AC Size Guide: ਇਸ ਸਾਲ ਪਈ ਕੜਾਕੇ ਦੀ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ। ਦੇਸ਼ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ 48 ਡਿਗਰੀ ਨੂੰ ਛੂਹ ਗਿਆ ਹੈ ਅਤੇ ਹਰ ਸਾਲ ਗਰਮੀ ਵੱਧ ਰਹੀ ਹੈ। ਅਜਿਹੀ ਸਥਿਤੀ ਨੂੰ ਦੇਖਦਿਆਂ ਹੋਇਆਂ ਏਅਰ ਕੰਡੀਸ਼ਨਰ ਦੀ ਜ਼ਰੂਰਤ ਵਧਦੀ ਜਾ ਰਹੀ ਹੈ। ਜੇਕਰ ਤੁਸੀਂ ਅਜੇ ਤੱਕ ਏਸੀ ਨਹੀਂ ਖਰੀਦਿਆ ਹੈ ਅਤੇ ਇਸ ਵਾਰ ਇੱਕ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾਂ ਆਪਣੇ ਕਮਰੇ ਦੇ ਆਕਾਰ ਜ਼ਰੂਰ ਚੈੱਕ ਕਰ ਲਓ।

Continues below advertisement

ਜੇਕਰ ਤੁਸੀਂ ਵੱਡੇ ਕਮਰੇ ਲਈ 1-ਟਨ ਦਾ ਏਸੀ ਖਰੀਦਦੇ ਹੋ, ਤਾਂ ਇਹ ਘੰਟਿਆਂ ਤੱਕ ਚੱਲਣ ਤੋਂ ਬਾਅਦ ਵੀ ਕਮਰੇ ਨੂੰ ਠੰਡਾ ਨਹੀਂ ਕਰ ਸਕੇਗਾ। ਅੱਜ, ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਕਿੰਨੇ ਸਾਈਜ ਦੇ ਕਮਰੇ ਲਈ ਕਿੰਨੇ ਟਨ ਦਾ ਏਸੀ ਖਰੀਦਣਾ ਚਾਹੀਦਾ ਹੈ। 

Continues below advertisement

ਜੇਕਰ ਤੁਸੀਂ ਇੱਕ ਛੋਟੇ ਕਮਰੇ, ਬੈੱਡਰੂਮ ਜਾਂ ਦਫ਼ਤਰ ਲਈ ਏਸੀ ਖਰੀਦਣਾ ਚਾਹੁੰਦੇ ਹੋ, ਤਾਂ 1-ਟਨ ਵਾਲਾ ਏਸੀ ਤੁਹਾਡੇ ਲਈ ਵਧੀਆ ਰਹੇਗਾ। 1-ਟਨ ਵਾਲਾ ਏਸੀ 10x12-ਇੰਚ ਵਾਲੇ ਕਮਰੇ ਲਈ ਸਭ ਤੋਂ ਵਧੀਆ ਹੈ। 1-ਟਨ ਵਾਲਾ ਏਸੀ 120-130 ਵਰਗ ਫੁੱਟ ਦੇ ਆਕਾਰ ਨੂੰ ਆਸਾਨੀ ਨਾਲ ਠੰਡਾ ਕਰ ਸਕਦਾ ਹੈ। ਇਸ ਲਈ, ਛੋਟੇ ਕਮਰੇ ਲਈ ਵੱਡਾ ਏਸੀ ਖਰੀਦਣ ਤੋਂ ਬਚੋ।

1.5-ਟਨ ਵਾਲਾ ਏਸੀ ਕਿੱਥੇ ਲਾਭਦਾਇਕ ਹੋਵੇਗਾ?

