Airtel 5G : ਆਖਰਕਾਰ ਉਹ ਦਿਨ ਆ ਹੀ ਗਿਆ, ਜਦੋਂ ਭਾਰਤ ਦੀ ਪ੍ਰਮੁੱਖ ਦੂਰਸੰਚਾਰ ਕੰਪਨੀ ਏਅਰਟੈੱਲ ਨੇ ਦੇਸ਼ ਵਿੱਚ ਆਪਣੀ 5ਜੀ ਸੇਵਾ ਸ਼ੁਰੂ ਕੀਤੀ ਹੈ। ਏਅਰਟੈੱਲ 5ਜੀ ਪਲੱਸ ਲਾਂਚ ਕੀਤਾ ਗਿਆ ਹੈ। ਏਅਰਟੈੱਲ ਅਜਿਹੀ ਕੰਪਨੀ ਹੈ, ਜੋ ਕੁਝ ਸਾਲਾਂ ਤੋਂ 5ਜੀ ਟੈਕਨਾਲੋਜੀ ਦੀ ਟੈਸਟਿੰਗ 'ਚ ਸਭ ਤੋਂ ਅੱਗੇ ਰਹੀ ਹੈ। ਇਸ ਲਈ ਕੰਪਨੀ ਹੁਣ ਆਪਣੇ ਗਾਹਕਾਂ ਨੂੰ ਉੱਚ ਅਤੇ ਵਧੀਆ ਸੇਵਾ Airtel 5G Plus ਪ੍ਰਦਾਨ ਕਰ ਰਹੀ ਹੈ।
ਏਅਰਟੈੱਲ 5ਜੀ ਪਲੱਸ ਸੇਵਾਵਾਂ ਦਿੱਲੀ, ਮੁੰਬਈ, ਚੇਨਈ, ਬੈਂਗਲੁਰੂ, ਹੈਦਰਾਬਾਦ, ਸਿਲੀਗੁੜੀ, ਨਾਗਪੁਰ ਅਤੇ ਵਾਰਾਣਸੀ ਵਿੱਚ ਸ਼ੁਰੂ ਹੋ ਚੁੱਕੀ ਹੈ। ਹੁਣ ਕੰਪਨੀ ਏਅਰਟੈੱਲ 5ਜੀ ਪਲੱਸ ਸੇਵਾ ਨੂੰ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਪੜਾਅਵਾਰ ਢੰਗ ਨਾਲ ਵਧਾ ਰਹੀ ਹੈ। ਏਅਰਟੈੱਲ 5ਜੀ ਪਲੱਸ ਦੇ ਮਾਰਚ 2023 ਤੱਕ ਦੇਸ਼ ਦੇ ਹੋਰ ਸ਼ਹਿਰੀ ਖੇਤਰਾਂ ਵਿੱਚ ਉਪਲਬਧ ਹੋਣ ਦੀ ਉਮੀਦ ਹੈ। ਤੁਸੀਂ ਏਅਰਟੈੱਲ ਥੈਂਕਸ ਐਪ 'ਤੇ ਦੇਖ ਸਕਦੇ ਹੋ ਕਿ ਤੁਹਾਡੇ ਸ਼ਹਿਰ ਵਿੱਚ ਏਅਰਟੈੱਲ 5ਜੀ ਪਲੱਸ ਹੈ ਜਾਂ ਨਹੀਂ।
Airtel 5G Plus ਨਾਲ ਗਾਹਕਾਂ ਨੂੰ ਉਤਸ਼ਾਹਿਤ ਕਿਉਂ ਹੋਣਾ ਚਾਹੀਦਾ ?
