹਾਡੇ ਬੈਂਕ ਖਾਤੇ ਵਿੱਚ ਰੱਖੇ ਪੈਸੇ ਨੂੰ ਖਾਲੀ ਕਰ ਸਕਦੇ ਹਨ। ਅਜਿਹੀ ਸਥਿਤੀ ਵਿੱਚ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਆਧਾਰ ਕਾਰਡ ਲਿੰਕ ਜਾਂ ਕਿਸੇ ਹੋਰ ਕੰਮ ਲਈ ਹਮੇਸ਼ਾਂ ਅਧਿਕਾਰਤ ਵੈਬਸਾਈਟ ਦੀ ਚੋਣ ਕਰੋ।



3. ਬਾਇਓਮੈਟ੍ਰਿਕ ਪ੍ਰਮਾਣਿਕਤਾ ਨੂੰ ਲੌਕ ਡਾਉਨ ਕਰੋ
ਦੱਸ ਦਈਏ ਕਿ ਆਪਣੇ ਡੇਟਾ ਨੂੰ ਸੁਰੱਖਿਅਤ ਰੱਖਣ ਲਈ, ਤੁਸੀਂ ਆਧਾਰ ਕਾਰਡ ਦੇ ਵੇਰਵਿਆਂ ਨੂੰ ਬਾਇਓਮੈਟ੍ਰਿਕ ਪ੍ਰਮਾਣੀਕਰਨ ਲੌਕ ਨਾਲ ਲੌਕ ਕਰ ਸਕਦੇ ਹੋ। ਧੋਖਾਧੜੀ ਵਿੱਚ ਸਭ ਤੋਂ ਵੱਡੀ ਗਲਤੀ ਬਾਇਓਮੈਟ੍ਰਿਕ ਪ੍ਰਮਾਣਿਕਤਾ ਨੂੰ ਲੌਕ ਨਾ ਕਰਨਾ ਮੰਨਿਆ ਜਾਂਦਾ ਹੈ।


4. ਲਾਲਚ ਦਾ ਸ਼ਿਕਾਰ ਨਾ ਹੋਵੋ
ਸਾਈਬਰ ਠੱਗ ਫਰਜ਼ੀ ਈਮੇਲ ਭੇਜ ਕੇ ਤੁਹਾਨੂੰ ਪੈਸੇ ਦਾ ਲਾਲਚ ਦਿੰਦੇ ਹਨ। ਉਹ ਈਮੇਲ ਤੋਂ ਯੂਆਈਡੀਏਆਈ ਵਰਗੀਆਂ ਵੈਬਸਾਈਟਾਂ ਉਪਰ ਅਜਿਹੇ ਲਿੰਕ ਭੇਜਦੇ ਹਨ ਜੋ ਤੁਹਾਨੂੰ ਇੱਕ ਜਾਅਲੀ ਵੈਬਸਾਈਟ 'ਤੇ ਲੈ ਜਾਂਦੇ ਹਨ। ਇਸ ਕਾਰਨ ਤੁਹਾਡਾ ਆਧਾਰ ਕਾਰਡ ਨੰਬਰ ਦਰਜ ਕਰਨ ਤੋਂ ਬਾਅਦ ਤੁਹਾਡੇ ਨਾਲ ਧੋਖਾ ਹੋ ਸਕਦਾ ਹੈ।



5. ਆਧਾਰ ਦੀ ਫੋਟੋ ਨੂੰ ਡਿਲੀਟ ਕਰ ਦਿਓ
ਅਕਸਰ ਲੋਕ ਆਪਣੇ ਫੋਨ 'ਚ ਆਧਾਰ ਦੀ ਫੋਟੋ ਜਾਂ ਡਿਜੀਟਲ ਕਾਪੀ ਰੱਖਦੇ ਹਨ। ਅਜਿਹਾ ਬਿਲਕੁਲ ਵੀ ਨਾ ਕਰੋ। ਜੇਕਰ ਤੁਹਾਡੇ ਫੋਨ 'ਚ ਇਹ ਫੋਟੋ ਹੈ ਤਾਂ ਇਸ ਨੂੰ ਡਿਲੀਟ ਕਰ ਦਿਓ। ਅਜਿਹਾ ਇਸ ਲਈ ਕਿਉਂਕਿ ਫੋਨ ਚੋਰੀ ਹੋਣ 'ਤੇ ਫੋਟੋਆਂ ਦੀ ਦੁਰਵਰਤੋਂ ਹੋ ਸਕਦੀ ਹੈ।



6. ਆਪਣੇ ਆਧਾਰ ਦੀ ਜਾਂਚ ਕਰਦੇ ਰਹੋ
ਇਹ ਜਾਣਨ ਲਈ ਕਿ ਤੁਹਾਡੇ ਆਧਾਰ ਕਾਰਡ ਦੇ ਵੇਰਵਿਆਂ ਦੀ ਕਿੱਥੇ ਤੇ ਕਿਵੇਂ ਵਰਤੋਂ ਕੀਤੀ ਜਾ ਰਹੀ ਹੈ, UIDAI ਦੀਆਂ ਅਧਿਕਾਰਤ ਵੈੱਬਸਾਈਟਾਂ ਉਪਰ ਜਾ ਕੇ ਜਾਂਚ ਕਰਦੇ ਰਹੋ।



7. mAadhaar ਐਪ ਨੂੰ ਆਪਣੇ ਫੋਨ 'ਚ ਰੱਖੋ
ਤੁਹਾਨੂੰ ਆਪਣੇ ਸਮਾਰਟਫੋਨ 'ਚ mAadhar ਐਪ ਜ਼ਰੂਰ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਆਪਣੇ ਆਧਾਰ ਕਾਰਡ ਤੱਕ ਪਹੁੰਚ ਕਰ ਸਕਦੇ ਹੋ। ਦੱਸ ਦੇਈਏ ਕਿ ਇਹ ਐਪ ਪਾਸਵਰਡ ਨਾਲ ਸੁਰੱਖਿਅਤ ਹੈ।


8. ਆਪਣਾ ਮੋਬਾਈਲ ਨੰਬਰ ਅੱਪਡੇਟ ਕਰੋ
ਆਪਣੇ ਆਧਾਰ ਮੋਬਾਈਲ ਨੰਬਰ ਨੂੰ ਹਮੇਸ਼ਾ ਅਪਡੇਟ ਰੱਖੋ ਕਿਉਂਕਿ ਜੇਕਰ ਕੋਈ ਤੁਹਾਡੇ ਆਧਾਰ ਕਾਰਡ ਦੀ ਵਰਤੋਂ ਕਰਦਾ ਹੈ, ਤਾਂ ਤੁਹਾਨੂੰ ਯਕੀਨੀ ਤੌਰ 'ਤੇ ਇੱਕ OTP ਮਿਲੇਗਾ। OTP ਤੋਂ ਬਿਨਾਂ ਇਸ ਦਸਤਾਵੇਜ਼ ਦੀ ਕਦੇ ਵੀ ਦੁਰਵਰਤੋਂ ਨਹੀਂ ਕੀਤੀ ਜਾਵੇਗੀ।