1.5-ਟਨ ਵਾਲਾ ਏਸੀ ਇੱਕ ਵੱਡੇ ਕਮਰੇ ਨੂੰ ਆਸਾਨੀ ਨਾਲ ਠੰਡਾ ਕਰ ਸਕਦਾ ਹੈ। ਇਹ 130-180 ਵਰਗ ਫੁੱਟ ਤੱਕ ਦੇ ਖੇਤਰ ਲਈ ਸਭ ਤੋਂ ਵਧੀਆ ਆਪਸ਼ਨ ਹੈ। ਜੇਕਰ ਤੁਹਾਨੂੰ ਇੱਕ ਵੱਡੇ ਬੈੱਡਰੂਮ, ਦਫ਼ਤਰ ਜਾਂ ਦਰਮਿਆਨੇ ਆਕਾਰ ਦੇ ਲਿਵਿੰਗ ਰੂਮ ਲਈ ਏਸੀ ਦੀ ਲੋੜ ਹੈ, ਤਾਂ 1.5-ਟਨ ਵਾਲਾ ਏਸੀ ਸਹੀ ਆਪਸ਼ਨ ਹੋ ਸਕਦਾ ਹੈ।

ਕਿੰਨੇ ਵੱਡੇ ਕਮਰੇ ਦੇ ਲਈ ਚਾਹੀਦਾ 2 ਟਨ ਏਸੀ?

ਵੱਡੇ ਕਮਰਿਆਂ ਜਾਂ ਦਫਤਰਾਂ ਲਈ 2-ਟਨ ਦਾ ਏਸੀ ਸਭ ਤੋਂ ਵਧੀਆ ਹੈ। ਇਹ 250-270 ਵਰਗ ਫੁੱਟ ਦੇ ਖੇਤਰ ਨੂੰ ਆਸਾਨੀ ਨਾਲ ਠੰਡਾ ਕਰ ਸਕਦਾ ਹੈ। ਧਿਆਨ ਵਿੱਚ ਰੱਖੋ ਕਿ ਇਸ ਦੇ ਵੱਡੇ ਆਕਾਰ ਕਰਕੇ ਇਹ ਬਿਜਲੀ ਦੀ ਖਪਤ ਜ਼ਿਆਦਾ ਕਰੇਗਾ।

ਜੇਕਰ ਤੁਸੀਂ AC ਖਰੀਦਣ ਬਾਰੇ ਸੋਚ ਰਹੇ ਹੋ ਪਰ ਆਪਣੇ ਬਿਜਲੀ ਬਿੱਲ ਨੂੰ ਲੈਕੇ ਪਰੇਸ਼ਾਨ ਹੋ, ਤਾਂ ਤੁਹਾਨੂੰ ਮਾਡਲ ਚੁਣਨ ਵੇਲੇ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੋਵੇਗੀ। ਜ਼ਿਆਦਾ ਐਨਰਜੀ ਰੇਟਿੰਗ ਵਾਲਾ AC ਬਿਜਲੀ ਬਚਾਉਣ ਵਿੱਚ ਮਦਦ ਕਰਦਾ ਹੈ, ਪਰ ਇਹ ਜ਼ਿਆਦਾ ਪੈਸਿਆਂ ਵਿੱਚ ਆਉਂਦਾ ਹੈ। ਇਸੇ ਤਰ੍ਹਾਂ, ਬਿਜਲੀ ਬਚਾਉਣ ਲਈ ਇਨਵਰਟਰ AC ਦੀ ਚੋਣ ਕੀਤੀ ਜਾ ਸਕਦੀ ਹੈ। ਇਹ ਬਿਜਲੀ ਦੇ ਬਿੱਲਾਂ ਨੂੰ ਘਟਾਉਣ ਵਿੱਚ ਵੀ ਪ੍ਰਭਾਵਸ਼ਾਲੀ ਸਾਬਤ ਹੋ ਸਕਦਾ ਹੈ। ਇਹ ਐਲਮੁਨੀਅਮ ਕਾਇਲ ਵਾਲੇ ਏਸੀ ਨਾਲੋਂ ਬਿਜਲੀ ਘੱਟ ਬਚਾਉਂਦਾ ਹੈ।