ਏਅਰਟੈੱਲ ਨੇ ਘੋਸ਼ਣਾ ਕੀਤੀ ਹੈ ਕਿ ਗਾਹਕਾਂ ਨੂੰ ਏਅਰਟੈੱਲ 5ਜੀ ਪਲੱਸ ਦਾ ਅਨੁਭਵ ਕਰਦੇ ਸਮੇਂ ਮੌਜੂਦਾ ਇੰਟਰਨੈਟ 'ਤੇ 20-30 ਗੁਣਾ ਇੰਟਰਨੈੱਟ ਦੀ ਜ਼ਿਆਦਾ ਸਪੀਡ ਮਿਲੇਗੀ। 30 ਗੁਣਾ ਵੱਧ ਇੰਟਰਨੈੱਟ ਸਪੀਡ ਵਾਲੇ ਗਾਹਕ ਵੱਡੀਆਂ ਫਾਈਲਾਂ ਨੂੰ ਆਸਾਨੀ ਨਾਲ ਡਾਊਨਲੋਡ ਕਰ ਸਕਣਗੇ ਤੇ ਹੈਵੀ ਐਪਲੀਕੇਸ਼ਨਾਂ ਅੱਖ ਝਪਕਦਿਆਂ ਹੀ ਮਿਲ ਜਾਣਗੀਆਂ।
ਏਅਰਟੈੱਲ 5ਜੀ ਪਲੱਸ ਦੇ ਨਾਲ ਹਾਈ ਕੁਆਲਿਟੀ ਵੀਡੀਓ, ਕਲਾਊਡ ਗੇਮਿੰਗ ਅਤੇ ਕੰਟੈਂਟ ਸਟ੍ਰੀਮਿੰਗ 'ਚ ਬੇਹੱਦ ਆਸਾਨੀ ਹੋਵੇਗੀ। ਇਸ ਦੇ ਨਾਲ ਕੰਪਨੀ ਸਾਰੇ 5G ਸਮਾਰਟਫ਼ੋਨਸ ਵਿੱਚ ਵਧੀਆ ਵੌਇਸ ਅਨੁਭਵ ਦੇਣ ਦਾ ਵਾਅਦਾ ਕਰਦੀ ਹੈ। ਏਅਰਟੈੱਲ ਗਾਹਕ ਆਪਣੇ ਮੌਜੂਦਾ ਡਾਟਾ ਪਲਾਨ 'ਤੇ ਉਸੇ 4G ਸਿਮ ਨਾਲ 5G ਸੇਵਾਵਾਂ ਦਾ ਅਨੰਦ ਲੈ ਸਕਦੇ ਹਨ, ਜਿਸ ਦਾ ਤੁਸੀਂ ਹੁਣ ਇਸਤੇਮਾਲ ਕਰ ਸਕਦੇ ਹੋ।
ਸਿਰਫ ਸਪੀਡ ਹੀ ਨਹੀਂ, ਏਅਰਟੈੱਲ 5ਜੀ ਪਲੱਸ ਕਈ ਮਾਇਨੇ 'ਚ ਖਾਸ
ਭਾਰਤੀ ਗਾਹਕਾਂ ਨੂੰ ਸਭ ਤੋਂ ਵਧੀਆ 5ਜੀ ਅਨੁਭਵ ਪ੍ਰਦਾਨ ਕਰਨ ਲਈ ਏਅਰਟੈੱਲ 5ਜੀ ਪਲੱਸ ਨੇ ਇੱਕ ਵਿਲੱਖਣ ਪ੍ਰਕਾਰ ਦੀ ਤਕਨੀਕ ਨੂੰ ਚੁਣਿਆ ਹੈ। ਇਸ ਵਿੱਚ ਸਭ ਤੋਂ ਵਿਕਸਤ ਈਕੋਸਿਸਟਮ ਤੇ ਤਕਨਾਲੋਜੀਆਂ ਸ਼ਾਮਲ ਹਨ, ਜਿਸ ਦੀ ਦੁਨੀਆ ਭਰ 'ਚ ਵਿਆਪਕ ਸਵੀਕ੍ਰਿਤੀ ਹੈ। ਇਸ ਲਈ ਇਹ ਮਾਇਨੇ ਨਹੀਂ ਰੱਖਦਾ ਕਿ ਗਾਹਕ ਕਿਹੜਾ 5G ਸਮਾਰਟਫੋਨ ਵਰਤ ਰਹੇ ਹਨ। ਉਹ ਸਭ ਏਅਰਟੈੱਲ 5ਜੀ ਪਲੱਸ ਨੂੰ ਬਿਨਾਂ ਕਿਸੇ ਅੰਤਰਾਲ ਜਾਂ ਗੜਬੜ ਦੇ ਐਕਸੈਸ ਕਰ ਪਾਉਣਗੇ।
