AC Renting Tips: ਗਰਮੀ ਵਿੱਚ ਹਰ ਕੋਈ ਠੰਡਕ ਪਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉਸ ਦੇ ਲਈ ਕਈ ਤਰੀਕੇ ਵੀ ਅਪਣਾਉਂਦਾ ਹੈ। ਉੱਥੇ ਹੀ ਜਿਹੜੇ ਲੋਕ ਘਰ ਵਿੱਚ ਰਹਿ ਰਹੇ ਹੁੰਦੇ ਹਨ, ਉਹ ਤਾਂ ਏਸੀ ਦੀ ਹਵਾ ਵੀ ਲੈ ਲੈਂਦੇ ਹਨ। ਪਰ ਉੱਥੇ ਹੀ ਜਿਹੜੇ ਵਿਦਿਆਰਥੀ ਜਾਂ ਲੋਕ ਵਰਕਿੰਗ ਹਨ ਅਤੇ ਕਿਰਾਏ 'ਤੇ ਰਹਿੰਦੇ ਹਨ, ਉਹ ਵੀ ਆਪਣੇ ਆਪ ਨੂੰ ਠੰਡਕ ਮਹਿਸੂਸ ਕਰਵਾਉਣ ਲਈ ਕਈ ਵਾਰ ਏਸੀ ਆਪਣਾ ਖਰੀਦਣ ਦੀ ਥਾਂ ਕਿਰਾਏ 'ਤੇ ਲੈ ਲੈਂਦੇ ਹਨ।
ਤਾਂ ਕਿ ਉਹ ਵੀ ਦੇਸ਼ ਭਰ ਵਿੱਚ ਪੈ ਰਹੀ ਕੜਾਕੇ ਦੀ ਗਰਮੀ ਤੋਂ ਬਚ ਸਕਣ ਅਤੇ ਸੁੱਖ ਦਾ ਸਾਹ ਲੈ ਸਕਣ। ਪਰ ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਜੇਕਰ ਤੁਸੀਂ ਵੀ ਕਿਰਾਏ 'ਤੇ ਏਸੀ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੋਵੇਗਾ।
- ਲੋਕ ਅਕਸਰ ਇਸ਼ਤਿਹਾਰ ਵਿੱਚ ਦਿੱਤੇ ਗਏ ਘੱਟ ਮਹੀਨੇ ਦੇ ਕਿਰਾਏ ਨੂੰ ਦੇਖ ਕੇ ਏਸੀ ਕਿਰਾਏ 'ਤੇ ਲੈਣ ਦਾ ਫੈਸਲਾ ਕਰ ਲੈਂਦੇ ਹਨ, ਪਰ ਜੇਕਰ ਤੁਸੀਂ ਸਹੀ ਜਾਣਕਾਰੀ ਨਹੀਂ ਲੈਂਦੇ ਤਾਂ ਅਸਲ ਵਿੱਚ ਉਸ ਦਾ ਖਰਚਾ ਜ਼ਿਆਦਾ ਆ ਸਕਦਾ ਹੈ। ਬਹੁਤ ਸਾਰੀਆਂ ਕੰਪਨੀਆਂ ਵਾਧੂ ਖਰਚੇ ਜੋੜ ਦਿੰਦੀਆਂ ਹਨ, ਜਿਸ ਨਾਲ ਕੁੱਲ ਲਾਗਤ ਵੱਧ ਜਾਂਦੀ ਹੈ। ਇੰਸਟਾਲੇਸ਼ਨ, ਡਿਲੀਵਰੀ, ਅਨਇੰਸਟਾਲੇਸ਼ਨ ਅਤੇ ਘਰ ਬਦਲਣ ‘ਤੇ ਰੀਲੋਕੇਸ਼ਨ ਚਾਰਜ ਵੀ ਲਏ ਜਾਂਦੇ ਹਨ। ਕੁਝ ਮਾਮਲਿਆਂ ਵਿੱਚ, ਸਿਕਿਊਰਿਟੀ ਵੀ ਜਮ੍ਹਾ ਕਰਵਾਉਣੀ ਪੈਂਦੀ ਹੈ। ਇਸ ਲਈ, ਬਾਅਦ ਵਿੱਚ ਵਾਧੂ ਖਰਚਿਆਂ ਜਾਂ ਪਰੇਸ਼ਾਨੀਆਂ ਤੋਂ ਬਚਣ ਲਈ ਬੁਕਿੰਗ ਕਰਨ ਤੋਂ ਪਹਿਲਾਂ ਪੂਰੀ ਲਾਗਤ ਵੰਡ ਨੂੰ ਸਮਝਣਾ ਬਹੁਤ ਜ਼ਰੂਰੀ ਹੈ।
