AI in Wrong Hands : ਜਿਸ ਖਤਰੇ ਦੀ ਲੰਬੇ ਸਮੇਂ ਤੋਂ ਚੇਤਾਵਨੀ ਦਿੱਤੀ ਜਾ ਰਹੀ ਸੀ, ਉਹ ਹੁਣ ਹਕੀਕਤ ਬਣਦੀ ਦਿਖਾਈ ਦੇ ਰਹੀ ਹੈ। ਇੱਕ ਤਾਜ਼ਾ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਰਟੀਫ਼ਿਸ਼ਲ ਇੰਟੈਲੀਜੈਂਸ (AI) ਹੁਣ ਅੱਤਵਾਦੀ ਸੰਗਠਨਾਂ ਦੇ ਹੱਥ ਲੱਗ ਚੁੱਕੀ ਹੈ ਅਤੇ ਇਸਦਾ ਇਸਤੇਮਾਲ ਹਮਲਿਆਂ ਦੀ ਯੋਜਨਾ ਬਣਾਉਣ ਤੋਂ ਲੈ ਕੇ ਹਥਿਆਰਾਂ ਨਾਲ ਸੰਬੰਧਿਤ ਤਕਨੀਕੀ ਜਾਣਕਾਰੀ ਹਾਸਲ ਕਰਨ ਤੱਕ ਕੀਤਾ ਜਾ ਰਿਹਾ ਹੈ।

Continues below advertisement

ਰਿਪੋਰਟ ਵਿੱਚ ਕੀ ਕਿਹਾ ਗਿਆ?

ਦਿ ਨਿਊਯਾਰਕ ਟਾਈਮਜ਼ ਨਾਲ ਸਾਂਝੇ ਕੀਤੇ ਇੱਕ ਰਿਸਰਚ ਪੇਪਰ ਅਨੁਸਾਰ, ਅੱਤਵਾਦੀ ਸੰਗਠਨ Boko Haram ਦੇ ਮੈਂਬਰ AI ਚੈਟਬੋਟਸ ਦਾ ਵਿਆਪਕ ਤੌਰ 'ਤੇ ਇਸਤੇਮਾਲ ਕਰ ਰਹੇ ਹਨ। ਸੰਗਠਨ ਦੇ 27 ਸਾਬਕਾ ਮੈਂਬਰਾਂ ਨਾਲ ਕੀਤੀਆਂ ਗੱਲਬਾਤਾਂ ਦੌਰਾਨ ਸਾਹਮਣੇ ਆਇਆ ਕਿ ChatGPT, Claude, Gemini, Grok ਅਤੇ Meta AI ਵਰਗੇ ਟੂਲ ਤਕਨੀਕੀ ਜਾਣਕਾਰੀ ਇਕੱਠੀ ਕਰਨ ਅਤੇ ਹਮਲਿਆਂ ਦੀ ਯੋਜਨਾ ਬਣਾਉਣ ਲਈ ਵਰਤੇ ਜਾ ਰਹੇ ਹਨ।

Continues below advertisement

ਸੰਗਠਿਤ ਢੰਗ ਨਾਲ ਹੋ ਰਿਹਾ AI ਦਾ ਇਸਤੇਮਾਲ

ਰਿਪੋਰਟ ਮੁਤਾਬਕ AI ਦੀ ਵਰਤੋਂ ਸਿਰਫ਼ ਕੁਝ ਵਿਅਕਤੀਆਂ ਤੱਕ ਸੀਮਿਤ ਨਹੀਂ ਹੈ। ਬੋਕੋ ਹਰਾਮ ਨੇ AI ਦੀ ਟ੍ਰੇਨਿੰਗ ਲਈ ਖਾਸ ਟੀਮਾਂ ਵੀ ਬਣਾਈਆਂ ਹੋਈਆਂ ਹਨ। ਦਾਅਵਾ ਹੈ ਕਿ ਕੁਝ ਮੈਂਬਰ AI ਚੈਟਬੋਟਸ ਦੇ ਸੁਰੱਖਿਆ ਪ੍ਰਬੰਧਾਂ (Safety Protections) ਨੂੰ ਵੀ ਬਾਈਪਾਸ ਕਰਨ ਵਿੱਚ ਕਾਮਯਾਬ ਹੋਏ ਹਨ, ਜਿਸ ਕਾਰਨ ਉਹ ਹਿੰਸਾ ਨਾਲ ਜੁੜੇ ਸਵਾਲਾਂ ਦੇ ਜਵਾਬ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਗਲਤ ਹੱਥਾਂ ਵਿੱਚ AI ਪੈਣ ਦਾ ਖਤਰਾ ਕੀ ਹੈ?