ਏਅਰਟੈੱਲ 5ਜੀ ਪਲੱਸ ਦੇ ਲਾਂਚ ਨਾਲ ਸਿੱਖਿਆ, ਸਿਹਤ ਸੰਭਾਲ, ਖੇਤੀਬਾੜੀ, ਗਤੀਸ਼ੀਲਤਾ ਅਤੇ ਲੌਜਿਸਟਿਕਸ ਵਰਗੇ ਉਦਯੋਗਾਂ ਨੂੰ ਰਫ਼ਤਾਰ ਮਿਲੇਗੀ , ਜਿਸ ਨਾਲ ਭਾਰਤ ਦੀ ਆਰਥਿਕਤਾ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ। ਲਾਂਚ 'ਤੇ ਬੋਲਦੇ ਹੋਏ ਭਾਰਤੀ ਏਅਰਟੈੱਲ ਦੇ ਮੈਨੇਜਿੰਗ ਡਾਇਰੈਕਟਰ ਤੇ ਸੀਈਓ ਗੋਪਾਲ ਵਿਟਲ ਨੇ ਕਿਹਾ, 'ਏਅਰਟੈੱਲ ਨੇ ਪਿਛਲੇ 27 ਸਾਲਾਂ ਤੋਂ ਭਾਰਤ ਦੂਰਸੰਚਾਰ ਕ੍ਰਾਂਤੀ ਵਿੱਚ ਸਭ ਤੋਂ ਅੱਗੇ ਰਿਹਾ ਹੈ। ਅੱਜ ਸਾਡੀ ਯਾਤਰਾ ਵਿੱਚ ਇੱਕ ਹੋਰ ਕਦਮ ਜੁੜ ਗਿਆ ਹੈ, ਕਿਉਂਕਿ ਅਸੀਂ ਆਪਣੇ ਗਾਹਕਾਂ ਨੂੰ ਸਭ ਤੋਂ ਵਧੀਆ ਅਨੁਭਵ ਦੇਣ ਲਈ ਇੱਕ ਬੇਹਤਰੀਨ ਨੈੱਟਵਰਕ ਤਿਆਰ ਕਰਦੇ ਹਾਂ, ਅਸੀਂ ਜੋ ਕੁੱਝ ਵੀ ਕਰਦੇ ਹਾਂ।
ਉਸ ਦੇ ਮੂਲ ਵਿੱਚ ਸਾਡੇ ਗਾਹਕ ਸਰਵੋਤਮ ਹਨ। ਇਸ ਲਈ ਸਾਡਾ 'Airtel 5G Plus' ਕਿਸੇ ਵੀ 5G ਹੈਂਡਸੈੱਟ ਅਤੇ ਗਾਹਕਾਂ ਕੋਲ ਜੋ ਮੌਜੂਦ ਸਿਮ ਹੈ,ਉਸ 'ਤੇ ਕੰਮ ਕਰੇਗਾ। ਇਸ ਲਈ ਸਾਡੇ ਗਾਹਕ ਅਨੁਭਵ ਵਿੱਚ ਹੁਣ 5G ਸ਼ਾਮਲ ਹੈ, ਜੋ ਵਾਤਾਵਰਨ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰੇਗਾ। ਏਅਰਟੈੱਲ 5ਜੀ ਪਲੱਸ ਆਉਣ ਵਾਲੇ ਸਾਲਾਂ ਲਈ ਲੋਕਾਂ ਦੇ ਵਾਰਤਾਲਾਪ ਕਰਨ, ਰਹਿਣ, ਕੰਮ ਕਰਨ, ਜੁੜਨ ਅਤੇ ਖੇਡਣ ਦੇ ਤਰੀਕੇ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨ ਲਈ ਤਿਆਰ ਹੈ।
ਏਅਰਟੈੱਲ 5ਜੀ ਪਲੱਸ ਦੇ ਲਾਂਚ ਦੇ ਨਾਲ ਟੈਲੀਕਾਮ ਕੰਪਨੀ ਏਅਰਟੈੱਲ ਨੇ 5ਜੀ ਤਕਨਾਲੋਜੀ ਦੇ ਖੇਤਰ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਏਅਰਟੈੱਲ ਨੇ ਇਸ ਖੇਤਰ ਵਿੱਚ ਪਹਿਲਾਂ ਹੀ ਕਈ ਰਿਕਾਰਡ ਕਾਇਮ ਕੀਤੇ ਹਨ, ਕਿਉਂਕਿ ਕੰਪਨੀ ਨੇ ਪਿਛਲੇ ਕੁਝ ਸਾਲਾਂ ਵਿੱਚ ਸਫਲਤਾ ਹਾਸਲ ਕੀਤੀ ਹੈ।ਦੂਰਸੰਚਾਰ ਵਿਭਾਗ ਦੁਆਰਾ ਪ੍ਰਦਾਨ ਕੀਤੇ ਗਏ ਟੈਸਟ ਨੈਟਵਰਕ 'ਤੇ ਕਈ ਵਾਰ 5G ਟੈਸਟਿੰਗ ਕੀਤੀ ਹੈ।