- ਛੋਟੇ ਕਮਰੇ ਵਿੱਚ ਜ਼ਿਆਦਾ-ਸਮਰੱਥਾ ਵਾਲਾ AC ਲਗਾਉਣ ਨਾਲ ਬਹੁਤ ਜ਼ਿਆਦਾ ਊਰਜਾ ਦੀ ਖਪਤ ਹੋ ਸਕਦੀ ਹੈ ਅਤੇ ਬਿੱਲ ਵੱਧ ਸਕਦਾ ਹੈ। ਹਾਲਾਂਕਿ, ਇੱਕ ਵੱਡੇ ਕਮਰੇ ਜਾਂ ਹਾਲ ਵਿੱਚ ਘੱਟ-ਸਮਰੱਥਾ ਵਾਲਾ AC ਲਗਾਉਣ ਨਾਲ ਲੋੜੀਂਦੀ ਕੂਲਿੰਗ ਨਹੀਂ ਮਿਲਦੀ। ਇਸ ਲਈ, AC ਖਰੀਦਣ ਵੇਲੇ ਕਮਰੇ ਦੇ ਆਕਾਰ ਲਈ ਸਹੀ ਟਨ (1 ਜਾਂ 1.5 ਟਨ) ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ। ਸਹੀ ਸਮਰੱਥਾ ਵਾਲਾ AC ਨਾ ਸਿਰਫ਼ ਬਿਹਤਰ ਕੂਲਿੰਗ ਪ੍ਰਦਾਨ ਕਰਦਾ ਹੈ ਬਲਕਿ ਬਿਜਲੀ ਦੀ ਬਚਤ ਵੀ ਕਰਦਾ ਹੈ।
- ਜਦੋਂ ਕੜਾਕੇ ਦੀ ਗਰਮੀ ਪੈ ਰਹੀ ਹੁੰਦੀ ਹੈ ਤਾਂ ਏਸੀ ਲਗਾਤਾਰ ਚੱਲਦਾ ਰਹਿੰਦਾ ਹੈ, ਜਿਸ ਕਰਕੇ ਉਹਨਾਂ ਦੀ ਸਰਵਿਸ ਦੀ ਲੋੜ ਜਾਂ ਖਰਾਬੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ, ਜੇਕਰ ਤੁਸੀਂ ਏਸੀ ਕਿਰਾਏ 'ਤੇ ਲੈ ਰਹੇ ਹੋ, ਤਾਂ ਪਹਿਲਾਂ ਇਹ ਨਿਰਧਾਰਤ ਕਰਨਾ ਯਕੀਨੀ ਬਣਾਓ ਕਿ ਜੇਕਰ ਕੱਲ੍ਹ ਨੂੰ ਕੋਈ ਖਰਾਬੀ ਹੁੰਦੀ ਹੈ ਅਤੇ ਸਰਿਵਸ ਕਰਵਾਉਣੀ ਪੈਂਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ। ਕੀ ਕੰਪਨੀ ਮੁਫ਼ਤ ਵਿੱਚ ਸਰਵਿਸ ਕਰੇਗੀ, ਜਾਂ ਕੀ ਤੁਹਾਨੂੰ ਗੈਸ ਰੀਫਿਲ ਅਤੇ ਟੈਕਨੀਸ਼ੀਅਨ ਵਿਜ਼ਿਟ ਲਈ ਵਾਧੂ ਖਰਚੇ ਦੇਣੇ ਪੈਣਗੇ? ਆਹ ਸਾਰੀਆਂ ਗੱਲਾਂ ਨੂੰ ਪਹਿਲਾਂ ਕਲੀਅਰ ਕਰੋ ਤਾਂ ਕਿ ਤੁਹਾਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
