ਬਹੁਤ ਸਾਰੇ ਮਾਪੇ ਅਤੇ ਬੱਚੇ ਇਹ ਸੋਚਦੇ ਹਨ ਕਿ ਅੱਜ ਦੇ ਸਮੇਂ ਵਿੱਚ ਕਿਹੜੀ ਲਾਈਨ ਦੇ ਵਿੱਚ ਕਰੀਅਰ ਬਣਾਇਆ ਜਾਏ ਤਾਂ ਜੋ ਇੱਕ ਚੰਗੇ ਭਵਿੱਖ ਅਤੇ ਚੰਗੇ ਲਾਈਫ ਸਟਾਈਲ ਦਾ ਸੁਫਨਾ ਪੂਰਾ ਕੀਤਾ ਜਾ ਸਕੇ। ਜੀ ਹਾਂ ਅੱਜ ਦੇ ਸਮੇਂ ਟੈਕਨੋਲਜੀ ਦਾ ਬੋਲ-ਬਾਲਾ ਹੈ। ਜੇਕਰ ਤੁਹਾਡੇ ਬੱਚਾ ਦਾ ਝੁਕਾਅ ਟੈਕਨੋਲਜੀ ਵੱਲ ਹੈ ਤਾਂ AI ਦੇ ਵਿੱਚ ਕਰੀਅਰ ਬਣਾਉਣਾ ਬਹੁਤ ਹੀ ਲਾਭਕਾਰੀ ਹੈ। ਅੱਜ ਤੁਹਾਨੂੰ ਦੱਸਦੇ ਹਾਂ ਇੱਕ ਅਜਿਹੇ ਸ਼ਖਸ ਦੇ ਬਾਰੇ ਜਿਸ ਨੂੰ ਮੈਟਾ ਵਰਗੀ ਨਾਮੀ ਕੰਪਨੀ ₹10,400 ਕਰੋੜ ਦੀ ਤਨਖ਼ਾਹ ਦੀ ਪੇਸ਼ਕਸ਼ ਕੀਤੀ ਸੀ। ਆਓ ਜਾਣਦੇ ਹਾਂ ਇਸ ਬਾਰੇ!

ਇੰਨੀ ਮੋਟੀ ਤਨਖਾਹ ਦੀ ਪੇਸ਼ਕਸ਼ ਠੁਕਰਾਈ

ਸੋਸ਼ਲ ਮੀਡੀਆ ਕੰਪਨੀ ਮੈਟਾ ਨੇ ਇੱਕ AI ਮਾਹਿਰ ਨੂੰ 4 ਸਾਲਾਂ ਲਈ ₹10,400 ਕਰੋੜ ਦੀ ਤਨਖ਼ਾਹ ਦੀ ਪੇਸ਼ਕਸ਼ ਕੀਤੀ, ਪਰ ਉਨ੍ਹਾਂ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ। ਇਸ AI ਮਾਹਿਰ ਦਾ ਨਾਮ ਹੈ ਡੈਨੀਅਲ ਫ੍ਰਾਂਸਿਸ, ਜੋ ਅਮਰੀਕਾ ਦੀ ਮਸ਼ਹੂਰ ਏਬੇਲ ਕੰਪਨੀ ਦੇ ਸੰਸਥਾਪਕ ਹਨ।

ਇਹ ਡੀਲ ਅਨੁਸਾਰ, ਉਨ੍ਹਾਂ ਨੂੰ ਹਰ ਸਾਲ ਲਗਭਗ ₹2,500 ਕਰੋੜ ਮਿਲਦੇ। ਮੈਟਾ ਇਹ ਵੱਡੀ ਰਕਮ ਇਸ ਲਈ ਦੇ ਰਹੀ ਸੀ ਤਾਂ ਜੋ ਡੈਨੀਅਲ ਵੱਲੋਂ ਬਣਾਈ ਗਈ AI ਐਲਗੋਰਿਦਮ ਅਤੇ ਉਨ੍ਹਾਂ ਦੀ ਮਾਹਿਰਤਾ ਕਿਸੇ ਹੋਰ ਕੰਪਨੀ ਦੇ ਹੱਥ ਨਾ ਲੱਗੇ। ਫ੍ਰਾਂਸਿਸ ਨੇ ਇਹ ਆਫ਼ਰ ਠੁਕਰਾਉਂਦੇ ਹੋਏ ਇਸ ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਵੀ ਦਿੱਤੀ।

ਇੰਨੇ ਮਹਿੰਗੇ ਆਫ਼ਰ ਕਿਉਂ ਦਿੱਤੇ ਜਾਂਦੇ ਹਨ?

ਅਸਲ 'ਚ, AI ਦੀ ਦੁਨੀਆ 'ਚ ਅਜਿਹੇ ਵੱਡੇ ਆਫ਼ਰ ਹੁਣ ਆਮ ਗੱਲ ਬਣ ਗਏ ਹਨ। ਚੈਟGPT ਦੇ ਰਿਸਰਚਰ ਰਹੇ ਰੁਨ ਦੱਸਦੇ ਹਨ ਕਿ ਇਹ ਕਿਸੇ ਕੰਪਨੀ ਨੂੰ ਖਰੀਦਣ ਵਰਗਾ ਹੁੰਦਾ ਹੈ, ਜਿੱਥੇ ਤੁਸੀਂ ਸਿੱਧਾ ਕਿਸੇ ਵੱਡੇ ਟੈਲੰਟ ਨੂੰ ਹੀ ਖਰੀਦ ਲੈਂਦੇ ਹੋ।

ਇਸ ਤੋਂ ਪਹਿਲਾਂ ਓਪਨAI ਦੇ CEO ਸੈਮ ਆਲਟਮੈਨ ਨੇ ਵੀ ਇਹ ਖੁਲਾਸਾ ਕੀਤਾ ਸੀ ਕਿ ਮੈਟਾ ਉਨ੍ਹਾਂ ਦੇ ਟੈਕਨੀਕਲ ਸਟਾਫ ਨੂੰ ਲਗਭਗ ₹830 ਕਰੋੜ ਦਾ ਬੋਨਸ ਦੇ ਕੇ ਲੁਭਾਉਣ ਦੀ ਕੋਸ਼ਿਸ਼ ਕਰ ਚੁੱਕੀ ਹੈ, ਪਰ ਉਸ ਸਟਾਫ ਨੇ ਇਹ ਆਫ਼ਰ ਮਨਜ਼ੂਰ ਨਹੀਂ ਕੀਤੇ।