ਕੁਝ ਮਹੀਨੇ ਪਹਿਲਾਂ ਏਅਰਟੈੱਲ ਬੋਸ਼ ਫੈਸਲਿਟੀ 'ਤੇ ਇੱਕ ਪ੍ਰਾਈਵੇਟ ਟੈਸਟ ਨੈੱਟਵਰਕ ਸ਼ੁਰੂ ਕੀਤਾ ਗਿਆ ਸੀ। ਅਜਿਹਾ ਕਰਨ ਵਾਲੀ ਏਅਰਟੈੱਲ ਇੰਡੀਆ ਦੀ ਪਹਿਲੀ ਟੈਲੀਕਾਮ ਕੰਪਨੀ ਬਣੀ ਸੀ। ਏਅਰਟੈੱਲ ਨੇ ਭਾਰਤ ਨੂੰ ਹੈਦਰਾਬਾਦ ਵਿੱਚ ਆਪਣਾ ਪਹਿਲਾ ਲਾਈਵ 5G ਨੈੱਟਵਰਕ ਵੀ ਦਿੱਤਾ ਤੇ ਅਪੋਲੋ ਹਸਪਤਾਲ ਨਾਲ ਦੇਸ਼ ਦੀ ਪਹਿਲੀ 5ਜੀ ਕਨੈਕਟਡ ਐਂਬੂਲੈਂਸ ਦਾ ਵੀ ਉਦਘਾਟਨ ਕੀਤਾ। ਏਅਰਟੈੱਲ ਭਾਰਤੀ ਕ੍ਰਿਕਟ ਆਈਕਨ - ਕਪਿਲ ਦੇਵ ਦਾ ਭਾਰਤ ਦਾ ਪਹਿਲਾ 5ਜੀ ਸੰਚਾਲਿਤ ਲਾਈਵ ਹੋਲੋਗ੍ਰਾਮ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ। ਇਸ 'ਚ 5 ਜੀ ਇੱਕ ਸਮਾਰਟਫ਼ੋਨ 'ਤੇ 1983 ਦੇ ਵਿਸ਼ਵ ਕੱਪ ਵਿੱਚ ਕਪਿਲ ਦੇਵ ਦੀ ਅਜੇਤੂ 175 ਦੌੜਾਂ ਦੀ ਇੱਕ ਸ਼ਾਨਦਾਰ ਵੀਡੀਓ ਦਿਖਾਈ ਗਈ ਹੈ। ਇਸ ਨੇ ਇਹ ਵੀ ਦਿਖਾਇਆ ਕਿ ਇਸ ਤਕਨੀਕ ਨਾਲ ਮਨੋਰੰਜਨ ਕਿਵੇਂ ਬਦਲ ਜਾਵੇਗਾ।
ਏਅਰਟੈੱਲ ਗਾਹਕ ਏਅਰਟੈੱਲ 5ਜੀ ਪਲੱਸ ਦਾ ਅਨੁਭਵ ਕਿਵੇਂ ਸ਼ੁਰੂ ਕਰ ਸਕਦੇ
ਮੌਜੂਦਾ ਏਅਰਟੈੱਲ ਗਾਹਕਾਂ ਦੇ 4ਜੀ ਸਿਮ ਪਹਿਲਾਂ ਹੀ 5ਜੀ ਸਮਰਥਿਤ ਸਿਮ ਹਨ। ਜੇ ਤੁਸੀਂ ਪਤਾ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਏਅਰਟੈੱਲ ਥੈਂਕਸ ਐਪ 'ਤੇ ਜਾ ਕੇ ਦੇਖ ਸਕਦੇ ਹੋ ਕਿ ਇਹ ਸੇਵਾ ਤੁਹਾਡੇ ਸਮਾਰਟਫੋਨ 'ਤੇ ਉਪਲਬਧ ਹੈ ਜਾਂ ਨਹੀਂ। ਉਹ ਜੋ ਲੋਕ ਨਵਾਂ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਸਮਾਰਟਫੋਨ 5G ਨੂੰ ਸਪੋਰਟ ਕਰਦਾ ਹੈ ਜਾਂ ਨਹੀਂ।