ਮਾਹਿਰਾਂ ਦਾ ਕਹਿਣਾ ਹੈ ਕਿ AI ਨਾਲ ਅੱਤਵਾਦੀ ਸੰਗਠਨਾਂ ਦੀਆਂ ਬੁਨਿਆਦੀ ਲੋੜਾਂ—ਜਿਵੇਂ ਫੰਡਿੰਗ, ਲੌਜਿਸਟਿਕਸ ਅਤੇ ਸੰਚਾਰ—ਖਤਮ ਨਹੀਂ ਹੋਣਗੀਆਂ ਪਰ AI ਕਾਰਨ ਘੱਟ ਤਜਰਬੇਕਾਰ ਲੋਕ ਵੀ ਵਧੇਰੇ ਖਤਰਨਾਕ ਗਤੀਵਿਧੀਆਂ ਦੀ ਯੋਜਨਾ ਬਣਾਉਣ ਵਿੱਚ ਸਮਰੱਥ ਹੋ ਸਕਦੇ ਹਨ। ਇਸ ਨਾਲ AI ਟੂਲਜ਼ ਦੀ ਸੁਰੱਖਿਆ ਹੋਰ ਮਜ਼ਬੂਤ ਕਰਨ ਦੀ ਲੋੜ ਉੱਭਰਦੀ ਹੈ।

AI ਕੰਪਨੀਆਂ ਦਾ ਕੀ ਕਹਿਣਾ ਹੈ?

OpenAI ਨੇ ਕਿਹਾ ਕਿ ChatGPT ਨੂੰ ਅੱਤਵਾਦੀ ਜਾਂ ਹਿੰਸਕ ਗਤੀਵਿਧੀਆਂ ਲਈ ਵਰਤਣਾ ਉਸਦੇ ਨਿਯਮਾਂ ਦੀ ਉਲੰਘਣਾ ਹੈ ਅਤੇ ਕੰਪਨੀ ਅਜਿਹੇ ਦੁਰਵਰਤੋਂ ਨੂੰ ਰੋਕਣ ਲਈ ਲਗਾਤਾਰ ਕੰਮ ਕਰ ਰਹੀ ਹੈ।ਉੱਧਰ Meta ਨੇ ਕਿਹਾ ਕਿ ਰਿਪੋਰਟ ਵਿੱਚ ਪੁਰਾਣੇ AI ਮਾਡਲਾਂ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਨਵੇਂ ਮਾਡਲਾਂ ਵਿੱਚ ਸੁਰੱਖਿਆ ਪ੍ਰਬੰਧ ਕਾਫ਼ੀ ਮਜ਼ਬੂਤ ਕੀਤੇ ਗਏ ਹਨ।

ਹਾਲਾਂਕਿ ਕੰਪਨੀਆਂ ਦੀ ਇਸ ਸਫ਼ਾਈ ਦੇ ਬਾਵਜੂਦ, AI ਮਾਡਲਾਂ ਦੇ ਦੁਰਵਰਤੋਂ ਨੂੰ ਰੋਕਣ ਲਈ ਹੋਰ ਪ੍ਰਭਾਵਸ਼ਾਲੀ ਸੁਰੱਖਿਆ ਉਪਾਅ ਕਰਨ ਦਾ ਦਬਾਅ ਲਗਾਤਾਰ ਵੱਧ ਰਿਹਾ ਹੈ। ਜਿਵੇਂ-ਜਿਵੇਂ AI ਹੋਰ ਸ਼ਕਤੀਸ਼ਾਲੀ ਬਣ ਰਿਹਾ ਹੈ, ਉਸਦੇ ਗਲਤ ਇਸਤੇਮਾਲ ਦਾ ਖਤਰਾ ਵੀ ਉਸੇ ਰਫ਼ਤਾਰ ਨਾਲ ਵਧਦਾ ਜਾ ਰਿਹਾ ਹੈ।